Home /muktsar /

Muktsar: ਖਾਲਸਾ ਮੌਤ ਦੇ ਡਰਾਵਿਆਂ ਤੋਂ ਨਹੀਂ ਡਰਦਾ: ਅੰਮ੍ਰਿਤਪਾਲ ਸਿੰਘ

Muktsar: ਖਾਲਸਾ ਮੌਤ ਦੇ ਡਰਾਵਿਆਂ ਤੋਂ ਨਹੀਂ ਡਰਦਾ: ਅੰਮ੍ਰਿਤਪਾਲ ਸਿੰਘ

X
ਰਾਜਸੀ

ਰਾਜਸੀ ਲੋਕਾਂ ਮੂਸੇਵਾਲਾ ਦੇ ਪਰਿਵਾਰ ਨੂੰ ਵਰਤਿਆ -ਭਾਈ ਅੰਮ੍ਰਿਤਪਾਲ ਸਿੰਘ

Amritpal Singh in Muktsar: ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਲੋਕ ਮੁਦਿਆ ਦੀ ਗੱਲ ਕਰਨ ਦੀ ਬਜਾਇ ਵਿਧਾਨ ਸਭਾ 'ਚ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਰਾਜਸੀ ਲੋਕਾਂ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਵਰਤਿਆ ਅਤੇ ਹੁਣ ਇਸੇ ਤਰ੍ਹਾ ਛੱਡ ਦਿੱਤਾ।

  • Share this:

ਕੁਨਾਲ ਧੂੜੀਆ

ਗਿੱਦੜਬਾਹਾ- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਵਾਦੀਆ 'ਚ ਹੋਲੇ ਮਹੱਲੇ ਦੇ ਸਮਾਗਮ 'ਚ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਪਹੁੰਚੇ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਵਿਧਾਨ ਸਭਾ 'ਚ ਸੈਸ਼ਨ ਬਜਟ ਲਈ ਬੁਲਾਇਆ ਪਰ ਉਥੇ ਜਪੀ ਮੇਰਾ ਨਾਮ ਜਾਂਦੇ ਹਨ। ਕਦੇ ਮੈਨੂੰ ਫੜਣ ਦੀ ਗੱਲ ਕਰਦੇ ਕਦੇ ਐਨਕਾਊਂਟਰ ਦੀ ਗੱਲ ਕਰਦੇ। ਮੌਤ ਦੇ ਡਰਾਵਿਆਂ ਤੋਂ ਖਾਲਸਾ ਨਹੀਂ ਡਰਦਾ। ਆਨੰਦਪੁਰ ਸਾਹਿਬ 'ਚ ਨਿਹੰਗ ਸਿੰਘ ਦਾ ਕਤਲ ਕਰ ਦਿੱਤਾ ਪਰ ਕੋਈ ਨਹੀਂ ਬੋਲਿਆ। ਜੇ ਨਿਹੰਗ ਸਿੰਘ ਨੇ ਕੁਝ ਕੀਤਾ ਹੁੰਦਾ ਤਾਂ ਹੋ ਹੱਲਾ ਹੋ ਜਾਣਾ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਲੋਕ ਮੁਦਿਆ ਦੀ ਗੱਲ ਕਰਨ ਦੀ ਬਜਾਇ ਵਿਧਾਨ ਸਭਾ 'ਚ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਰਾਜਸੀ ਲੋਕਾਂ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਵਰਤਿਆ ਅਤੇ ਹੁਣ ਇਸੇ ਤਰ੍ਹਾ ਛੱਡ ਦਿੱਤਾ। ਉਹ ਜਲਦੀ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣਗੇ। ਉਹਨਾਂ ਕਿਹਾ ਕਿ ਰਾਜਾ ਵੜਿੰਗ ਉਹਨਾਂ ਦੀ ਗਿਰਫਤਾਰੀ ਦੀ ਮੰਗ ਕਰ ਰਿਹਾ ਪਰ ਉਸਦੇ ਆਪਣੇ ਹਲਕੇ 'ਚ ਹੀ ਇਹਨਾਂ ਨਸ਼ਾ ਹੈ ਉਹ ਇਹ ਖਤਮ ਨਹੀਂ ਕਰ ਸਕੇ।

Published by:Krishan Sharma
First published:

Tags: Amritpal Singh Khalsa, Hola Mahalla, Khalistan, SGPC, Sikh News