Home /muktsar /

ਮੌਸਮ ਦੀ ਮਾਰ: ਇਕ ਵਾਰ ਫਿਰ ਤੋਂ ਇਸ ਪਿੰਡ ਦੇ ਕਿਸਾਨਾਂ ਦਾ ਹੋਇਆ ਨੁਕਸਾਨ

ਮੌਸਮ ਦੀ ਮਾਰ: ਇਕ ਵਾਰ ਫਿਰ ਤੋਂ ਇਸ ਪਿੰਡ ਦੇ ਕਿਸਾਨਾਂ ਦਾ ਹੋਇਆ ਨੁਕਸਾਨ

ਇਕ

ਇਕ ਵਾਰ ਫਿਰ ਤੋਂ ਇਸ ਪਿੰਡ ਦੇ ਕਿਸਾਨਾਂ ਦਾ ਹੋਇਆ ਨੁਕਸਾਨ  

ਲੰਬੀ- ਬਾਰਿਸ਼ ਨਾਲ ਹਲਕਾਂ ਲੰਬੀ ਅਤੇ ਮਲੋਟ ਦੇ ਕਈ ਪਿੰਡ ਪ੍ਰਭਾਵਤ ਹੋਏ ਹਨ, ਜਿਨ੍ਹਾਂ ਵਿਚੋਂ ਹਲਕਾਂ ਲੰਬੀ ਦੇ ਪਿੰਡ ਬੁਰਜ ਸਿੱਧਵਾਂ ਦੀਆ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪਿੰਡ ਵਿਚੋਂ ਦੀ ਗੁਜ਼ਰਦੀ ਮਲੋਟ ਡ੍ਰੇਨ ਪਿੰਡ ਵਾਸੀਆਂ ਲਈ ਮੁਸੀਬਤ ਬਣੀ ਹੋਈ ਹੈ।

  • Share this:
    ਕੁਨਾਲ ਧੂੜੀਆ,

    ਲੰਬੀ- ਬਾਰਿਸ਼ ਨਾਲ ਹਲਕਾਂ ਲੰਬੀ ਅਤੇ ਮਲੋਟ ਦੇ ਕਈ ਪਿੰਡ ਪ੍ਰਭਾਵਤ ਹੋਏ ਹਨ, ਜਿਨ੍ਹਾਂ ਵਿਚੋਂ ਹਲਕਾਂ ਲੰਬੀ ਦੇ ਪਿੰਡ ਬੁਰਜ ਸਿੱਧਵਾਂ ਦੀਆ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪਿੰਡ ਵਿਚੋਂ ਦੀ ਗੁਜ਼ਰਦੀ ਮਲੋਟ ਡ੍ਰੇਨ ਪਿੰਡ ਵਾਸੀਆਂ ਲਈ ਮੁਸੀਬਤ ਬਣੀ ਹੋਈ ਹੈ। ਡ੍ਰੇਨ ਉਵਰ ਫਲੋ ਹੋਣ ਕਰਕੇ ਥਾਂ ਥਾਂ ਤੋਂ ਟੁੱਟ ਰਹੀ ਹੈ। ਪਿੰਡ ਵਾਸੀ ਆਪਣੇ ਪੱਧਰ 'ਤੇ ਮਿਟੀ ਵਾਲੇ ਗਟੇ ਲਗਾ ਕੇ ਬੰਨ੍ਹ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਪਿੰਡ ਵਾਸੀਆਂ ਨੇ ਪ੍ਰਸਾਸ਼ਨ ਅਤੇ ਸਰਕਾਰ ਦੀ ਮਾੜੀ ਕਾਰਗੁਜਾਰੀ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਬਾਰਿਸ਼ ਕਾਰਨ ਪਿੰਡ ਵਾਸੀ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਨ ਹਨ।

    ਉਨ੍ਹਾਂ ਨੇ ਕਿਹਾ ਕਿ ਪਿੰਡ ਵਿਚੋਂ ਗੁਜਰਦਾ ਮਲੋਟ ਸੇਮ ਨਾਲਾ ਓਵਰ ਫਲੋ ਹੋਣ ਕਰਕੇ ਕਈ ਵਾਰ ਟੁੱਟ ਚੁੱਕਾ ਹੈ। ਜਿਸ ਨਾਲ ਉਨ੍ਹਾਂ ਦਿਆਂ ਹਜਾਰਾਂ ਏਕੜ ਫਸਲਾਂ ਵਿਚ 3-3 ਫੁਟ ਪਾਣੀ ਭਰਿਆ ਹੋਇਆ ਹੈ। ਇਸ ਸਬੰਧਤ ਕਈ ਅਧਿਕਾਰੀਆਂ ਨੂੰ ਫੋਨ ਵੀ ਕਰ ਚੁੱਕੇ ਹਨ ਪਰ ਹਾਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਪੱਧਰ ਤੇ ਇਹ ਬੰਨ੍ਹ ਬਣਨਾ ਪੈ ਰਿਹਾ ਹੈ। ਪਿੰਡ ਵਾਸੀਆਂ ਦੱਸਿਆ ਕਿ ਕਿਸਾਨਾਂ ਦੀਆਂ ਫ਼ਸਲਾਂ ਦਾ ਦੂਜੀ ਵਾਰ ਨੁਕਸਾਨ ਹੋ ਚੁੱਕਿਆ ਹੈ। ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਪਨੀਰੀ ਮੁਹੱਈਆ ਕਰਵਾਈ ਜਾਵੇ।
    Published by:Drishti Gupta
    First published:

    Tags: Floods, Monsoon, Muktsar, Punjab

    ਅਗਲੀ ਖਬਰ