ਕੁਨਾਲ ਧੂੜੀਆ
ਗਿੱਦੜਬਾਹਾ: ਬੀਤੇ ਦਿਨੀਂ ਕਸ਼ਮੀਰ ਤੋਂ ਸੇਬ ਲੋਡ ਕਰਕੇ ਪੰਜਾਬ ਆ ਰਹੇ ਟਰੱਕ ਫਤਿਹਗੜ੍ਹ ਸਾਹਿਬ ਨੇੜੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਲੋਕਾਂ ਵੱਲੋਂ ਟਰੱਕ ਵਿਚਲੇ ਸੇਬਾਂ ਦੀ ਚੋਰੀ ਕਰਨ ਦਾ ਵੀਡਿਓ ਅਤੇ ਫੋਟੋਆਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਜਿੱਥੇ ਇਸ ਘਟੀਆ ਕੰਮ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੀ ਜਗ੍ਹਾ-ਜਗ੍ਹਾ ਕਿਰਕਰੀ ਹੋ ਰਹੀ ਹੈ, ਉੱਥੇ ਹੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦਾ ਨਾਮ ਖਰਾਬ ਹੋਣ ਤੋਂ ਚਿੰਤਤ ਦੋ ਵਿਅਕਤੀਆਂ ਵੱਲੋਂ ਸੇਬਾਂ ਦੇ ਮਾਲਕ ਨੂੰ ਉਸਦੀ ਬਣਦੀ ਰਕਮ ਦੀ ਨਿੱਜੀ ਤੌਰ 'ਤੇ ਅਦਾਇਗੀ ਕਰਕੇ ਦਰਿਆਦਿਲੀ ਦਾ ਸਬੂਤ ਦਿੱਤਾ ਗਿਆ ਹੈ। ਉਥੇ ਹੀ ਆਮ ਲੋਕ ਇੰਨਾਂ ਕਥਿਤ ਸੇਬ ਚੋਰਾਂ ਨੂੰ ਲਾਹਨਤਾ ਪਾਉਣ ਦਾ ਹਰ ਹੀਲਾ ਅਪਨਾ ਰਹੇ ਹਨ। ਇਸੇ ਤਰ੍ਹਾਂ ਬਹੁਜਨ ਸ਼ਿਕਸ਼ਾ ਦਲ ਪੰਜਾਬ ਦੇ ਪ੍ਰਧਾਨ ਧਰਮਪਾਲ ਧੰਮੀ ਅਤੇ ਸੋਨੀ ਢੱਲਾ ਵਲੋਂ ਗਿੱਦੜਬਾਹਾ ਵਾਸੀਆਂ ਦੇ ਸਹਿਯੋਗ ਨਾਲ ਇੰਨਾਂ ਸੇਬ ਚੋਰਾਂ ਲਈ ਲਾਹਨਤੀ ਅਵਾਰਡ ਰੱਖਿਆ ਗਿਆ। ਇੰਨਾਂ ਨੌਜਵਾਨਾ ਨੇ ਸੇਬ ਚੋਰਾਂ ਨੂੰ ਲਾਹਨਤ ਪਾਉਣ ਲਈ ਸੇਬਾਂ ਦਾ ਲੰਗਰ ਲਗਾ ਕੇ ਕਿਹਾ ਕਿ ਸੇਬ ਸਾਡੇ ਤੋਂ ਲੈ ਜਾਓ, ਪਰੰਤੂ ਸਾਡੇ ਪੰਜਾਬ ਨੂੰ ਬਦਨਾਮ ਨਾ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, Muktsar, Viral news, Viral video