Home /muktsar /

Muktsar: ਦੁਬਈ ਤੋਂ ਪਰਤੇ ਜਵਾਈ ਨੇ ਸਾਲੇ ਤੇ ਸਹੁਰੇ ਦਾ ਕੀਤਾ ਕਤਲ, 3 ਹੋਰ ਮੈਂਬਰ ਜ਼ਖ਼ਮੀ

Muktsar: ਦੁਬਈ ਤੋਂ ਪਰਤੇ ਜਵਾਈ ਨੇ ਸਾਲੇ ਤੇ ਸਹੁਰੇ ਦਾ ਕੀਤਾ ਕਤਲ, 3 ਹੋਰ ਮੈਂਬਰ ਜ਼ਖ਼ਮੀ

X
ਸਹੁਰੇ

ਸਹੁਰੇ ਘਰ ਆ ਜਵਾਈ ਵੱਲੋਂ ਸਹੁਰੇ ਅਤੇ ਸਾਲੇ ਦੀ ਹੱਤਿਆ

Muktsar News: ਪੁਲਿਸ ਵੱਲੋਂ ਇਸ ਮਾਮਲੇ ਵਿਚ ਤਿੰਨਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਅਰੰਭ ਕਰ ਦਿੱਤੀ ਹੈ। ਮੁੱਖ ਅਫ਼ਸਰ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਦਾ ਪੋਸਟ ਮਾਰਟਮ ਕਰਾਇਆ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਜਲਦੀ ਗਿ੍ਫਤਾਰ ਕਰ ਲਿਆ ਜਾਵੇਗਾ।

  • Share this:

ਕੁਨਾਲ ਧੂੜੀਆ

ਮਲੋਟ- ਮਲੋਟ ਬਲਾਕ ਦੇ ਪਿੰਡ ਪੰਨੀਵਾਲਾ ਵਿਖੇ ਦੁਬਈ ਤੋਂ ਵਾਪਸ ਪਰਤੇ ਇਕ ਵਿਅਕਤੀ ਨੇ ਆਪਣੇ ਸਹੁਰੇ ਅਤੇ ਸਾਲੇ ਦੀ ਹੱਤਿਆ ਕਰ ਦਿੱਤੀ ਅਤੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਨੂੰ ਜਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਰਮਨਦੀਪ ਕੌਰ ਪੁੱਤਰ ਤਰਸੇਮ ਸਿੰਘ ਦੀ ਸ਼ਾਦੀ 2 ਸਾਲ ਪਹਿਲਾਂ ਬਲਜਿੰਦਰ ਸਿੰਘ ਉਰਫ ਵਿੱਕੀ ਪੁੱਤਰ ਜਗਰੂਪ ਸਿੰਘ ਵਾਸੀ ਗੁਰੂਸਰ ਮੋਡੀਆ ਨਾਲ ਹੋਈ। ਰਮਨਦੀਪ ਦਾ ਪਤੀ ਬਲਜਿੰਦਰ ਸਿੰਘ ਡੇਢ ਸਾਲ ਪਹਿਲਾਂ ਦੁਬਈ ਚਲਾ ਗਿਆ। ਰਮਨਦੀਪ ਕੌਰ ਵਾਪਸ ਪੇਕੇ ਪੰਨੀਵਾਲਾ ਫੱਤਾ ਆ ਗਈ, ਜਿਥੇ ਉਸਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਇਸ ਦੌਰਾਨ ਉਸਦੇ ਪਤੀ ਦੇ ਫੋਨ 'ਤੇ ਉਸ ਨਾਲ ਅਤੇ ਸਹੁਰੇ ਪਰਿਵਾਰ ਨਾਲ ਤਕਰਾਰ ਚੱਲਦੀ ਰਹਿੰਦੀ ਸੀ।

ਅੱਜ ਡੇਢ ਸਾਲ ਬਾਅਦ ਬਲਜਿੰਦਰ ਸਿੰਘ ਦੁਬਈ ਤੋਂ ਵਾਪਸ ਸਿੱਧਾ ਆਪਣੇ ਪੰਨੀਵਾਲਾ ਸਹੁਰੇ ਘਰ 11 ਵਜੇ ਪੁੱਜਾ। ਜਿਥੇ ਉਸਦੀ ਸਹੁਰੇ ਪਰਿਵਾਰ ਨਾਲ ਤਕਰਾਰ ਹੋ ਗਈ। ਬਲਜਿੰਦਰ ਸਿੰਘ ਨੇ ਹਮਲਾ ਕਰਕੇ ਆਪਣੇ ਸਹੁਰੇ ਤਰਸੇਮ ਸਿੰਘ ਉਰਫ ਗੱਜਣ ਸਿੰਘ , ਘਰ ਵਾਲੀ ਦੇ ਚਾਚੇ ਦੇ ਲੜਕੇ ਨਰਿੰਦਰ ਸਿੰਘ ਮੋਨੋ ਨੂੰ ਜਖਮੀ ਕਰ ਦਿੱਤਾ ਜਿਹਨਾਂ ਦੀ ਹਸਪਤਾਲ ਜਾਕੇ ਮੌਤ ਹੋ ਗਈ। ਇਸ ਮੌਕੇ ਹਮਲੇ ਵਿਚ ਉਸਨੇ ਇਕ ਹੋਰ ਸਾਲਾ ਰਵਿੰਦਰ ਸਿੰਘ, ਚਾਚੀ ਸੱਸ ਰਛਪਾਲ ਕੌਰ ਅਤੇ ਚਾਚੇ ਸਹੁਰੇ ਗੁਰਪਾਲ ਸਿੰਘ ਨੂੰ ਜਖ਼ਮੀ ਕਰ ਦਿੱਤਾ।

ਇਸ ਮਾਮਲੇ ਵਿਚ ਸ਼ਿਕਾਇਤ ਕਰਤਾ ਪ੍ਰੇਮ ਸਿੰਘ ਪੁੱਤਰ ਸ਼ਬੇਗ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਅਤੇ ਪੁੱਤਰ ਦੇੇ ਕਤਲ ਦੇ ਦੋਸ਼ੀ ਬਲਜਿੰਦਰ ਸਿੰਘ ਨੂੰ ਉਸਦੀ ਭੈਣ ਸੁਖਵਿੰਦਰ ਕੌਰ ਅਤੇ ਜੀਜੇ ਗੁਰਚਰਨ ਸਿੰਘ ਨੇ ਵੀ ਸ਼ਹਿ ਦਿੱਤੀ ਸੀ। ਪੁਲਿਸ ਵੱਲੋਂ ਇਸ ਮਾਮਲੇ ਵਿਚ ਤਿੰਨਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਅਰੰਭ ਕਰ ਦਿੱਤੀ ਹੈ। ਮੁੱਖ ਅਫ਼ਸਰ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਦਾ ਪੋਸਟ ਮਾਰਟਮ ਕਰਾਇਆ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਜਲਦੀ ਗਿ੍ਫਤਾਰ ਕਰ ਲਿਆ ਜਾਵੇਗਾ।

Published by:Krishan Sharma
First published:

Tags: Crime news, Muktsar, Murder, Punjab Police