Home /muktsar /

ਗਿੱਦੜਬਾਹਾ 'ਚ ਪਟਵਾਰੀ ਨੂੰ ਵਿਜੀਲੈਂਸ ਨੇ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ

ਗਿੱਦੜਬਾਹਾ 'ਚ ਪਟਵਾਰੀ ਨੂੰ ਵਿਜੀਲੈਂਸ ਨੇ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ

ਗਿੱਦੜਬਾਹਾ

ਗਿੱਦੜਬਾਹਾ 'ਚ ਪਟਵਾਰੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਕੀਤਾ ਰੰਗੇ ਹੱਥੀਂ ਕਾਬੂ  

ਸ਼ਿਕਾਇਤਕਰਤਾ ਅਨੁਸਾਰ ਤਕਸੀਮ ਦੇ ਸਬੰਧ ਵਿੱਚ ਊੜਾ ਨਕਸ਼ਾ ਸਬੰਧੀ ਕੋਈ ਫ਼ੀਸ ਨਹੀਂ ਹੁੰਦੀ ਪਰ ਪਟਵਾਰੀ ਨੇ ਉਨ੍ਹਾਂ ਤੋਂ ਸੱਤ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸ ਸਬੰਧ ਵਿਚ ਉਨ੍ਹਾਂ ਅੱਜ ਚਾਰ ਹਜ਼ਾਰ ਰੁਪਏ ਦੇਣਾ ਸੀ ਅਤੇ ਇਸ ਸਬੰਧੀ ਉਨ੍ਹਾਂ ਨੇ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਗਿੱਦੜਬਾਹਾ- ਸ੍ਰੀ ਮੁਕਤਸਰ ਸਾਹਿਬ ਦੀ ਵਿਜੀਲੈਂਸ ਟੀਮ ਨੇ ਅੱਜ ਗਿੱਦੜਬਾਹਾ ਵਿਖੇ ਇੱਕ ਪਟਵਾਰੀ ਨੂੰ ਚਾਰ ਹਜ਼ਾਰ ਰੁਪਏ ਰਿਸ਼ਵਤ ਸਮੇਤ ਕਾਬੂ ਕਰ ਲਿਆ। ਇਸ ਮਾਮਲੇ 'ਚ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਗੁਰਦੀਪ ਸਿੰਘ ਵਾਸੀ ਭਲਾਈਆਣਾ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਜ਼ਮੀਨੀ ਮਾਮਲੇ ਸਬੰਧੀ ਤਕਸੀਮ ਦੇ ਕੇਸ ਦੇ ਵਿੱਚ ਪਟਵਾਰੀ ਗੁਰਦਾਸ ਸਿੰਘ ਜੋ ਕਿ ਆਊਟਸੋਰਸ 'ਤੇ ਸਰਕਾਰ ਨੇ ਭਰਤੀ ਕੀਤਾ ਹੈ ਊੜਾ ਨਕਸ਼ਾ ਬਣਾਉਣ ਦੇ ਲਈ ਸੱਤ ਹਜ਼ਾਰ ਰਿਸ਼ਵਤ ਦੀ ਮੰਗ ਕਰ ਰਿਹਾ ਹੈ।

  ਇਸ ਮਾਮਲੇ ਵਿੱਚ ਵਿਜੀਲੈਂਸ ਨੂੰ ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਟ੍ਰੈਪ ਲਾ ਕੇ ਅੱਜ ਪਟਵਾਰੀ ਗੁਰਦਾਸ ਸਿੰਘ ਨੂੰ ਗਿੱਦੜਬਾਹਾ ਦਫ਼ਤਰ ਵਿਖੇ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਸ ਸਬੰਧੀ ਵਿਜੀਲੈਂਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

  ਸ਼ਿਕਾਇਤਕਰਤਾ ਅਨੁਸਾਰ ਤਕਸੀਮ ਦੇ ਸਬੰਧ ਵਿੱਚ ਊੜਾ ਨਕਸ਼ਾ ਸਬੰਧੀ ਕੋਈ ਫ਼ੀਸ ਨਹੀਂ ਹੁੰਦੀ ਪਰ ਪਟਵਾਰੀ ਨੇ ਉਨ੍ਹਾਂ ਤੋਂ ਸੱਤ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸ ਸਬੰਧ ਵਿਚ ਉਨ੍ਹਾਂ ਅੱਜ ਚਾਰ ਹਜ਼ਾਰ ਰੁਪਏ ਦੇਣਾ ਸੀ ਅਤੇ ਇਸ ਸਬੰਧੀ ਉਨ੍ਹਾਂ ਨੇ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ। ਵਿਜੀਲੈਂਸ ਦੇ ਮੌਕੇ 'ਤੇ ਕਾਰਵਾਈ ਕਰਦਿਆਂ ਅੱਜ ਪਟਵਾਰੀ ਗੁਰਦਾਸ ਸਿੰਘ ਨੂੰ ਚਾਰ ਹਜ਼ਾਰ ਰੁਪਏ ਰਿਸ਼ਵਤ ਦੇ ਨਾਲ ਰੰਗੇ ਹੱਥੀਂ ਕਾਬੂ ਕਰ ਲਿਆ।

  First published:

  Tags: Bribe, Muktsar, Patwari, Vigilance