ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ - ਸ੍ਰੀ ਮੁਕਤਸਰ ਸਾਹਿਬ ਵਿਖੇ ਸੱਭਿਆਚਾਰ ਦੇ ਨਾਲ ਬੱਚਿਆਂ ਨੂੰ ਜੋੜ ਰਹੀ ਸੰਸਥਾ ਰੀਅਲ ਆਰਟ ਵੱਲੋਂ ' ਜਸਟ ਫੋਕ' ਦੇ ਨਾਮ ਤਹਿਤ ਇਕ ਖਾਸ ਉਪਰਾਲਾ ਕੀਤਾ ਗਿਆ। ਇਸ ਤਹਿਚ ਪੰਜਾਬ ਪੱਧਰੀ ਸੱਭਿਆਚਾਰਕ ਪੇਸ਼ਕਾਰੀ ਦੇ ਮੁਕਾਬਲੇ ਕਰਵਾਏ ਗਏ l ਜਿਸ ਵਿੱਚ ਲੁਧਿਆਣਾ, ਅਬੋਹਰ, ਜਲੰਧਰ, ਫਾਜ਼ਿਲਕਾ, ਡੱਬਵਾਲੀ, ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਵਿਦਿਆਰਥੀਆਂ ਨੇ ਹਿਸਾ ਲਿਆ। ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਵਿਸ਼ੇਸ ਮਹਿਮਾਨ ਦੇ ਤੌਰ 'ਤੇ ਹਰਮੀਤ ਸਿੰਘ ਬੇਦੀ ਨੇ ਸਿਰਕਤ ਕੀਤੀ। ਇਸ ਮੁਕਾਬਲੇ 'ਚ ਜੱਜ ਸਹਿਬਾਨ ਦੀ ਭੂਮਿਕਾ ਗੋਲਡੀ ਰੰਧਾਵਾ, ਹਰਦੀਪ ਸਿੰਘ, ਲਖਬੀਰ ਗਿੱਲ ਨੇ ਨਿਭਾਈ। ਮੰਚ ਸੰਚਾਲਾਣ ਨਵਦੀਪ ਸੁਖੀ ਨੇ ਕੀਤਾ। ਅਕੈਡਮੀ ਦੇ ਡਾਇਰੈਕਟਰ ਸ਼ਮਿੰਦਰ ਠਾਕੁਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਤੇ ਸਾਰਿਆਂ ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆ ਹਨੀ ਫੱਤਣਵਾਲਾ ਨੇ ਕਿਹਾ ਕਿ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਣਾ ਜਰੂਰੀ ਹੈ ਅਤੇ ਇਹ ਕੰਮ ਬਾਖੂਬੀ ਰੀਅਲ ਆਰਟ ਅਕੈਡਮੀ ਵੱਲੋਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਲੇ ਹਰ ਸੰਸਥਾ ਦਾ ਸਾਥ ਦੇਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Culture, Muktsar, Organization, Punjab