Home /muktsar /

ਇੱਕ ਵਾਰ ਫਿਰ ਤੋਂ ਰੁਕਿਆ ਓਵਰਬ੍ਰਿਜ ਦਾ ਕੰਮ, ਜਾਣੋ ਕਾਰਨ

ਇੱਕ ਵਾਰ ਫਿਰ ਤੋਂ ਰੁਕਿਆ ਓਵਰਬ੍ਰਿਜ ਦਾ ਕੰਮ, ਜਾਣੋ ਕਾਰਨ

ਇੱਕ ਵਾਰ ਫਿਰ ਤੋਂ ਰੁਕਿਆ ਓਵਰਬ੍ਰਿਜ ਦਾ ਕੰਮ, ਜਾਣੋ ਕਾਰਨ

ਇੱਕ ਵਾਰ ਫਿਰ ਤੋਂ ਰੁਕਿਆ ਓਵਰਬ੍ਰਿਜ ਦਾ ਕੰਮ, ਜਾਣੋ ਕਾਰਨ

ਸ੍ਰੀ ਮੁਕਤਸਰ ਸਾਹਿਬ: ਮੁਕਤਸਰ ਜਲਾਲਾਬਾਦ ਰੋਡ 'ਤੇ ਉਸਾਰੀ ਅਧੀਨ ਪੁੱਲ ਜੋ ਕਿ ਪੁਰਾਣਾ ਦਾਣਾ ਮੰਡੀ ਗੇਟ ਤੋ ਸਾਇਨ ਪਾਇਲ ਸਿਨੇਮੇ ਤੱਕ ਬਣਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ ਪੁਰਾਣੀ ਦਾਣਾ ਮੰਡੀ ਅਤੇ ਨੇੜਲੇ ਦੁਕਾਨਦਾਰਾਂ ਨੇ ਰੋਸ ਜ਼ਾਹਿਰ ਕੀਤਾ ਹੈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਸਾਰੀ ਅਧੀਨ ਪੁਲ ਗਲਤ ਨਿਸ਼ਾਨ ਦੇਹੀ ਦੇ ਅਧਾਰ 'ਤੇ ਉਸਾਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੇ ਰਿਕਾਰਡ ਖਸਰਾ ਨੰਬਰ:156 ਦੇ ਮੁਤਾਬਕ ਰਾਮਾ ਕ੍ਰਿਸ਼ਨਾ ਸਕੂਲ ਦੀ ਹੱਦ ਤੋ ਲੈ ਕੇ ਸੂਏ ਤੱਕ ਸੜਕ ਦੀ ਚੋੜਾਈ 57 ਫੁੱਟ ਹੈ।

ਹੋਰ ਪੜ੍ਹੋ ...
  • Share this:
    ਕੁਨਾਲ ਧੂੜੀਆ

    ਪੁਰਾਣੀ ਦਾਣਾ ਮੰਡੀ ਦੇ ਗੇਟ ਤੋਂ ਅਗੇ ਜੋ ਪੁੱਲ ਵਾਸਤੇ ਦੀਵਾਰਾ ਟਿੱਬੀ ਸਾਹਿਬ ਰੋਡ ਨੂੰ ਮਲਾਉਣ ਲਈ ਕੱਢੀਆਂ ਗਈਆ ਹਨ, ਇਹਨਾ ਦਿਵਾਰਾ ਦੇ ਨਾਲ ਪੁਰਾਣੀ ਦਾਣਾ ਮੰਡੀ ਵਾਲੇ ਪਾਸੇ ਸਰਵਿਸ ਰੋਡ ਦੀ ਚੋੜਾਈ 16.5 ਫੁੱਟ ਅਤੇ ਦੂਜੇ ਪਾਸੇ 10 ਫੁੱਟ ਹੈ। ਇਸ ਤੋ ਅਗੇ ਜਾ ਕੇ ਮੰਡੀ ਦੇ ਛੋਟੇ ਗੇਟ ਕੋਲ ਜੋ ਪੁੱਲ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਉਥੇ ਜਟੂ ਰਾਮ ਦੀ ਹੱਟੀ ਦੇ ਸਾਹਮਣੇ ਸਰਵਿਸ ਰੋਡ ਦੀ ਚੋੜਾਈ ਕੇਵਲ 10 ਫੁੱਟ ਹੀ ਰਹਿ ਜਾਦੀ ਹੈ ਅਤੇ ਦੂਜੇ ਪਾਸੇ ਸਾਇਨ ਪਾਇਲ ਸਿਨੇਮੇ ਵਾਲੇ ਪਾਸੇ ਸਰਵਿਸ ਰੋਡ ਦੀ ਚੋੜਾਈ 14 ਫੁੱਟ ਰਹਿ ਗਈ ਹੈ।

    ਨੇੜਲੇ ਦੁਕਾਨਦਾਰਾਂ ਨੇ ਕਿਹਾ ਕਿ ਬੜੀ ਹੈਰਾਨਗੀ ਦੀ ਗੱਲ ਹੈ ਕਿ ਇਕ ਪਾਸੇ ਸਰਵਿਸ ਰੋਡ ਦੀ ਚੋੜਾਈ ਖਬੇ ਹੱਥ ਜਦੋ ਸ਼ੁਰੂ ਹੁੰਦੀ ਹੈ ਤਾਂ 16.5 ਫੁੱਟ ਹੁੰਦੀ ਹੈ ਅਤੇ ਖਤਮ ਹੁੰਦੇ ਹੁੰਦੇ ਉਸੇ ਪਾਸੇ ਸਰਵਿਸ ਰੋਡ ਦੀ ਚੋੜਾਈ 10 ਫੁੱਟ ਰਿਹ ਜਾਦੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਦਾਣਾ ਮੰਡੀ ਵਾਲੇ ਪਾਸੇ ਦੁਕਾਨਦਾਰਾਂ ਨਾਲ ਬੇਇੰਸਾਫੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਗੱਲ ਮੰਨਜੂਰ ਨਹੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੋ ਬਿਜਲੀ ਵਾਲੇ ਖੰਬੇ ਲਗੇ ਹੋਏ ਹਨ ਉਹ ਵੀ ਸਰਵਿਸ ਰੋਡ ਵਿਚ ਅੜੀਕਾ ਬਣ ਰਹੇ ਹਨ।

    ਦੁਕਾਨਦਾਰਾਂ ਨੇ ਕਿਹਾ ਕਿ ਜਦੋ ਤੋ ਇਸ ਪੁਲ ਦਾ ਕੰਮ ਸ਼ੁਰੂ ਹੋਇਆ ਹੈ ਉਦੋ ਤੋ ਸਾਡੇ ਕੰਮ-ਕਾਰ ਠੱਪ ਹੋ ਚੁੱਕੇ ਹਨ। ਸਮੂਹ ਦੁਕਾਨਦਾਰਾ ਨੇ ਦੱਸਿਆ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਐੱਸ ਡੀ ਐੱਮ ਨੂੰ ਮੰਗ ਪੱਤਰ ਦਿੱਤਾ ਹੈ ਕਿ ਮੌਕੇ ਦਾ ਜਾਇਜ਼ਾ ਲਿਆ ਜਾਵੇ ਅਤੇ ਸਹੀ ਨਿਸ਼ਾਨਦੇਹੀ ਕਰਵਾ ਕੇ ਸਰਕਾਰੀ ਰਿਕਾਰਡ ਮੁਤਾਬਕ ਪੁਲ ਦਾ ਕੰਮ ਸ਼ੁਰੂ ਕਰਵਾ ਕੇ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਸਹੀ ਨਿਸ਼ਾਨਦੇਹੀ ਨਹੀਂ ਹੁੰਦੀ ਉਨ੍ਹਾਂ ਚਿਰ ਪੁਲ ਦੀ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਸ ਪੁਲ ਦੀ ਦੁਬਾਰਾ ਨਿਸ਼ਾਨਦੇਹੀ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਜਾਵੇ।
    Published by:rupinderkaursab
    First published:

    Tags: Muktsar, Punjab

    ਅਗਲੀ ਖਬਰ