Home /muktsar /

ਮੋਬਾਇਲ ਬੈਟਰੀ ਫਟਣ ਕਾਰਨ ਹੋਇਆ ਲੱਖਾਂ ਦਾ ਨੁਕਸਾਨ, ਅੱਗ ਤੇ ਇੰਝ ਪਾਇਆ ਗਿਆ ਕਾਬੂ

ਮੋਬਾਇਲ ਬੈਟਰੀ ਫਟਣ ਕਾਰਨ ਹੋਇਆ ਲੱਖਾਂ ਦਾ ਨੁਕਸਾਨ, ਅੱਗ ਤੇ ਇੰਝ ਪਾਇਆ ਗਿਆ ਕਾਬੂ

ਦੇਖੋ

ਦੇਖੋ ਕਿਸ ਤਰ੍ਹਾਂ ਮੋਬਾਇਲ ਬੈਟਰੀ ਫਟਣ ਕਾਰਨ ਹੋਇਆ ਲੱਖਾਂ ਦਾ ਨੁਕਸਾਨ

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਚੌਂਕ ਨੇੜੇ ਸਥਿਤ ਮੋਬਾਇਲ ਰਿਪੇਅਰ ਅਤੇ ਅਸੈਸਰੀ ਦੀ ਦੁਕਾਨ 'ਤੇ ਬੀਤੀ ਰਾਤ ਅਚਾਨਕ ਅੱਗ ਲੱਗ ਗਈ। ਦੁਕਾਨ ਮਾਲਕ ਪਵਨ ਕੁਮਾਰ ਅਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 9 ਵਜੇ ਘਰ ਗਏ ਅਤੇ ਸਾਢੇ 10 ਵਜੇ ਉਹਨਾਂ ਨੂੰ ਮੋਬਾਇਲ 'ਤੇ ਗੁਆਂਢ 'ਚੋ ਫੋਨ ਆਇਆ ਕਿ ਦੁਕਾਨ 'ਚੋਂ ਧੂੰਆ ਨਿਕਲ ਰਿਹਾ ਹੈ।

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਚੌਂਕ ਨੇੜੇ ਸਥਿਤ ਮੋਬਾਇਲ ਰਿਪੇਅਰ ਅਤੇ ਅਸੈਸਰੀ ਦੀ ਦੁਕਾਨ 'ਤੇ ਬੀਤੀ ਰਾਤ ਅਚਾਨਕ ਅੱਗ ਲੱਗ ਗਈ। ਦੁਕਾਨ ਮਾਲਕ ਪਵਨ ਕੁਮਾਰ ਅਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 9 ਵਜੇ ਘਰ ਗਏ ਅਤੇ ਸਾਢੇ 10 ਵਜੇ ਉਹਨਾਂ ਨੂੰ ਮੋਬਾਇਲ 'ਤੇ ਗੁਆਂਢ 'ਚੋ ਫੋਨ ਆਇਆ ਕਿ ਦੁਕਾਨ 'ਚੋਂ ਧੂੰਆ ਨਿਕਲ ਰਿਹਾ ਹੈ।

  ਉਹਨਾਂ ਆ ਕੇ ਦੇਖਿਆ ਤਾਂ ਦੁਕਾਨ 'ਤੇ ਅੱਗ ਲੱਗੀ ਹੋਈ ਸੀ ਅਤੇ ਬਹੁਤ ਸਾਰਾ ਅਸੈਸਰੀ ਦਾ ਸਮਾਨ ਸੜ ਚੁੱਕਾ ਸੀ। ਆਸ ਪਾਸ ਦੇ ਲੋਕਾਂ ਦੀ ਮਦਦ ਦੇ ਨਾਲ ਅਤੇ ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ।

  ਦੁਕਾਨ ਮਾਲਕ ਅਨੁਸਾਰ ਅੱਗ ਮੋਬਾਇਲ ਵਿਚ ਵਰਤੋਂ 'ਚ ਆਉਣ ਵਾਲੀ ਲੀਥੋਨ ਦੀ ਬੈਂਟਰੀ ਕਾਰਨ ਲੱਗੀ ਹੋ ਸਕਦੀ ਹੈ। ਕਿਉਕਿ ਉਹ ਬਿਜਲੀ ਦਾ ਸਾਰਾ ਸਮਾਨ ਬੰਦ ਕਰਕੇ ਹੀ ਜਾਂਦੇ ਹਨ। ਉਹਨਾਂ ਦੱਸਿਆ ਕਿ ਅੱਗ ਨਾਲ ਕਰੀਬ 8 ਤੋਂ 9 ਲੱਖ ਰੁਪਏ ਦਾ ਨੁਕਸਾਨ ਹੋ ਗਿਆ।
  Published by:rupinderkaursab
  First published:

  Tags: Muktsar, Punjab

  ਅਗਲੀ ਖਬਰ