Home /muktsar /

ਇਨਸੈਕਟੀਸਾਈਡ ਐਕਟ ’ਚ ਸੋਧ ਦੀ ਮੰਗ ਨੂੰ ਲੈ ਕੇ ਪੈਸਟੀਸਾਈਡ ਦੀਆਂ ਦੁਕਾਨਾਂ ਰਹੀਆਂ ਬੰਦ

ਇਨਸੈਕਟੀਸਾਈਡ ਐਕਟ ’ਚ ਸੋਧ ਦੀ ਮੰਗ ਨੂੰ ਲੈ ਕੇ ਪੈਸਟੀਸਾਈਡ ਦੀਆਂ ਦੁਕਾਨਾਂ ਰਹੀਆਂ ਬੰਦ

ਹੜਤਾਲ ਦੇ ਚਲਦਿਆਂ ਬੰਦ ਪਈਆਂ ਪੈਸਟੀਸਾਈਡ ਦੀਆਂ ਦੁਕਾਨਾਂ

ਹੜਤਾਲ ਦੇ ਚਲਦਿਆਂ ਬੰਦ ਪਈਆਂ ਪੈਸਟੀਸਾਈਡ ਦੀਆਂ ਦੁਕਾਨਾਂ

ਸ਼ਹਿਰ ’ਚ ਪੈਸਟੀਸਾਈਡ ਐਸੋਸੀਏਸ਼ਨ ਵੱਲੋਂ ਸੋਮਵਾਰ ਨੂੰ ਹਡ਼ਤਾਲ ਦੇ ਚਲਦਿਆਂ ਦੁਕਾਨਾਂ ਬੰਦ ਰੱਖੀਆਂ ਗਈਆਂ। ਕੇਂਦਰ ਸਰਕਾਰ ਵੱਲੋਂ ਇਨਸੈਕਟੀਸਾਈਡ ਐਕਟ ’ਚ ਸੋਧ ਦੀ ਮੰਗ ਨੂੰ ਲੈ ਕੇ ਐਸੋਸੀਏਸ਼ਨ ਦੇ ਸੱਦੇ ’ਤੇ ਸਮੂਹ ਪੈਸਟੀਸਾਈਡ ਦੁਕਾਨਦਾਰਾਂ ਨੇ ਜਿੱਥੇ ਦੁਕਾਨਾਂ ਬੰਦ ਰੱਖੀਆਂ ਉੱਥੇ ਹੀ ਪ੍ਰਧਾਨ ਅਜਵਿੰਦਰ ਸਿੰਘ ਪੁਨੀਆਂ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਪੈਸਟੀਸਾਈਡ ਵਿਕ੍ਰੇਤਾ ਮੋਹਾਲੀ ਵਿਖੇ ਖੇਤੀ ਭਵਨ ’ਚ ਚੱਲ ਰਹੇ ਧਰਨੇ ’ਚ ਸ਼ਾਮਲ ਹੋਏ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ,

  ਸ੍ਰੀ ਮੁਕਤਸਰ ਸਾਹਿਬ- ਸ਼ਹਿਰ ’ਚ ਪੈਸਟੀਸਾਈਡ ਐਸੋਸੀਏਸ਼ਨ ਵੱਲੋਂ ਸੋਮਵਾਰ ਨੂੰ ਹਡ਼ਤਾਲ ਦੇ ਚਲਦਿਆਂ ਦੁਕਾਨਾਂ ਬੰਦ ਰੱਖੀਆਂ ਗਈਆਂ। ਕੇਂਦਰ ਸਰਕਾਰ ਵੱਲੋਂ ਇਨਸੈਕਟੀਸਾਈਡ ਐਕਟ ’ਚ ਸੋਧ ਦੀ ਮੰਗ ਨੂੰ ਲੈ ਕੇ ਐਸੋਸੀਏਸ਼ਨ ਦੇ ਸੱਦੇ ’ਤੇ ਸਮੂਹ ਪੈਸਟੀਸਾਈਡ ਦੁਕਾਨਦਾਰਾਂ ਨੇ ਜਿੱਥੇ ਦੁਕਾਨਾਂ ਬੰਦ ਰੱਖੀਆਂ ਉੱਥੇ ਹੀ ਪ੍ਰਧਾਨ ਅਜਵਿੰਦਰ ਸਿੰਘ ਪੁਨੀਆਂ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਪੈਸਟੀਸਾਈਡ ਵਿਕ੍ਰੇਤਾ ਮੋਹਾਲੀ ਵਿਖੇ ਖੇਤੀ ਭਵਨ ’ਚ ਚੱਲ ਰਹੇ ਧਰਨੇ ’ਚ ਸ਼ਾਮਲ ਹੋਏ।

  ਪ੍ਰਧਾਨ ਅਜਵਿੰਦਰ ਪੁਨੀਆਂ ਨੇ ਦੱਸਿਆ ਕਿ ਪੈਸਟੀਸਾਈਡ ਵਿਕ੍ਰੇਤਾ ਤਾਂ ਡੱਬਾ ਬੰਦ ਮਾਲ ਵੇਚਦੇ ਹਨ ਪਰ ਜਦੋਂ ਕੋਈ ਸੈਂਪਲ ਫੇਲ੍ਹ ਹੋ ਜਾਂਦਾ ਹੈ ਤਾਂ ਉਨਾਂ ਨੂੰ ਦੋਸ਼ੀ ਮੰਨਦਿਆਂ ਜਾਂਦਾ ਹੈ ਜਦਕਿ ਦੋਸ਼ੀ ਕੰਪਨੀ ਹੋਣੀ ਚਾਹੀਦੀ ਹੈ, ਜਿਸਤੋਂ ਉਹ ਮਾਲ ਲੈਂਦੇ ਹਨ। ਉਨ੍ਹਾਂ ਵੱਲੋਂ ਕੇਂਦਰ ਸਰਕਾਰ ਤੋਂ ਇਸ ਸਬੰਧ ’ਚ ਬਣੇ ਇਨਸੈਕਟੀਸਾਈਡ ਐਕਟ ’ਚ ਸੋਧ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਸੈਂਪਲ ਆਦਿ ਫੇਲ ਹੋਣ 'ਤੇ ਦੋਸ਼ੀ ਉਨ੍ਹਾਂ ਨੂੰ ਨਾ ਮੰਨਦਿਆਂ ਕੰਪਨੀ ਨੂੰ ਮੰਨਿਆ ਜਾਵੇ।

  Published by:Drishti Gupta
  First published:

  Tags: Muktsar, Protest, Punjab