Home /muktsar /

ਇਸ ਕਿਸਾਨ ਨੂੰ ਕਿਉਂ ਨਰਮੇ ਦੀ ਫਸਲ ਕਰਨੀ ਪਈ ਨਸ਼ਟ, ਦੇਖੋ ਪੂਰੀ ਖਬਰ

ਇਸ ਕਿਸਾਨ ਨੂੰ ਕਿਉਂ ਨਰਮੇ ਦੀ ਫਸਲ ਕਰਨੀ ਪਈ ਨਸ਼ਟ, ਦੇਖੋ ਪੂਰੀ ਖਬਰ

ਦੋਖੋ

ਦੋਖੋ ਇਸ ਕਿਸਾਨ ਨੂੰ ਬੇਵੱਸ ਹੋ ਕੇ ਕਿਉਂ ਜ਼ਮੀਨ ਵਿਚ ਫਸਲ ਵਾਹ ਕੇ ਕਰਨੀ ਪਈ ਨਸ਼ਟ

ਗਿੱਦੜਬਾਹਾ: ਪਿੰਡ ਭੂੰਦੜ ਵਿਖੇ ਕਿਸਾਨ ਵੱਲੋਂ ਦੋ ਏਕੜ ਨਰਮੇ ਦੀ ਫਸਲ ਨੂੰ ਵਾਹ ਕੇ ਨਸ਼ਟ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਜਗਰੂਪ ਸਿੰਘ ਨੇ ਦੱਸਿਆ ਕਿ ਉਸ ਨੇ ਲੰਬੇ ਸਮੇਂ ਬਾਅਦ ਆਪ ਸਰਕਾਰ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਨਰਮੇ ਦੀ ਫਸਲ ਦੀ ਬਿਜਾਈ ਕੀਤੀ ਸੀ। ਉਸ ਨੂੰ ਉਮੀਦ ਸੀ ਕਿ ਇਸ ਵਾਰ ਆਪ ਦੀ ਸਰਕਾਰ ਬਣੀ ਹੈ ਅਤੇ ਬੀਜ ਵੀ ਨਕਲੀ ਨਹੀਂ ਮਿਲਣਗੇ । ਉਨ੍ਹਾਂ ਦੱਸਿਆ ਕਿ ਨਰਮੇ ਦੀ ਫ਼ਸਲ ਨੂੰ ਇਕਦਮ ਚਿੱਟਾ ਮੱਛਰ ਅਤੇ ਵਾਇਰਸ ਰੋਗ ਪੈ ਗਿਆ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਗਿੱਦੜਬਾਹਾ: ਪਿੰਡ ਭੂੰਦੜ ਵਿਖੇ ਕਿਸਾਨ ਵੱਲੋਂ ਦੋ ਏਕੜ ਨਰਮੇ ਦੀ ਫਸਲ ਨੂੰ ਵਾਹ ਕੇ ਨਸ਼ਟ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਜਗਰੂਪ ਸਿੰਘ ਨੇ ਦੱਸਿਆ ਕਿ ਉਸ ਨੇ ਲੰਬੇ ਸਮੇਂ ਬਾਅਦ ਆਪ ਸਰਕਾਰ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਨਰਮੇ ਦੀ ਫਸਲ ਦੀ ਬਿਜਾਈ ਕੀਤੀ ਸੀ। ਉਸ ਨੂੰ ਉਮੀਦ ਸੀ ਕਿ ਇਸ ਵਾਰ ਆਪ ਦੀ ਸਰਕਾਰ ਬਣੀ ਹੈ ਅਤੇ ਬੀਜ ਵੀ ਨਕਲੀ ਨਹੀਂ ਮਿਲਣਗੇ । ਉਨ੍ਹਾਂ ਦੱਸਿਆ ਕਿ ਨਰਮੇ ਦੀ ਫ਼ਸਲ ਨੂੰ ਇਕਦਮ ਚਿੱਟਾ ਮੱਛਰ ਅਤੇ ਵਾਇਰਸ ਰੋਗ ਪੈ ਗਿਆ।

  ਜਿਸ ਕਰਕੇ ਇਸ ਨੂੰ ਹੁਣ ਨਸ਼ਟ ਕਰਨਾ ਪੈ ਰਿਹਾ ਹੈ। ਕਿਸਾਨ ਨੇ ਦਸਿਆ ਕੇ ਇਸ 'ਤੇ ਤਿੰਨ, ਚਾਰ ਵਾਰ ਸਪਰੇਆਂਵੀ ਕਰ ਦਿੱਤੀਆਂ ਹਨ ਅਤੇ ਰੇਹ ਸਪਰੇਅ ਦਾ ਖਰਚਾ ਵੀ ਬਹੁਤ ਆ ਗਿਆ ਹੈ। ਉਨ੍ਹਾਂ ਕਿਹਾ ਕਿ ਫਸਲ 'ਤੇ ਚਿੱਟਾ ਮੱਛਰ ਸਪਰੇਅ ਨਾਲ ਨਹੀਂ ਮਰ ਰਿਹਾ। ਜਿਸ ਕਰਕੇ ਫਸਲ ਨੂੰ ਨਸ਼ਟ ਹੀ ਕਰਨਾ ਪੈਣਾ ਹੈ। ਇਸ ਕਰਕੇ ਅਸੀਂ ਅੱਜ ਫਸਲ ਨੂੰ ਭਰੇ ਮਨ ਨਾਲ ਵਾਹ ਕੇ ਨਸ਼ਟ ਕਰ ਦਿੱਤਾ।

  ਉਨ੍ਹਾਂ ਇਹ ਵੀ ਗਿਲਾ ਜ਼ਾਹਰ ਕੀਤਾ ਕਿ ਇੱਕ ਪਾਸੇ ਸਰਕਾਰ ਨਕਲੀ ਸਪਰੇਆਂ ਅਤੇ ਨਕਲੀ ਬੀਜਾਂ ਵਾਲਿਆਂ ਤੇ ਕਾਰਵਾਈ ਕਰਨ ਦਾ ਦਾਅਵਾ ਕਰਦੀਆਂ ਹਨ ਪਰ ਦੂਜੇ ਪਾਸੇ ਉਸੇ ਤਰ੍ਹਾਂ ਨਕਲੀ ਰੇਹਾਂ ਸਪਰੇਆਂ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਕਿਸਾਨ ਜਗਰੂਪ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਸੰਬੰਧ ਵਿਚ ਖੇਤੀਬਾੜੀ ਵਿਭਾਗ ਨੂੰ ਵੀ ਸੂਚਿਤ ਕੀਤਾ ਸੀ ਪਰ ਖੇਤੀਬਾੜੀ ਵਿਭਾਗ ਵੀ ਬੇਵੱਸ ਰਿਹਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਣਦਾ ਮੁਆਵਜਾ ਦਿੱਤਾ ਜਾਵੇ।

  Published by:rupinderkaursab
  First published:

  Tags: Farmer, Muktsar, Punjab