Home /muktsar /

ਸ੍ਰੀ ਮੁਕਤਸਰ ਸਾਹਿਬ : ਠੇਕਾ ਅਧਾਰਿਤ ਕਾਮਿਆਂ ਵੱਲੋਂ 7 ਫਰਵਰੀ ਨੂੰ ਮੁੱਖ ਮੰਤਰੀ ਦਾ ਦਰਵਾਜ਼ਾ ਖੜਕਾਉਣ ਦਾ ਐਲਾਨ

ਸ੍ਰੀ ਮੁਕਤਸਰ ਸਾਹਿਬ : ਠੇਕਾ ਅਧਾਰਿਤ ਕਾਮਿਆਂ ਵੱਲੋਂ 7 ਫਰਵਰੀ ਨੂੰ ਮੁੱਖ ਮੰਤਰੀ ਦਾ ਦਰਵਾਜ਼ਾ ਖੜਕਾਉਣ ਦਾ ਐਲਾਨ

ਠੇਕਾ ਅਧਾਰਿਤ ਕਾਮਿਆਂ ਵੱਲੋਂ 7 ਫਰਵਰੀ ਨੂੰ ਮੁੱਖ ਮੰਤਰੀ ਦਾ ਦਰਵਾਜ਼ਾ ਖੜਕਾਉਣ ਦਾ ਐਲਾਨ

ਠੇਕਾ ਅਧਾਰਿਤ ਕਾਮਿਆਂ ਵੱਲੋਂ 7 ਫਰਵਰੀ ਨੂੰ ਮੁੱਖ ਮੰਤਰੀ ਦਾ ਦਰਵਾਜ਼ਾ ਖੜਕਾਉਣ ਦਾ ਐਲਾਨ

ਬਿਜਲੀ ਸਪਲਾਈ ਨੂੰ ਬਹਾਲ ਰੱਖਦੇ ਰੱਖਦੇ ਕਈ ਠੇਕਾ ਕਾਮੇ ਅਪੰਗ ਹੋ ਗਏ ਤੇ ਕਈ ਮੋਤ ਦੇ ਮੂੰਹ 'ਚ ਪੈ ਗਏ ਜਿਹਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਤੇ ਨੋਕਰੀ ਪੈਨਸ਼ਨ ਦਾ ਕੋਈ ਪ੍ਰਬੰਧ ਨਾ ਹੋਇਆ। ਉਨ੍ਹਾਂ ਕਾਮਿਆਂ ਦੇ ਪਰਿਵਾਰ ਲਗਾਤਾਰ ਧਰਨੇ ਪ੍ਰਦਰਸ਼ਨ 'ਚ ਸਾਮਿਲ ਹੋ ਕੇ ਸਰਕਾਰ ਤੇ ਮੈਨੇਜਮੈੰਟ ਕੋਲੋਂ ਮੁਆਵਜੇ ਤੇ ਨੋਕਰੀ ਦੀ ਮੰਗ ਕਰ ਰਹੇ ਹਨ।

ਹੋਰ ਪੜ੍ਹੋ ...
  • Local18
  • Last Updated :
  • Share this:

ਕੁਨਾਲ ਧੂੜੀਆ

ਸ੍ਰੀ ਮੁਕਤਸਰ ਸਾਹਿਬ- ਪਾਵਰਕਾਮ ਐੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਸ੍ਰੀ ਮੁਕਤਸਰ ਸਾਹਿਬ ਦੀ ਭਰਵੀ ਮੀਟਿੰਗ ਹੋਈ। ਸਰਕਲ ਪ੍ਰਧਾਨ ਰਾਕੇਸ਼ ਕੁਮਾਰ, ਅੰਗਰੇਜ ਸਿੰਘ, ਪ੍ਰਿਤਪਾਲ ਸਿੰਘ, ਬਲਰਾਮ, ਰਣਜੀਤ ਸਿੰਘ ਨੇ ਦੱਸਿਆ ਕਿ ਮੋਜੂਦਾ ਸਰਕਾਰ ਵੱਲੋਂ ਵੀ ਪਹਿਲਾਂ ਵਾਲੀਆਂ ਸਰਕਾਰਾਂ ਵਾਗ ਹੀ ਟਾਈਮ ਟਪਾਉ ਦੀ ਨੀਤੀ ਅਪਣਾ ਰਹੀ ਹੈ। ਆਊਟ-ਸੋਰਸਿੰਗ ਰਾਹੀ ਕੰਮ ਕਰ ਰਹੇ ਪਾਵਰਕਾਮ ਸੀ.ਐੱਚ.ਬੀ ਤੇ ਡਬਲਿਊ ਠੇਕਾ ਕਾਮਿਆਂ ਕੋਲੋ ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ 'ਤੇ ਭਰਤੀ ਕੀਤੀ ਗਈ ਹੈ। ਇਹਨਾਂ ਕਾਮਿਆਂ ਨੂੰ ਜਿੱਥੇ ਨਿਗੂਣੀਆਂ ਤਨਖਾਹਾਂ 'ਤੇ ਭਰਤੀ ਕੀਤਾ ਗਿਆ ਹੈ।

ਉੱਥੇ ਬਿਜਲੀ ਸਪਲਾਈ ਨੂੰ ਬਹਾਲ ਰੱਖਦੇ ਰੱਖਦੇ ਕਈ ਠੇਕਾ ਕਾਮੇ ਅਪੰਗ ਹੋ ਗਏ ਤੇ ਕਈ ਮੋਤ ਦੇ ਮੂੰਹ 'ਚ ਪੈ ਗਏ ਜਿਹਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਤੇ ਨੋਕਰੀ ਪੈਨਸ਼ਨ ਦਾ ਕੋਈ ਪ੍ਰਬੰਧ ਨਾ ਹੋਇਆ। ਉਨ੍ਹਾਂ ਕਾਮਿਆਂ ਦੇ ਪਰਿਵਾਰ ਲਗਾਤਾਰ ਧਰਨੇ ਪ੍ਰਦਰਸ਼ਨ 'ਚ ਸਾਮਿਲ ਹੋ ਕੇ ਸਰਕਾਰ ਤੇ ਮੈਨੇਜਮੈੰਟ ਕੋਲੋਂ ਮੁਆਵਜੇ ਤੇ ਨੋਕਰੀ ਦੀ ਮੰਗ ਕਰ ਰਹੇ ਹਨ। ਪਰ ਸਰਕਾਰ ਅਤੇ ਮੈਨੇਜਮੈੰਟ ਦੇ ਕੰਨਾਂ 'ਤੇ ਜੂ-ਤੱਕ ਨੀ ਸਰਕ ਰਹੀ ।ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨ, ਕਾਰਪੋਰੇਟ ਘਰਾਣਿਆਂ ਨੂੰ ਸਰਕਾਰੀ ਅਦਾਰਿਆਂ ਚੋਂ ਬਾਹਰ ਕਰਨ, ਨਵੀਂ ਭਰਤੀ ਕਰਨ ਤੋਂ ਪਹਿਲਾਂ ਉਨ੍ਹਾਂ ਪੋਸਟਾਂ ਕੰਮ ਕਰਦੇ ਸੀ.ਐੱਚ.ਬੀ ਤੇ ਡਬਲਿਊ ਠੇਕਾ ਕਾਮਿਆਂ ਨੂੰ ਵਿਭਾਗ ਚ' ਲਿਆ ਕੇ ਰੈਗੂਲਰ ਕਰਨ, ਛਾਟੀਂ ਕੀਤੇ ਕਾਮਿਆਂ ਨੂੰ ਮੁੜ ਨੋਕਰੀ ਤੇ ਬਹਾਲ ਕਰਨ, ਡਿਊਟੀ ਦੋਰਾਨ ਬਿਜਲੀ ਦੀ ਲਪੇਟ ਚ' ਆਏ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜਾ ਪੱਕੀ ਨੋਕਰੀ ਦਾ ਪ੍ਰਬੰਧ ਕਰਨ, ਠੇਕੇਦਾਰਾਂ ਕੰਪਨੀਆਂ ਨੇ ਠੇਕਾ ਕਾਮਿਆਂ ਦੀਆਂ ਤਨਖਾਹਾਂ ਚ' ਕੀਤੀ ਲੁੱਟ ਅਤੇ ਪੁਰਾਣਾ ਬਕਾਇਆ ਏਰੀਅਰ ਅਤੇ ਈ.ਐੱਫ.ਆਈ ਚ' ਕੀਤਾ ਅਰਬਾਂ ਰੁਪਏ ਦੇ ਘਪਲੇ ਦਾ ਪੁਰਾਣਾ ਬਕਾਇਆ ਜਾਰੀ ਕਰਨ ਅਤੇ ਹੋਰ ਮੰਗਾਂ ਲਈ ਮੁੱਖ ਮੰਤਰੀ ਪੰਜਾਬ ਸਮੇਤ ਬਿਜਲੀ ਮੰਤਰੀ, ਕਿਰਤ ਮੰਤਰੀ ਅਤੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਕਈ ਵਾਰ ਬੈਠਕਾਂ ਹੋਈਆਂ ਪਰ ਕੋਈ ਹੱਲ ਨਾ ਹੋਇਆ, ਜਿਸ ਕਾਰਨ ਠੇਕਾ ਕਾਮਿਆਂ ਚ' ਵੀ ਭਾਰੀ ਰੋਸ ਪਾਇਆ ਜਾ ਰਿਹਾ।

Published by:Shiv Kumar
First published:

Tags: Contract workers, Muktsar, Punjab