Home /muktsar /

ਪ੍ਰਾਈਵੇਟ ਬੱਸ ਅਪਰੇਟਰਾਂ ਨੇ ਬੱਸਾਂ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ

ਪ੍ਰਾਈਵੇਟ ਬੱਸ ਅਪਰੇਟਰਾਂ ਨੇ ਬੱਸਾਂ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ

ਪ੍ਰਾਈਵੇਟ ਬੱਸ ਅਪਰੇਟਰਾਂ ਨੇ ਬੱਸਾਂ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ

ਪ੍ਰਾਈਵੇਟ ਬੱਸ ਅਪਰੇਟਰਾਂ ਨੇ ਬੱਸਾਂ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ: ਅੱਜ ਪੂਰੇ ਪੰਜਾਬ ਦੇ ਵਿੱਚ ਪ੍ਰਾਈਵੇਟ ਬੱਸ ਅਪਰੇਟਰਾਂ ਵੱਲੋਂ ਬੱਸਾਂ ਬੰਦ ਕਰਕੇ ਬੱਸ ਅੱਡੇ ਦੇ ਅੰਦਰ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਪ੍ਰਾਈਵੇਟ ਬੱਸ ਅਪਰੇਟਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਔਰਤਾਂ ਨੂੰ ਹੀ ਅਧਾਰ ਕਾਰਡ ਸੇਵਾ ਦਿੱਤੀ ਗਈ ਹੈ ਉਹ ਬਿਲਕੁਲ ਗਲਤ ਹੈ।

ਹੋਰ ਪੜ੍ਹੋ ...
  • Share this:
    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ: ਅੱਜ ਪੂਰੇ ਪੰਜਾਬ ਦੇ ਵਿੱਚ ਪ੍ਰਾਈਵੇਟ ਬੱਸ ਅਪਰੇਟਰਾਂ ਵੱਲੋਂ ਬੱਸਾਂ ਬੰਦ ਕਰਕੇ ਬੱਸ ਅੱਡੇ ਦੇ ਅੰਦਰ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਪ੍ਰਾਈਵੇਟ ਬੱਸ ਅਪਰੇਟਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਔਰਤਾਂ ਨੂੰ ਹੀ ਅਧਾਰ ਕਾਰਡ ਸੇਵਾ ਦਿੱਤੀ ਗਈ ਹੈ ਉਹ ਬਿਲਕੁਲ ਗਲਤ ਹੈ।

    ਪ੍ਰਾਈਵੇਟ ਬੱਸ ਅਪਰੇਟਰਾਂ ਨੇ ਕਿਹਾ ਕਿ ਸਰਕਾਰੀ ਬੱਸਾਂ ਵਿੱਚ ਆਧਾਰ ਕਾਰਡ ਉੱਤੇ ਔਰਤਾਂ ਲਈ ਫ੍ਰੀ ਸਫਰ ਹੋਣ ਨਾਲ ਹੁਣ ਕੋਈ ਵੀ ਔਰਤ ਸਾਡੇ ਪ੍ਰਾਈਵੇਟ ਬੱਸ 'ਤੇ ਨਹੀਂ ਬੈਠਦੀ। ਫਰੀ ਬੱਸ ਸੇਵਾ ਨਾਲ ਪ੍ਰਾਈਵੇਟ ਬੱਸਾਂ ਵਾਲਿਆਂ ਦੇ ਕਾਰੋਬਾਰ ਤੇ ਬਹੁਤ ਪ੍ਰਭਾਵ ਪਿਆ ਹੈ।

    ਉਨ੍ਹਾਂ ਕਿਹਾ ਕਿ ਨਾ ਹੀ ਸਾਡੇ ਕੋਲੋ ਗੱਡੀ ਦੀਆਂ ਕਿਸ਼ਤਾਂ ਨਿਕਲ ਰਹੀਆਂ ਹਨ ਤੇ ਨਾ ਹੀ ਸਾਡੇ ਕੋਲ ਬੱਸ ਮੁਲਾਜਮਾਂ ਦਾ ਖਰਚਾ ਨਿਕਲ ਰਿਹਾ ਹੈ, ਨਾਲ ਹੀ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜੇ ਸਾਡੇ ਮਾਲਕਾ ਕੋਲ ਕੁਝ ਨਾ ਹੋਇਆ ਤਾਂ ਸਾਡੇ ਪੱਲੇ ਕੀ ਪਾਉਣਗੇ। ਉਨ੍ਹਾ ਦਾ ਕਹਿਣਾ ਸੀ ਕਿ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਜਾਂ ਤਾਂ ਸਰਕਾਰ ਔਰਤਾਂ ਨੂੰ ਇਕ ਦਿਨ ਲਈ ਫ੍ਰੀ ਕਰ ਦੇਵੇ ਜਾ ਔਰਤਾਂ ਲਈ ਟਿਕਟ ਰੇਟ ਘਟਾ ਦਿੱਤੇ ਜਾਣ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
    Published by:rupinderkaursab
    First published:

    Tags: Muktsar, Punjab

    ਅਗਲੀ ਖਬਰ