Home /muktsar /

ਲੇਖਕ ਲਈ ਰੋਜ਼ਾਨਾ ਰਿਆਜ਼ ਕਰਨਾ ਜ਼ਰੂਰੀ: ਭੁਪਿੰਦਰ ਪ੍ਰੀਤ

ਲੇਖਕ ਲਈ ਰੋਜ਼ਾਨਾ ਰਿਆਜ਼ ਕਰਨਾ ਜ਼ਰੂਰੀ: ਭੁਪਿੰਦਰ ਪ੍ਰੀਤ

ਲੇਖਕ ਲਈ ਰੋਜ਼ਾਨਾ ਰਿਆਜ਼ ਕਰਨਾ ਜ਼ਰੂਰੀ- ਭੁਪਿੰਦਰ ਪ੍ਰੀਤ

ਲੇਖਕ ਲਈ ਰੋਜ਼ਾਨਾ ਰਿਆਜ਼ ਕਰਨਾ ਜ਼ਰੂਰੀ- ਭੁਪਿੰਦਰ ਪ੍ਰੀਤ

ਆਪਣੇ ਸਮਾਜਿਕ ਅਤੇ ਸਾਹਿਤਕ ਸਫਰ ਦੀ ਚਰਚਾ ਕਰਦਿਆਂ ਭੁਪਿੰਦਰ ਕੌਰ ਪ੍ਰੀਤ ਨੇ ਕਿਹਾ ਕਿ ਉਹ ਮੌਲਿਕ ਲੇਖਣੀ ਦੇ ਨਾਲ ਅਨੁਵਾਦ ਦੇ ਖੇਤਰ ਵਿੱਚ ਵੀ ਪੂਰੀ ਸ਼ਿੱਦਤ ਦੇ ਨਾਲ ਕੰਮ ਕੀਤਾ ਹੈ। ਇਨਾਮੀ ਪੁਸਤਕ 'ਨਗਾੜੇ ਵਾਂਗ ਵੱਜਦੇ ਸ਼ਬਦ' ਦੀ ਲੇਖਿਕਾ ਨਿਰਮਲਾ ਪੂਤਲ ਬਾਰੇ ਵੀ ਉਨ੍ਹਾਂ ਖੁੱਲਕੇ ਚਰਚਾ ਕੀਤੀ।

ਹੋਰ ਪੜ੍ਹੋ ...
  • Share this:

ਕੁਨਾਲ ਧੂੜੀਆ

ਸ੍ਰੀ ਮੁਕਤਸਰ ਸਾਹਿਬ: ਭਾਰਤੀ ਸਾਹਿਤ ਅਕਾਦਮੀ ਵੱਲੋਂ ਅਨੁਵਾਦ ਦੇ ਖੇਤਰ ਵਿੱਚ ਭੁਪਿੰਦਰ ਕੌਰ ਪ੍ਰੀਤ ਨੂੰ ਇਨਾਮ ਦਿੱਤੇ ਜਾਣ 'ਤੇ 'ਸਾਹਿਤਕ ਸੱਥ' ਵੱਲੋਂ ਪੰਜਾਬ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਵਿਖੇ ਕੀਤੇ ਗਏ ਸਨਮਾਨ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਭੁਪਿੰਦਰ ਪ੍ਰੀਤ ਨੇ ਕਿਹਾ ਇਕ ਲੇਖਕ ਲਈ ਰੋਜ਼ਾਨਾ ਰਿਆਜ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਜਿਥੇ ਉਹ ਮਾਨਸਿਕ ਤੌਰ 'ਤੇ ਲੇਖਣੀ ਨਾਲ ਜੁੜਿਆ ਰਹਿੰਦਾ ਹੈ ਉਥੇ ਉਸਦੀ ਲੇਖਣੀ 'ਚ ਪ੍ਰਪਕਤਾ ਵੀ ਆਉਂਦੀ ਹੈ।

ਉਨ੍ਹਾਂ ਆਪਣੇ ਸਮਾਜਿਕ ਅਤੇ ਸਾਹਿਤਕ ਸਫਰ ਦੀ ਚਰਚਾ ਕਰਦਿਆਂ ਕਿਹਾ ਕਿ ਉਹ ਮੌਲਿਕ ਲੇਖਣੀ ਦੇ ਨਾਲ ਅਨੁਵਾਦ ਦੇ ਖੇਤਰ ਵਿੱਚ ਵੀ ਪੂਰੀ ਸ਼ਿੱਦਤ ਦੇ ਨਾਲ ਕੰਮ ਕੀਤਾ ਹੈ। ਇਨਾਮੀ ਪੁਸਤਕ 'ਨਗਾੜੇ ਵਾਂਗ ਵੱਜਦੇ ਸ਼ਬਦ' ਦੀ ਲੇਖਿਕਾ ਨਿਰਮਲਾ ਪੂਤਲ ਬਾਰੇ ਵੀ ਉਨ੍ਹਾਂ ਖੁੱਲਕੇ ਚਰਚਾ ਕੀਤੀ।

ਰਿਜ਼ਨਲ ਸੈਂਟਰ ਦੇ ਡਾਇਰੈਕਟਰ ਡਾ. ਬਲਜਿੰਦਰ ਕੌਰ, ਕਹਾਣੀਕਾਰ ਗੁਰਸੇਵਕ ਸਿੰਘ ਪ੍ਰੀਤ, ਜ਼ਿਲ੍ਹਾਂ ਭਾਸ਼ਾ ਅਫਸਰ ਜਗਰੀਤ ਕੌਰ, ਰਣਜੀਤ ਸਿੰਘ ਥਾਂਦੇਵਾਲਾ, ਪ੍ਰੋ. ਨਿਸ਼ਾ ਜੈਨ, ਡਾ. ਮਨਪ੍ਰੀਤ ਕੌਰ, ਪੀਐਚਡੀ ਦੇ ਵਿਦਿਆਰਥੀ ਸੁਖਜਿੰਦਰ ਸਿੰਘ ਹੋਰਾਂ ਨੇ ਭੁਪਿੰਦਰ ਪ੍ਰੀਤ ਦੀਆਂ ਸਾਹਿਤਕ ਕਿਤਾਬਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਉਨ੍ਹਾਂ ਪਾਸੋਂ ਹੋਰ ਵੀ ਬਿਹਤਰੀਨ ਪ੍ਰਾਪਤੀਆਂ ਦੀ ਆਸ ਹੈ। ਇਸ ਮੌਕੇ ਭੁਪਿੰਦਰ ਪ੍ਰੀਤ ਨੂ ਸ਼ਾਲ ਤੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ।

Published by:Krishan Sharma
First published:

Tags: Artist, Culture, Muktsar, Poet