ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਦੇ ਰੈਡ ਕਰਾਸ ਭਵਨ ਵਿਖੇ ਬਣੀ ਲਾਇਬ੍ਰੇਰੀ ਆਮ ਘਰਾਂ ਦੇ ਨੌਜਵਾਨਾਂ ਲਈ ਜਿਥੇ ਗਿਆਨ ਵੰਡਣ ਦਾ ਕੰਮ ਕਰ ਰਹੀ ਉੱਥੇ ਹੀ ਇਹ ਲਾਇਬ੍ਰੇਰੀ ਬਹੁਤੇ ਨੌਜਵਾਨਾਂ ਲਈ ਰਾਹ ਦਸੇਰਾ ਬਣ ਰਹੀ ਹੈ।
ਲਾਇਬ੍ਰੇਰੀ 'ਚੋਂ ਵੱਖ-ਵੱਖ ਕਿਤਾਬਾਂ ਪੜ੍ਹ ਕੇ ਜਿਥੇ ਕਈ ਨੌਜਵਾਨ ਚੰਗੀਆਂ ਨੌਕਰੀਆਂ ਹਾਸਿਲ ਕਰ ਚੁੱਕੇ ਹਨ। ਉਥੇ ਹੀ ਇਸ ਲਾਇਬ੍ਰੇਰੀ ਵਿਚ ਸਾਹਿਤ ਨਾਲ ਸਬੰਧਿਤ ਅਨੇਕਾਂ ਕਿਤਾਬਾਂ ਹਨ ਜੋ ਸਾਹਿਤ ਪ੍ਰੇਮੀਆਂ ਲਈ ਖਾਸ ਤੌਰ ਖਿੱਚ ਬਣਾਈ ਰੱਖਦੀਆ ਹਨ। ਰੈਡ ਕਰਾਸ 'ਚ ਬਣੀ ਇਸ ਲਾਇਬ੍ਰੇਰੀ ਵਿਚ ਵੱਡੀ ਗਿਣਤੀ 'ਚ ਵਿਦਿਆਰਥੀ ਰੋਜਾਨਾ ਪਹੁੰਚਦੇ ਹਨ। ਇਸ ਲਾਇਬ੍ਰੇਰੀ ਦੀ 200 ਰੁਪਏ ਮਹੀਨਾਵਾਰ ਫੀਸ ਹੈ। ਲਾਇਬ੍ਰੇਰੀ ਵਿਚ ਸ਼ਾਂਤ ਮਾਹੌਲ ਹੈ ਅਤੇ ਇਸ ਤੋਂ ਇਲਾਵਾ ਇਕ ਆਧੁਨਿਕ ਲਾਇਬ੍ਰੇਰੀ ਵਾਲੀਆ ਸਾਰੀਆ ਸਹੂਲਤਾਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।