ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਪੰਜਾਬ ਰੋਡਵੇਜ/ਪਨਬੱਸ/ਪੀ.ਆਰ.ਟੀ.ਸੀ ਕਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਅੱਜ ਦੋ ਘੰਟਿਆਂ ਲਈ ਬੱਸ ਸਟੈਂਡ ਬੰਦ ਕੀਤੇ ਗਏ। ਅਤੇ ਬੱਸ ਸਟੈਂਡ ਦੇ ਬਾਹਰ ਗੇਟ ਵਿੱਚ ਮੁਲਾਜ਼ਮਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਗੱਲਬਾਤ ਦੌਰਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ 18 ਡੀਪੂ ਬੰਦ ਕੀਤੇ ਹਨ ਅਤੇ ਨਾਲ ਹੀ ਆਪਣੀ ਮੰਗਾਂ ਨੂੰ ਲੈ ਦੋ ਘੰਟੇ ਬਸ ਸਟੈਂਡ 10 ਤੋਂ 12 ਬੰਦ ਕੀਤੇ ਹੋਏ ਹਨ।
ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਬੰਦ ਹੋਣ ਕਾਰਨ ਮੁਸਾਫ਼ਿਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਆਗੂਆਂ ਨੇ ਦੱਸਿਆ ਕੇ ਬਟਾਲਾ ਡਿੱਪੂ ਵਿਖੇ ਕੰਡਕਟਰ ਦੀ ਨਜਾਇਜ਼ ਰਿਪੋਰਟ ਕੀਤੀ ਗਈ ਸੀ ਜਿਸ ਸਬੰਧੀ ਯੂਨੀਅਨ ਵਲੋਂ ਇੱਕ ਹਫ਼ਤੇ ਤੋਂ ਪਹਿਲਾਂ ਮੋਕੇ 'ਤੇ ਸਵਾਰੀਆਂ ਡਿਪੂ ਮਨੇਜਰ ਸਾਹਮਣੇ ਪੈਸ਼ ਕੀਤੀਆਂ ਗਈਆਂ ਅਤੇ ਫਿਰ ਮੰਗ ਪੱਤਰ ਦਿੱਤੇ ਗਏ। ਪਰ ਕੰਡਕਟਰ ਨੂੰ ਬਿਨਾਂ ਕਸੂਰ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ। ਦੂਜੇ ਪਾਸੇ ਫਿਰੋਜਪੁਰ ਡਿੱਪੂ ਵਿੱਚ 23 ਕੰਡਕਟਰ ਘੱਟ ਹਨ ਫਿਰ ਵੀ 15 ਕੰਡਕਟਰਾ ਦੀਆ ਫਿਰੋਜ਼ਪੁਰ ਤੋਂ ਪੱਟੀ ਬਦਲੀਆ ਕੀਤੀਆਂ ਹਨ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਨਾ ਮੰਗਾਂ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।