Home /muktsar /

Sri Muktsar Sahib News : ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ, 6 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

Sri Muktsar Sahib News : ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ, 6 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

Sri Muktsar Sahib : ਬਲਕਾਰ ਸਿੰਘ ਡੀ.ਐਸ.ਪੀ ਮਲੋਟ ਦੀ ਨਿਗਰਾਨੀ ਹੇਠ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿਛਲੇ 24 ਘੰਟਿਆ ਵਿੱਚ ਅਲੱਗ ਅਲੱਗ ਥਾਣਿਆ ਵਿੱਚ ਐਨ.ਡੀ.ਪੀ.ਐਸ ਐਕਟ ਦੇ 04 ਮੁਕੱਦਮੇ ਦਰਜ ਕਰ 06 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ 03 ਕਿਲੋ ਅਫੀਮ, 11 ਗ੍ਰਾਮ ਹੈਰੋਇਨ, 50 ਨਸ਼ੀਲੀਆਂ ਬਰਾਮਦ ਕੀਤੀਆ।

ਹੋਰ ਪੜ੍ਹੋ ...
  • Local18
  • Last Updated :
  • Share this:

ਕੁਨਾਲ ਧੂੜੀਆ,ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਅਤੇ ਗੋਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੁਲਿਸ ਦੀਆਂ ਅਲੱਗ ਅਲਗ ਟੁਕੜੀਆ ਬਣਾ ਕੇ ਜਿੱਥੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਉੱਥੇ ਹੀ ਨਾਕਾ ਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਹੈ।

ਇਸੇ ਤਹਿਤ ਹੀ ਬਲਕਾਰ ਸਿੰਘ ਡੀ.ਐਸ.ਪੀ ਮਲੋਟ ਦੀ ਨਿਗਰਾਨੀ ਹੇਠ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿਛਲੇ 24 ਘੰਟਿਆ ਵਿੱਚ ਅਲੱਗ-ਅਲੱਗ ਥਾਣਿਆ ਵਿੱਚ ਐਨ.ਡੀ.ਪੀ.ਐਸ ਐਕਟ ਦੇ 04 ਮੁਕੱਦਮੇ ਦਰਜ ਕਰ 06 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ 03 ਕਿਲੋ ਅਫੀਮ, 11 ਗ੍ਰਾਮ ਹੈਰੋਇਨ, 50 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ।

ਜਾਣਕਾਰੀ ਅਨੁਸਾਰ ਇੰਸਪੈਕਟਰ ਬਲਵੰਤ ਸਿੰਘ ਮੁੱਖ ਅਫਸਰ ਥਾਣਾ ਕੋਟਭਾਈ ਅਤੇ ਪੁਲਿਸ ਪਾਰਟੀ ਬ੍ਰਾਏ ਗਸ਼ਤ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਪੱਕੀ ਟਿੱਬੀ ਨਜ਼ਦੀਕ ਸੇਮ ਨਾਲੇ ਕੋਲ ਸੀ ਤਾਂ ਉੱਥੇ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਸ ਦਾ ਨਾਮ ਪਤਾ ਪੁੱਛਿਆ ਗਿਆ ਜਿਸ ਨੇ ਆਪਣਾ ਨਾਮ ਜਵਾਨ ਸਿੰਘ ਪੁੱਤਰ ਕਾਲੂ ਸਿੰਘ ਵਾਸੀ ਦੇਵਰੀਆ ਥਾਣਾ ਮਿਸਰੌਲੀ (ਰਾਜਸਥਾਨ) ਦੱਸਿਆ ਜਿਸ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 02 ਕਿਲੋ ਅਫੀਮ ਬਰਾਮਦ ਹੋਈ।

ਜਿਸ 'ਤੇ ਪੁਲਿਸ ਵੱਲੋਂ ਮੁਕੱਦਮਾ ਨੰ: 51 ਮਿਤੀ 27.03.2023 ਅ/ਧ 18ਸੀ/61/85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਕਬਰਵਾਲਾ ਵਿਖੇ ਦਰਜ਼ ਰਜਿਸ਼ਟਰ ਕਰ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਤਰ੍ਹਾਂ ਹੋਰ ਥਾਵਾਂ ਤੋਂ ਵੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।

Published by:Shiv Kumar
First published:

Tags: Drugs news, Muktsar news, Punjab news, Punjab Police