Home /muktsar /

Dussehra 2022: ਚੌਂਕ 'ਚ ਕੀਤੀ ਗਈ ਰਾਵਣ ਪੂਜਾ  

Dussehra 2022: ਚੌਂਕ 'ਚ ਕੀਤੀ ਗਈ ਰਾਵਣ ਪੂਜਾ  

ਚੌਂਕ

ਚੌਂਕ 'ਚ ਕੀਤੀ ਗਈ ਰਾਵਣ ਪੂਜਾ  

  • Share this:

    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ- ਵਾਲਮੀਕੀ ਭਾਈਚਾਰੇ ਵੱਲੋਂ ਅੱਜ ਦੁਸਹਿਰੇ ਦਾ ਤਿਉਹਾਰ ਰਾਵਣ ਬਲੀਦਾਨ ਦਿਵਸ ਵਜੋਂ ਮਨਾਇਆ ਗਿਆ। ਇਸ ਦੌਰਾਨ ਸਥਾਨਕ ਪਾਰਕ ਦੇ ਨਜ਼ਦੀਕ ਬਣੇ ਬਾਲਮੀਕੀ ਚੌਕ ਦੇ ਵਿਚ ਰਾਵਣ ਪੂਜਾ ਕੀਤੀ ਗਈ। ਇਸ ਮੌਕੇ ਇਕੱਤਰ ਹੋਏ ਵਾਲਮੀਕੀ ਭਾਈਚਾਰੇ ਨਾਲ ਸਬੰਧਤ ਆਗੂਆਂ ਨੇ ਕਿਹਾ ਕਿ ਰਾਵਣ ਇਕ ਮਹਾਨ ਵਿਦਵਾਨ ਸੀ ਉਸ ਦੀ ਛਵੀ ਨੂੰ ਗ਼ਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਰਾਵਣ ਦਾ ਪੁਤਲਾ ਹਰ ਸਾਲ ਸਾੜਿਆ ਜਾਂਦਾ ਹੈ, ਪਰ ਲੋਕ ਉਸ ਪੁਤਲੇ ਦੀਆਂ ਲੱਕੜਾਂ ਜਿਨ੍ਹਾਂ ਨੂੰ ਹੱਡੀਆਂ ਕਿਹਾ ਜਾਂਦਾ ਉਹ ਤੱਕ ਚੁੱਕ ਕੇ ਲੈ ਜਾਂਦੇ ਹਨ ਅਤੇ ਇਹ ਮਿੱਥ ਹੈ ਕਿ ਇਸ ਨਾਲ ਘਰ ਵਿਚ ਖੁਸ਼ੀਆਂ ਆਉਂਦੀਆਂ ਹਨ ਅਤੇ ਉਮਰ ਵੱਧਦੀ ਹੈ। ਜਿਸ ਸ਼ਖ਼ਸ ਦੇ ਪੁਤਲੇ ਦੀਆਂ ਲੱਕੜਾਂ ਤੋ ਲੋਕ ਖ਼ੁਸ਼ੀ ਦੀ ਆਸ ਰੱਖਦੇ ਹਨ ਉਹ ਆਪਣੇ ਸਮੇਂ ਦੇ ਵਿਚ ਕਿੰਨਾ ਮਹਾਨ ਰਾਜਾ ਅਤੇ ਗਿਆਤਾ ਹੋਵੇਗਾ। ਰਾਵਣ ਚਾਰਾਂ ਵੇਦਾਂ ਦਾ ਗਿਆਨ ਸੀ। ਇਸ ਮੌਕੇ ਵੱਡੀ ਗਿਣਤੀ 'ਚ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਲੋਕ ਹਾਜ਼ਰ ਸਨ।

    Published by:Ashish Sharma
    First published:

    Tags: Dussehra 2022, Muktsar