Home /muktsar /

ਰਾਜਾ ਵੜਿੰਗ ਨੇ ਪਾਰਟੀ ਛੱਡਣ ਵਾਲੇ ਕਾਂਗਰਸੀਆਂ 'ਤੇ ਸਾਧਿਆ ਨਿਸ਼ਾਨਾ, ਕਿਹਾ- ਮੈਂ BJP ਦਾ ਧੰਨਵਾਦੀ ਹਾਂ

ਰਾਜਾ ਵੜਿੰਗ ਨੇ ਪਾਰਟੀ ਛੱਡਣ ਵਾਲੇ ਕਾਂਗਰਸੀਆਂ 'ਤੇ ਸਾਧਿਆ ਨਿਸ਼ਾਨਾ, ਕਿਹਾ- ਮੈਂ BJP ਦਾ ਧੰਨਵਾਦੀ ਹਾਂ

X
ਭਾਜਪਾ

ਭਾਜਪਾ 'ਚ ਜਾਣ ਵਾਲੇ ਕਾਂਗਰਸੀਆਂ ਨੂੰ ਸਮਾਨ ਕਹਿ ਗਏ ਰਾਜਾ ਵੜਿੰਗ

ਰਾਜਾ ਵੜਿੰਗ ਨੇ ਕਿਹਾ ਕਿ ਮੈਂ ਬਹੁਤ ਭਾਰਤੀ ਜਨਤਾ ਪਾਰਟੀ ਦਾ ਬਹੁਤ ਧੰਨਵਾਦੀ ਹਾਂ ਕਿ ਉਹ ਸਾਡੀ ਪਾਰਟੀ ਵਿੱਚੋ ਇਸ ਤਰਾਂ ਦਾ ਸਮਾਨ ਸਾਫ ਕਰ ਰਹੇ ਹਨ ਜਿਸ ਨਾਲ ਸਾਡੀ ਪਾਰਟੀ ਦੇ ਨੋਜਵਾਨਾ ਨੂੰ ਅੱਗੇ ਆਉਣ 'ਤੇ ਜਜਬੇ ਨਾਲ ਜੋਸ਼ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ। ਮੈਂ ਆਸ ਕਰਦਾ ਹਾਂ ਕਿ ਜਿਸ ਤਰਾਂ ਰਾਹੁਲ ਗਾਧੀ ਦੁਆਰਾ ਸੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਨੂੰ ਪੰਜਾਬ ਵਿੱਚ ਭਰਭੂਰ ਸਮਰੱਥਨ ਮਿਲਿਆ ਹੈ ਲੱਗਦਾ ਹੈ ਕਿ ਆਉਣ ਵਾਲੀਆ ਚੋਣਾ ਵਿੱਚ ਕਾਂਗਰਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੇਗੀ।

ਹੋਰ ਪੜ੍ਹੋ ...
  • Share this:

ਕੁਨਾਲ ਧੂੜੀਆ

ਗਿਦੜਬਾਹਾ- ਭਾਰਤ ਜੋੜੋ ਯਾਤਰਾ ਤੋਂ ਬਆਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਹਲਕੇ ਦੇ ਦੌਰੇ 'ਤੇ ਹਨ। ਉਹਨਾਂ ਨੇ ਆਪਣੇ ਹਲਕਾ ਗਿੱਦੜਬਾਹਾ ਦੇ ਵੱਖ-ਵੱਖ ਪਿੰਡਾ ਅਤੇ ਸਹਿਰ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ। ਇਸ ਸਮੇਂ ਉਹਨਾਂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਵਿੱਚ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਸਫਲ ਰਹੀ ਹੈ।

ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦਾ ਪੰਜਾਬ ਦੇ ਲੋਕਾ ਨੇ ਭਰਵਾਂ ਸਵਾਗਤ ਕੀਤਾ ਹੈ, ਅਤੇ ਇਸ ਯਾਤਰਾ ਨਾਲ ਪੰਜਾਬ ਨੂੰ ਕਾਗਰਸ ਨੂੰ ਇੱਕ ਵੱਡਾ ਬਲ ਮਿਲਿਆ ਹੈ। ਇਸ ਸਮੇਂ ਉਨ੍ਹਾਂ ਨੇ ਸੁਨੀਲ ਜਾਖੜ ਵੱਲੋ ਰਾਹੁਲ ਗਾਂਧੀ ਉਪਰ ਦਿੱਤੇ ਬਿਆਨ ਬਾਰੇ ਜਵਾਬ ਦਿੰਦੇ ਹੋਏ ਕਿਹਾ ਕਿ ਜਿਹੜਾ ਆਦਮੀ ਰਾਹੁਲ ਗਾਂਧੀ ਬਾਰੇ ਕਹਿੰਦਾ ਸੀ ਕਿ ਉਹ ਪਾਰਟੀ ਅਤੇ ਦੇਸ ਨੂੰ ਕਾਫੀ ਅੱਗੇ ਲੈ ਕੇ ਜਾਣਗੇ। ਜਾਖੜ ਦੇ ਪਰਿਵਾਰ ਵੱਲੋ 65 ਸਾਲ ਉਸੇ ਪਾਰਟੀ ਵਿੱਚ ਰਹਿ ਕੇ ਆਪਣਾ ਮੁਕਾਮ ਬਣਇਆ, ਪਰ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਕੇ ਇਸ ਤਰਾਂ ਬਿਆਨ ਬਾਜੀ ਕਰਨਾ ਉਹਨਾ ਨੂੰ ਸੋਭਾ ਨਹੀ ਦਿੰਦਾ।

ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਭਾਰਤੀ ਜਨਤਾ ਪਾਰਟੀ ਦਾ ਬਹੁਤ ਧੰਨਵਾਦੀ ਹਾਂ ਕਿ ਉਹ ਸਾਡੀ ਪਾਰਟੀ ਵਿੱਚੋ ਇਸ ਤਰਾਂ ਦਾ ਸਮਾਨ ਸਾਫ ਕਰ ਰਹੇ ਹਨ ਜਿਸ ਨਾਲ ਸਾਡੀ ਪਾਰਟੀ ਦੇ ਨੋਜਵਾਨਾ ਨੂੰ ਅੱਗੇ ਆਉਣ 'ਤੇ ਜਜਬੇ ਨਾਲ ਜੋਸ਼ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ। ਮੈਂ ਆਸ ਕਰਦਾ ਹਾਂ ਕਿ ਜਿਸ ਤਰਾਂ ਰਾਹੁਲ ਗਾਧੀ ਦੁਆਰਾ ਸੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਨੂੰ ਪੰਜਾਬ ਵਿੱਚ ਭਰਭੂਰ ਸਮਰੱਥਨ ਮਿਲਿਆ ਹੈ ਲੱਗਦਾ ਹੈ ਕਿ ਆਉਣ ਵਾਲੀਆ ਚੋਣਾ ਵਿੱਚ ਕਾਂਗਰਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੇਗੀ।

Published by:Drishti Gupta
First published:

Tags: Muktsar, Punjab, Raja warring