ਪੰਜਾਬ ਵਿੱਚ ਕੰਧਾਂ ਉਪਰ 'ਖਾਲਿਸਤਾਨ ਜਿੰਦਾਬਾਦ' ਦੇ ਨਾਅਰੇ ਲਿਖੇ ਜਾਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਪੰਜਾਬ ਪੁਲਿਸ ਵੀ ਇਨ੍ਹਾਂ 'ਤੇ ਲਗਾਮ ਕੱਸਣ ਵਿੱਚ ਅਸਮਰਥ ਜਾਪਦੀ ਹੈ। ਹੁਣ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਦਫਤਰ ਦੀ ਕੰਧ ਉਪਰ ਇਹ ਖਾਲਿਸਤਾਨੀ ਨਾਅਰੇ ਲਿਖੇ ਵੇਖਣ ਨੂੰ ਮਿਲੇ ਹਨ, ਜਿਸ ਦੀ ਜਿ਼ੰਮੇਵਾਰੀ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਲਈ ਹੈ।
ਸ੍ਰੀ ਮੁਕਤਸਰ ਸਾਹਿਬ ਵਿਖੇ ਐਸਐਸਪੀ ਦਫਤਰ ਦੀ ਪਿਛਲੀ ਕੰਧ 'ਤੇ 'ਖਾਲਿਸਤਾਨ ਜਿੰਦਾਬਾਦ' ਅਤੇ ਦੇਸ਼ ਵਿਰੋਧੀ ਨਾਅਰੇ ਲਿਖੇ ਗਏ। ਐਸਐਸਪੀ ਦਫਤਰ ਦੀ ਇਹ ਕੰਧ ਪਿੱਛੇ ਖੇਤਾਂ 'ਚ ਲੱਗਦੀ ਹੈ ਅਤੇ ਆਮ ਲੋਕਾਂ ਦੀ ਨਜਰ ਤੋਂ ਇਹ ਕਾਫੀ ਦੂਰ ਹੈਂ। ਇਸੇ ਤਰ੍ਹਾਂ ਜੋ ਪਹਿਲਾ ਸਰਕਾਰੀ ਕਾਲਜ ਦੀ ਕੰਧ 'ਤੇ ਨਾਅਰੇ ਲਿਖੇ ਗਏ ਸਨ ਉਹ ਕੰਧ ਵੀ ਆਮ ਲੋਕਾਂ ਦੀ ਨਜਰ 'ਚ ਨਹੀਂ ਪੈਂਦੀ ਸੀ।
ਸ੍ਰੀ ਮੁਕਤਸਰ ਸਾਹਿਬ ਵਿੱਚ ਇਹ ਤੀਜੀ ਘਟਨਾ ਹੈ। ਕੰਧਾਂ 'ਤੇ ਅਜਿਹੇ ਨਾਅਰੇ ਲਿਖਣ ਉਪਰੰਤ ਇਸ ਦੀ ਵੀਡੀਓ ਪਾ ਕੇ ਸਿਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਵੱਲੋਂ ਜਿੰਮੇਵਾਰੀ ਲਈ ਗਈ। ਇਸ ਤੋਂ ਪਹਿਲਾ ਮਲੋਟ ਦੇ ਬੀਡੀਪੀਓ ਦਫ਼ਤਰ ਅਤੇ ਸਰਕਾਰੀ ਕਾਲਜ ਵਿਖੇ ਅਜਿਹੇ ਨਾਅਰੇ ਲਿਖੇ ਜਾ ਚੁੱਕੇ ਹਨ। ਇਸ ਮਾਮਲੇ ਵਿਚ ਮੌਕੇ 'ਤੇ ਪਹੁੰਚ ਪੁਲਿਸ ਨੇ ਨਾਅਰੇ ਮਿਟਾਉਣ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gurpatwant, Khalistan, Muktsar, Punjab Police