Home /muktsar /

ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਚੂਰਾਪੋਸਤ ਦੇ 2 ਟਰੱਕਾਂ ਨਾਲ 4 ਦੋਸ਼ੀ ਕੀਤੇ ਕਾਬੂ 

ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਚੂਰਾਪੋਸਤ ਦੇ 2 ਟਰੱਕਾਂ ਨਾਲ 4 ਦੋਸ਼ੀ ਕੀਤੇ ਕਾਬੂ 

ਸ੍ਰੀ

ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਬਰਾਮਦ ਕੀਤੇ ਚੂਰਾਪੋਸਤ ਦੇ ਦੋ ਟਰੱਕ  

ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡਾ. ਸਚਿਨ ਗੁਪਤਾ ਐੱਸ ਐੱਸ ਪੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਦੋ ਟਰੱਕ ਚੂਰਾ ਪੋਸਤ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਮੱਧ ਪ੍ਰਦੇਸ਼, ਰਾਜਸਥਾਨ ਤੋਂ ਲਿਆ ਕੇ ਚੂਰਾ ਪੋਸਤ ਵੇਚਣ ਦੇ ਆਦੀ ਸਨ। ਜਿਨ੍ਹਾਂ ਨੂੰ ਮੁਖਬਰ ਖਾਸ ਦੀ ਇਤਲਾਹ 'ਤੇ ਜਦ ਇਨ੍ਹਾਂ ਦੇ ਟਰੱਕਾਂ ਦੀ ਚੈਕਿੰਗ ਕੀਤੀ ਗਈ ਤਾਂ ਇਨ੍ਹਾਂ ਦੋਹਾਂ ਟਰੱਕਾਂ ਦੇ ਵਿੱਚੋਂ 300 ਕਿਲੋ 250 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। 

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ

  ਇਨ੍ਹਾਂ ਵਿਅਕਤੀਆਂ ਦੀ ਪਹਿਚਾਣ ਪਰਗਟ ਸਿੰਘ ਵਾਸੀ ਪਿੰਡ ਕਬਰਵਾਲਾ, ਦਲਜੀਤ ਸਿੰਘ ਵਾਸੀ ਪਿੰਡ ਤਾਮਕੋਟ, ਜਗਸੀਰ ਸਿੰਘ ਵਾਸੀ ਬਾਗੀ ਵਾਲੀ ਬਸਤੀ, ਗੁਰਰਾਜਵਿੰਦਰ ਸਿੰਘ ਪਿੰਡ ਪਾਕਾਂ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ। ਇਹ ਵਿਅਕਤੀ ਕਿੱਥੋਂ ਚੂਰਾਪੋਸਤ ਲਿਆਉਂਦੇ ਸਨ ਤੇ ਅੱਗੇ ਇਨ੍ਹਾਂ ਨੇ ਕਿੱਥੇ ਇਹ ਵੇਚਣਾ ਸੀ ਇਸ ਸਬੰਧੀ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਅਜੇ ਮੁੱਢਲੀ ਪੁੱਛਗਿੱਛ ਚੱਲ ਰਹੀ ਹੈ ਅਤੇ ਇਸ ਦਾ ਖੁਲਾਸਾ ਵੀ ਜਲਦੀ ਕੀਤਾ ਜਾਵੇਗਾ।

  ਦੱਸ ਦਈਏ ਕਿ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ। ਜਿਸ 'ਚ ਉਨ੍ਹਾਂ ਦੋ ਟਰੱਕਾਂ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੋ ਟਰੱਕਾਂ 'ਚੋਂ ਤਿੱਨ ਸੌ ਕਿਲੋ ਢਾਈ ਸੌ ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ ਹੈ।
  Published by:rupinderkaursab
  First published:

  Tags: Muktsar, Punjab

  ਅਗਲੀ ਖਬਰ