ਕੁਨਾਲ ਧੂੜੀਆ,
ਸ੍ਰੀ ਮੁਕਤਸਰ ਸਾਹਿਬ- ਨਸਬੰਦੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਪ੍ਰੋਗਰਾਮ ਤਹਿਤ ਪੰਦਰਵਾੜਾ ਚਲਾਇਆ ਜਾ ਰਿਹਾ ਹੈ। 21 ਨਵੰਬਰ ਤੋਂ 4 ਦਸੰਬਰ ਤੱਕ ਚੱਲਣ ਵਾਲੇ ਇਸ ਪੰਦਰਵਾੜੇ ਦੌਰਾਨ ਜਾਗਰੂਕਤਾ ਪ੍ਰੋਗਰਾਮ ਹੋਣਗੇ ਅਤੇ ਆਪ੍ਰੇਸ਼ਨ ਵੀ ਕੀਤੇ ਜਾਣਗੇ। ਸਰਕਾਰ ਵੱਲੋਂ ਹਰ ਵਰ੍ਹੇ ਇਹ ਉਪਰਾਲਾ ਕੀਤਾ ਜਾਂਦਾ ਹੈ। ਪਰ ਜੇਕਰ ਹੁਣ ਤੱਕ ਨਸ਼ਬੰਦੀ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਸਿਹਤ ਵਿਭਾਗ ਤੋਂ ਪ੍ਰਾਪਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਅੰਕੜੇ ਕਿਤੇ ਨਾ ਕਿਤੇ ਇਹ ਦੱਸਦੇ ਹਨ ਕਿ ਨਸਬੰਦੀ ਮਾਮਲੇ ਵਿਚ ਔਰਤਾਂ ਵਿਚ ਮਰਦਾਂ ਨਾਲੋਂ ਵਧ ਜਾਗਰੂਕਤਾ ਹੈ।
ਮਾਹਿਰਾਂ ਅਨੁਸਾਰ ਪੁਰਸ਼ ਨਸ਼ਬੰਦੀ ਵਿਚ ਕਾਫ਼ੀ ਪੱਛੜੇ ਹਨ ਅਤੇ ਦੂਸਰਾ ਕਾਰਨ ਜਣੇਪੇ ਦੀ ਪੀੜ ਨੂੰ ਔਰਤ ਹੀ ਸਮਝਦੀ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਬੀਤੇ ਵਰ੍ਹੇ 2021-22 ਵਿਚ 19 ਪੁਰਸ਼ ਨਸ਼ਬੰਦੀ ਅਤੇ 2508 ਮਹਿਲਾਵਾਂ ਨੇ ਨਸ਼ਬੰਦੀ ਆਪ੍ਰੇਸ਼ਨ ਕਰਵਾਏ ਹਨ। ਸਾਲ 2022 - 23 ਦੇ ਹੁਣ ਤੱਕ ਦੇ ਅੰਕੜਿਆਂ 2198 ਮਹਿਲਾਵਾਂ ਨੇ ਇਹ ਆਪ੍ਰੇਸ਼ਨ ਕਰਵਾਏ ਹਨ ਜਦਕਿ ਪੁਰਸ਼ਾਂ ਦੀ ਗਿਣਤੀ 19 ਹੈ। ਪਰਿਵਾਰ ਨਿਯੋਜਨ ਦੇ ਇਸ ਪ੍ਰੋਗਰਾਮ ਵਿਚ ਪੁਰਸ਼ਾਂ ਦੀ ਸ਼ਮੂਲੀਅਤ ਸਬੰਧੀ ਸਿਹਤ ਵਿਭਾਗ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Baby Planning, Family, Muktsar, Punjab