ਕੁਨਾਲ ਧੂੜੀਆ
ਸ਼੍ਰੀ ਮੁਕਤਸਰ ਸਾਹਿਬ: ਵੈਲੇਨਟਾਈਨ ਡੇ ਦਾ ਕਾਊਨਟਡਾਊਨ ਸ਼ੁਰੂ ਹੋ ਗਿਆ। ਅੱਜ Rose Day ਨੂੰ ਹਰ ਇਕ ਨੇ ਆਪਣੇ ਢੰਗ ਨਾਲ ਮਨਾਇਆ। ਬੇਸ਼ੱਕ ਇਹ ਪੱਛਮੀ ਸੱਭਿਅਤਾ ਦਾ ਤਿਉਹਾਰ ਹੈ ਪਰ ਇਸ ਤਿਉਹਾਰ ਨੂੰ ਹੁਣ ਭਾਰਤ ਵਿਚ ਕਿਸ ਕਦਰ ਮਨਾਇਆ ਜਾ ਰਿਹਾ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਇਸ ਦਿਨ ਗੁਲਾਬ ਦੇ ਫੁੱਲ ਦੇ ਰੇਟ ਦੁੱਗਣੇ ਹੋ ਜਾਂਦੇ ਹਨ।
ਅੱਜ ਜਦ ਫੁੱਲਾਂ ਦੀ ਵਿਕਰੀ ਦਾ ਕੰਮ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅੱਜ ਦੇ ਦਿਨ ਨੌਜਵਾਨ ਗੁਲਾਬ ਖਰੀਦ ਦੇ ਹਨ ਅਤੇ ਆਮ ਦਿਨ ਵਿਚ 20-30 ਰੁਪਏ ਵਿਚ ਵਿਕਣ ਵਾਲੇ ਗੁਲਾਬ ਦਾ ਅੱਜ ਦਾ ਰੇਟ 50 ਰੁਪਏ ਹੈ। ਉਧਰ ਗੁਲਾਬ ਖਰੀਦਣ ਵਾਲੇ ਨੌਜਵਾਨ ਨੇ ਕਿਹਾ ਕਿ ਅੱਜ ਦਾ ਦਿਨ ਕਿਸੇ ਆਪਣੇ ਨੂਂ ਗੁਲਾਬ ਦੇ ਕੇ ਮਨਾਇਆ ਜਾ ਸਕਦਾ ਜਰੂਰੀ ਨਹੀਂ ਇਸ ਨੂੰ ਪੱਛਮੀ ਢੰਗ ਨਾਲ ਮਨਾਇਆ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Muktsar, News, Punjab, Rose, Valentine week celebrations, Valentines day