Home /muktsar /

5 ਸਤੰਬਰ ਨੂੰ ਤਕਰੀਬਨ ਛੇ ਜ਼ਿਲ੍ਹਿਆਂ ਵਿੱਚ ਨਹੀਂ ਚੱਲੇਗੀ ਕੋਈ ਸਕੂਲ ਵੈਨ, ਜਾਣੋ ਕਾਰਨ

5 ਸਤੰਬਰ ਨੂੰ ਤਕਰੀਬਨ ਛੇ ਜ਼ਿਲ੍ਹਿਆਂ ਵਿੱਚ ਨਹੀਂ ਚੱਲੇਗੀ ਕੋਈ ਸਕੂਲ ਵੈਨ, ਜਾਣੋ ਕਾਰਨ

5

5 ਸਤੰਬਰ ਨੂੰ ਤਕਰੀਬਨ ਛੇ ਜ਼ਿਲ੍ਹਿਆਂ ਵਿੱਚ ਨਹੀਂ ਚੱਲੇਗੀ ਕੋਈ ਸਕੂਲ ਵੈਨ, ਜਾਣੋ ਕਾਰਨ

 ਮਲੋਟ: ਪੰਜਾਬ ਸਰਕਾਰ ਵਲੋਂ ਸਕੂਲ ਵੈਨਾਂ ਉਪੱਰ ਲਗਾਏ ਜਾ ਰਹੇ ਟੈਕਸ ਘਟਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਦੇ ਸਕੂਲ ਵੈਨ ਚਾਲਕਾਂ ਵਲੋਂ ਲਗਾਤਰ ਸਗਰਸ਼ ਕੀਤਾ ਜਾ ਰਿਹਾ। ਇਸ ਸਗਰਸ਼ ਨੂੰ ਹੋਰ ਤੇਜ਼ ਕਰਨ ਦੇ ਮਕਸਦ ਨਾਲ ਮਲੌਟ ਸਬ ਡਵੀਜਨ ਦੇ ਅਲੱਗ-ਅਲੱਗ ਸਕੂਲਾਂ ਦੀਆ ਵੈਨ ਚਾਲਕਾਂ ਵਲੋਂ ਆਪਣੀਆਂ ਵੈਨਾਂ ਸਮੇਤ ਮਲੋਟ ਦੀ ਦਾਣਾ ਮੰਡੀ ਵਿਚ ਇਹ ਵਿਸੇਸ਼ ਮੀਟਿੰਗ ਕੀਤੀ ਗਈ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਮਲੋਟ: ਪੰਜਾਬ ਸਰਕਾਰ ਵਲੋਂ ਸਕੂਲ ਵੈਨਾਂ ਉਪੱਰ ਲਗਾਏ ਜਾ ਰਹੇ ਟੈਕਸ ਘਟਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਦੇ ਸਕੂਲ ਵੈਨ ਚਾਲਕਾਂ ਵਲੋਂ ਲਗਾਤਰ ਸਗਰਸ਼ ਕੀਤਾ ਜਾ ਰਿਹਾ। ਇਸ ਸਗਰਸ਼ ਨੂੰ ਹੋਰ ਤੇਜ਼ ਕਰਨ ਦੇ ਮਕਸਦ ਨਾਲ ਮਲੌਟ ਸਬ ਡਵੀਜਨ ਦੇ ਅਲੱਗ-ਅਲੱਗ ਸਕੂਲਾਂ ਦੀਆ ਵੈਨ ਚਾਲਕਾਂ ਵਲੋਂ ਆਪਣੀਆਂ ਵੈਨਾਂ ਸਮੇਤ ਮਲੋਟ ਦੀ ਦਾਣਾ ਮੰਡੀ ਵਿਚ ਇਹ ਵਿਸੇਸ਼ ਮੀਟਿੰਗ ਕੀਤੀ ਗਈ।

  ਜਿਸ ਦੀ ਅਗਵਾਈ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਂ ਵਲੋਂ ਕੀਤੀ ਗਈ। ਜਿਨ੍ਹਾਂ ਨੇ ਵੈਨ ਚਾਲਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਸਕੂਲੀ ਵੈਨ ਚਾਲਕਾਂ ਵਲੋਂ ਸਗਰਸ਼ ਹੋਰ ਤੇਜ਼ ਕਰਨ ਲਈ 5 ਸਤੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਚ ਕੀਤੇ ਜਾ ਰਹੇ ਭਾਰੀ ਇਕੱਠ ਵਿਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

  ਇਸ ਮੌਕੇ ਵੈਨ ਚਾਲਕਾਂ ਅਤੇ ਵੈਨ ਅਪਰੇਟਰ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਵੈਨ ਚਾਲਕ ਪਹਿਲਾ ਹੀ ਕਰੋਨਾ ਕਾਲ ਦੌਰਾਨ ਮੰਦੀ ਦੇ ਆਲਮ ਵਿਚੋਂ ਗੁਜਰੇ ਹਨ ਹੁਣ ਸਰਕਾਰ ਵਲੋਂ ਵੈਨਾਂ ਉਪਰ ਵਧਾਏ ਟੈਕਸਾਂ ਕਾਰਨ ਉਹ ਟੈਕਸ ਭਰਨ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਬਚਿਆ ਦੇ ਮਾਪੇ ਵੱਧ ਕਰਾਇਆ ਭਰਨ ਨੂੰ ਤਿਆਰ ਨਹੀਂ ਜਿਸ ਕਾਰਨ ਵੈਨਾਂ ਵਾਲਿਆਂ ਨੂੰ ਵੈਨਾਂ ਚਲਾਉਣੀਆਂ ਮੁਸ਼ਕਲ ਹਨ।

  ਇਸ ਮੰਗ ਨੂੰ ਲੈ ਕੇ ਲਗਾਤਰ ਸਗਰਸ਼ ਕੀਤਾ ਜਾ ਰਿਹਾ ਪਰ ਸਰਕਾਰ ਨੇ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ। ਇਸ ਸਗਰਸ਼ ਨੂੰ ਹੋਰ ਤੇਜ਼ ਕਰਨ ਲਈ ਅੱਜ ਮਲੌਟ ਸਬ ਡਵੀਜਨ ਦੇ ਵੈਨ ਚਾਲਕਾਂ ਦੀ ਮਿਟਿਗ ਕੀਤੀ ਗਈ ਹੈ ਅਤੇ 5 ਸਤੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਚ 6 ਜਿਲਿਆਂ ਦੇ ਵੈਨ ਚਾਲਕਾ ਵਲੋਂ ਇਕ ਦਿਨ ਪੂਰਨ ਵੈਨਾਂ ਬੰਦ ਕਰਕੇ ਭਾਰੀ ਇਕੱਠ ਕੀਤਾ ਜਾ ਰਿਹਾ ਹੈ।

  Published by:Rupinder Kaur Sabherwal
  First published:

  Tags: Muktsar, Punjab, School