Home /muktsar /

ਫ਼ਸਲੀ ਬਦਲਾਅ ਵਿੱਚ ਉਲਝਿਆ ਕਿਸਾਨ, ਦੇਖੋ ਇਹ ਖਾਸ ਰਿਪੋਰਟ

ਫ਼ਸਲੀ ਬਦਲਾਅ ਵਿੱਚ ਉਲਝਿਆ ਕਿਸਾਨ, ਦੇਖੋ ਇਹ ਖਾਸ ਰਿਪੋਰਟ

ਦੇਖੋ

ਦੇਖੋ ਫ਼ਸਲੀ ਬਦਲਾਅ ਵਿੱਚ ਕਿਸ ਤਰ੍ਹਾਂ ਉਲਝਿਆ ਕਿਸਾਨ  

ਸ੍ਰੀ ਮੁਕਤਸਰ ਸਾਹਿਬ- ਫਸਲੀ ਚੱਕਰ ਚੋਂ ਨਿਕਲਣ ਲਈ ਕੀਤੇ ਕੰਮ ਨੇ ਕਿਸਾਨ ਨੂੰ ਹੀ ਚੱਕਰਾਂ ਵਿੱਚ ਪਾ ਦਿੱਤਾ। ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਦਾ ਹੈ ਜਿੱਥੇ ਦੁਕਾਨਦਾਰਾਂ ਤੋਂ ਲਿਆਂਦਾ ਮੂੰਗੀ ਦਾ ਬੀਜ ਕਿਸਾਨ ਅਨੁਸਾਰ ਕਥਿਤ ਤੌਰ 'ਤੇ ਨਕਲੀ ਨਿਕਲਿਆ। ਪਿੰਡ ਸੱਕਾਂਵਾਲੀ ਦੇ ਕਿਸਾਨ ਚਰਨਜੀਤ ਸਿੰਘ ਅਨੁਸਾਰ ਉਸ ਦਾ ਇਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤੇ ਕਰੀਬ ਸੱਠ ਕਿੱਲੇ ਮੂੰਗੀ ਜੋ ਉਸ ਨੇ ਬੀਜੀ ਸੀ ਉਹ ਵਾਹੁਣੀ ਪਈ ਹੈ।

ਹੋਰ ਪੜ੍ਹੋ ...
  • Share this:

    ਕੁਨਾਲ ਧੂੜੀਆ,

    ਸ੍ਰੀ ਮੁਕਤਸਰ ਸਾਹਿਬ- ਫਸਲੀ ਚੱਕਰ ਚੋਂ ਨਿਕਲਣ ਲਈ ਕੀਤੇ ਕੰਮ ਨੇ ਕਿਸਾਨ ਨੂੰ ਹੀ ਚੱਕਰਾਂ ਵਿੱਚ ਪਾ ਦਿੱਤਾ। ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਦਾ ਹੈ ਜਿੱਥੇ ਦੁਕਾਨਦਾਰਾਂ ਤੋਂ ਲਿਆਂਦਾ ਮੂੰਗੀ ਦਾ ਬੀਜ ਕਿਸਾਨ ਅਨੁਸਾਰ ਕਥਿਤ ਤੌਰ 'ਤੇ ਨਕਲੀ ਨਿਕਲਿਆ। ਪਿੰਡ ਸੱਕਾਂਵਾਲੀ ਦੇ ਕਿਸਾਨ ਚਰਨਜੀਤ ਸਿੰਘ ਅਨੁਸਾਰ ਉਸ ਦਾ ਇਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤੇ ਕਰੀਬ ਸੱਠ ਕਿੱਲੇ ਮੂੰਗੀ ਜੋ ਉਸ ਨੇ ਬੀਜੀ ਸੀ ਉਹ ਵਾਹੁਣੀ ਪਈ ਹੈ। ਵਰਨਣਯੋਗ ਹੈ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰਾਂ ਵਲੋਂ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਦੇ ਤਹਿਤ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫ਼ਸਲਾਂ ਬੀਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਪਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਦੇ ਕਿਸਾਨ ਨੂੰ ਫਸਲੀ ਚੱਕਰ ਵਿੱਚੋਂ ਨਿਕਲਣਾ ਹੀ ਚੱਕਰਾਂ ਵਿੱਚ ਪਾ ਗਿਆ।

    ਕਿਸਾਨ ਵੱਲੋਂ ਆਪਣੇ ਤਕਰੀਬਨ ਸੱਠ ਕਿੱਲੇ ਖੇਤਾਂ ਵਿੱਚ ਮੂੰਗੀ ਦੀ ਫਸਲ ਬੀਜੀ ਸੀ, ਪਰ ਇਹ ਮੂੰਗੀ ਦੀ ਫ਼ਸਲ ਕਥਿਤ ਨਕਲੀ ਬੀਜ ਕਾਰਨ ਹੋਈ ਹੀ ਨਹੀਂ। ਜਿਸ ਕਾਰਨ ਕਿਸਾਨ ਨੂੰ ਆਪਣੇ ਖੇਤਾਂ ਵਿੱਚੋਂ ਇਹ ਫਸਲ ਵਾਹੁਣੀ ਪਈ ਅਤੇ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੇ ਨਾਲ-ਨਾਲ ਕਿਸਾਨਾਂ ਦੀ ਖੱਜਲ ਖੁਆਰੀ ਵੀ ਹੋਈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧ ਵਿਚ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਜਾਣ ਕਾਰਨ ਉਨ੍ਹਾਂ ਵੱਲੋਂ ਇਹ ਫਸਲ ਬੀਜੀ ਗਈ ਸੀ ਅਤੇ ਸਰਕਾਰ ਦੀਆਂ ਹਦਾਇਤਾਂ ਮੰਨੀਆਂ ਗਈਆਂ ਸਨ। ਕੁਝ ਮੁਨਾਫ਼ਾਖੋਰ ਦੁਕਾਨਦਾਰਾਂ ਕਾਰਨ ਉਨ੍ਹਾਂ ਦਾ ਇਹ ਨੁਕਸਾਨ ਹੋਇਆ ਹੈ।

    ਇਸ ਸੰਬੰਧ ਵਿਚ ਜਦੋਂ ਗੁਰਪ੍ਰੀਤ ਸਿੰਘ ਮੁੱਖ ਖੇਤੀਬਾਡ਼ੀ ਅਫਸਰ ਸ੍ਰੀ ਮੁਕਤਸਰ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮਾਣਯੋਗ ਡੀ ਸੀ ਵਲੋਂ ਇਕ ਪਿੰਡ ਸੱਕਾਂਵਾਲੀ ਦੇ ਕਿਸਾਨ ਦੀ ਮੂੰਗੀ ਦੀ ਬੀਜੀ ਹੋਈ ਫ਼ਸਲ ਸਬੰਧੀ ਰਿਪੋਰਟ ਬਣਾਉਣ ਲਈ ਕਿਹਾ ਸੀ ਜਿਸ ਸਬੰਧ ਵਿਚ ਉਨ੍ਹਾਂ ਵੱਲੋਂ ਚਾਰ ਖੇਤੀਬਾੜੀ ਅਫ਼ਸਰਾਂ ਦੀ ਇੱਕ ਕਮੇਟੀ ਬਣਾ ਕੇ ਉਸ ਦੀ ਰਿਪੋਰਟ ਤਿਆਰ ਕਰ ਲਈ ਗਈ ਹੈ। ਹੁਣ ਉੱਚ ਅਧਿਕਾਰੀ ਹੀ ਇਸ 'ਤੇ ਬਣਦੀ ਕਾਰਵਾਈ ਕਰਨਗੇ।

    First published:

    Tags: Crops, Farmers, Kisan, Punjab