Home /muktsar /

Muktsar: ਵੱਖ-ਵੱਖ ਸਿਹਤ ਕੇਂਦਰਾਂ 'ਚ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ 

Muktsar: ਵੱਖ-ਵੱਖ ਸਿਹਤ ਕੇਂਦਰਾਂ 'ਚ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ 

ਨਸ਼ਿਆਂ ਕਾਰਨ ਵੱਧ ਰਹੇ ਏਡਜ਼ ਦੇ ਮਰੀਜ਼ 

ਨਸ਼ਿਆਂ ਕਾਰਨ ਵੱਧ ਰਹੇ ਏਡਜ਼ ਦੇ ਮਰੀਜ਼ 

ਭਾਰਤ ਸਰਕਾਰ ਦੇ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ (ਨਾਕੋ) ਦੀ ਰਿਪੋਰਟ ਅਨੁਸਾਰ ਸਾਲ 2021 ਵਿੱਚ ਏਡਜ਼ ਨਾਲ ਸਬੰਧਤ ਬਿਮਾਰੀਆਂ ਕਾਰਨ ਤਕਰੀਬਨ 42 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਅਜਿਹੇ ‘ਚ ਲੋਕਾਂ ਨੂੰ ਇਸ ਬੀਮਾਰੀ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ।

  • Share this:

ਕੁਨਾਲ ਧੂੜੀਆ,

ਸ੍ਰੀ ਮੁਕਤਸਰ ਸਾਹਿਬ- ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਨਿਰਦੇਸ਼ਾਂ ਤਹਿਤ ਸੀ.ਐਚ.ਸੀ ਚੱਕ ਸ਼ੇਰੇ ਵਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਬਲਾਕ ਵਿਖੇ ਵੱਖ-ਵੱਖ ਸਿਹਤ ਕੇਂਦਰਾਂ 'ਤੇ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਬੀ.ਈ.ਈ ਮਨਬੀਰ ਸਿੰਘ ਨੇ ਦੱਸਿਆ ਕਿ ਇਸ ਦਿਨ ਨੂੰ ਮਣਾਉਣ ਦਾ ਉਦੇਸ਼ ਐੱਚਆਈਵੀ ਨਾਲ ਜੀ ਰਹੇ ਲੋਕਾਂ ਅਤੇ ਏਡਜ਼ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਲੋਕਾਂ ਲਈ ਸਮਰਥਨ ਦਿਖਾਉਣਾ ਹੈ।

ਵਿਸ਼ਵ ਏਡਜ਼ ਦਿਵਸ 2022 ਦਾ ਥੀਮ ‘ਬਰਾਬਰੀ’ ਰੱਖਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ (WHO) ਦੀ ਇੱਕ ਰਿਪੋਰਟ ਦੇ ਅਨੁਸਾਰ, ਸਾਲ 2021 ਵਿੱਚ, ਵਿਸ਼ਵ ਪੱਧਰ ‘ਤੇ ਲਗਭਗ 6,50,000 ਲੋਕਾਂ ਦੀ ਮੌਤ ਐੱਚਆਈਵੀ ਕਾਰਨ ਹੋਈ ਹੈ। ਭਾਰਤ ਸਰਕਾਰ ਦੇ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ (ਨਾਕੋ) ਦੀ ਰਿਪੋਰਟ ਅਨੁਸਾਰ ਸਾਲ 2021 ਵਿੱਚ ਏਡਜ਼ ਨਾਲ ਸਬੰਧਤ ਬਿਮਾਰੀਆਂ ਕਾਰਨ ਤਕਰੀਬਨ 42 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਅਜਿਹੇ ‘ਚ ਲੋਕਾਂ ਨੂੰ ਇਸ ਬੀਮਾਰੀ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਵਿਸ਼ਵ ਏਡਜ਼ ਦਿਵਸ ਪਹਿਲੀ ਵਾਰ 1988 ਵਿੱਚ ਮਨਾਇਆ ਗਿਆ ਸੀ।

ਐਕਵਾਇਰਡ ਇਮਯੂਨੋਡੈਫੀਸ਼ੈਂਸੀ ਸਿੰਡਰੋਮ (ਏਡਜ਼) ਇੱਕ ਜਾਨਲੇਵਾ ਬਿਮਾਰੀ ਹੈ ਜੋ ਮਨੁੱਖੀ ਇਮਯੂਨੋਡੈਫੀਸ਼ੈਂਸੀ ਵਾਇਰਸ (ਐਚਆਈਵੀ) ਕਾਰਨ ਹੁੰਦੀ ਹੈ। ਬਿਮਾਰੀ ਤੋਂ ਪੀੜਤ ਵਿਅਕਤੀ ਦਾ ਇਮਿਊਨ ਸਿਸਟਮ ਖਰਾਬ ਹੋ ਜਾਂਦਾ ਹੈ ਅਤੇ ਸਰੀਰ ਦੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਵੱਖ-ਵੱਖ ਸਿਹਤ ਕੇਂਦਰਾਂ ਭੰਗੇਵਾਲਾ, ਰੂਹੜਿਆਂ ਵਾਲੀ, ਕਾਨਿਆਂਵਾਲੀ, ਗੁਲਾਬੇਵਾਲਾ, ਖੱਪਿਆਂ ਵਾਲੀ, ਚੱਕ ਸ਼ੇਰੇ ਵਾਲਾ, ਜੰਡੋ ਕੇ, ਲੱਖੇਵਾਲੀ ਆਦਿ 'ਤੇ ਲਗਾਏ ਜਾਗਰੂਕਤਾ ਗਤੀਵਿਧੀਆਂ ਮੌਕੇ ਸਟਾਫ ਵੱਲੋਂ ਲੋਕਾਂ ਨੂੰ ਏਡਜ਼ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਐਚ.ਆਈ.ਵੀ ਸਰੀਰ ਦੇ ਤਰਲ ਜਿਵੇਂ ਕਿ ਖੂਨ, ਵੀਰਜ, ਪ੍ਰੀ-ਸੈਮੀਨਲ ਤਰਲ, ਯੋਨੀ ਅਤੇ ਗੁਦੇ ਦੇ ਤਰਲ, ਅਤੇ ਇੱਕ ਸੰਕਰਮਿਤ ਔਰਤ ਦੇ ਛਾਤੀ ਦੇ ਦੁੱਧ ਦੁਆਰਾ ਫੈਲ ਸਕਦਾ ਹੈ। ਇਸ ਤੋਂ ਇਲਾਵਾ ਸੰਕਰਮਿਤ ਵਿਅਕਤੀ ਨਾਲ ਅਸੁਰੱਖਿਅਤ ਸੰਭੋਗ, ਕਿਸੇ ਸੰਕਰਮਿਤ ਵਿਅਕਤੀ ਨਾਲ ਟੀਕੇ ਦੀਆਂ ਸੂਈਆਂ, ਰੇਜ਼ਰ ਬਲੇਡ, ਚਾਕੂ ਅਤੇ ਹੋਰ ਚੀਜ਼ਾਂ ਨੂੰ ਸਾਂਝਾ ਕਰਨ ਨਾਲ ਵੀ ਇਹ ਰੋਗ ਹੋ ਸਕਦਾ ਹੈ। ਬੁਖਾਰ, ਗਲਾ ਦੁਖਣਾ, ਚਮੜੀ ਦੇ ਧੱਫੜ, ਮਤਲੀ, ਸਰੀਰ ਵਿੱਚ ਦਰਦ, ਸਿਰ ਦਰਦ, ਪੇਟ ਵਿੱਚ ਇਨਫੈਕਸ਼ਨ ਆਦਿ ਇਸ ਦੇ ਕੁਝ ਲੱਛਣ ਹਨ।

Published by:Tanya Chaudhary
First published:

Tags: AIDS, HIV, Muktsar, Punjab