Home /muktsar /

ਯੂਕਰੇਨ ਤੋਂ ਆਪਣੇ ਘਰ ਸੁਰੱਖਿਅਤ ਵਾਪਸ ਪਹੁੰਚੀ ਵਿਦਿਆਰਥਣ

ਯੂਕਰੇਨ ਤੋਂ ਆਪਣੇ ਘਰ ਸੁਰੱਖਿਅਤ ਵਾਪਸ ਪਹੁੰਚੀ ਵਿਦਿਆਰਥਣ

ਯੂਕਰੇਨ

ਯੂਕਰੇਨ ਤੋਂ ਆਪਣੇ ਘਰ ਸੁਰੱਖਿਅਤ ਵਾਪਸ ਪਹੁੰਚੀ ਵਿਦਿਆਰਥਣ

ਸ੍ਰੀ ਮੁਕਤਸਰ ਸਾਹਿਬ:  ਸ੍ਰੀ ਮੁਕਤਸਰ ਸਾਹਿਬ ਵਾਸੀ ਰਾਜਬੀਰ ਕੌਰ ਜੋ ਕਿ ਯੂਕਰੇਨ ਦੇ ਖ਼ਾਰਕੀਵ ਵਿੱਚ ਮੈਡੀਕਲ ਸਿੱਖਿਆ ਦੇ ਚੌਥੇ ਸਾਲ ਦੀ ਵਿਦਿਆਰਥਣ ਹੁਣ ਵਾਪਸ ਸ੍ਰੀ ਮੁਕਤਸਰ ਸਾਹਿਬ ਪਰਤੀ ਹੈ। ਯੂਕਰੇਨ ਦੇ ਹਾਲਾਤਾਂ ਸਬੰਧੀ ਗੱਲਬਾਤ ਕਰਦਿਆਂ ਰਾਜਬੀਰ ਨੇ ਕਿਹਾ ਕਿ ਉੱਥੇ ਹਾਲਾਤ ਬਹੁਤ ਮਾੜੇ ਹਨ ਅਤੇ ਜੰਗ ਦੌਰਾਨ ਭਾਰਤੀ ਵਿਦਿਆਰਥੀ ਆਪਣਾ ਬਚਾਅ ਬਹੁਤ ਮੁਸ਼ਕਿਲ ਨਾਲ ਕਰ ਰਹੇ ਹਨ । ਉਨ੍ਹਾਂ ਨੇ ਦੱਸਿਆ ਕਿ ਬੇਸ਼ੱਕ ਭਾਰਤ ਦੀ ਅੰਬੈਸੀ ਵੱਲੋਂ ਵੱਖ ਵੱਖ ਤਰ੍ਹਾਂ ਦੇ ਕਾਰਜ ਕਰਨ ਦੇ ਲਈ ਇੱਥੇ ਕਿਹਾ ਜਾ ਰਿਹਾ ਹੈ, ਪਰ ਅਸਲੀਅਤ ਇਹ ਹੈ ਕਿ ਅੰਬੈਸੀ ਦੇ ਯੂਕਰੇਨ ਦੇ ਵਿੱਚ ਫਸੇ ਵਿਦਿਆਰਥੀਆਂ ਲਈ ਕੋਈ ਕੰਮ ਨਹੀਂ ਕਰ ਰਹੀ।

ਹੋਰ ਪੜ੍ਹੋ ...
  • Share this:

    ਕੁਨਾਲ ਧੂੜੀਆ

    ਜਦਕਿ ਜੋ ਵਿਦਿਆਰਥੀ ਬਾਰਡਰ ਤੱਕ ਪਹੁੰਚ ਜਾਂਦੇ ਹਨ, ਉਨ੍ਹਾਂ ਲਈ ਅੰਬੈਸੀ ਜ਼ਰੂਰ ਸਹੂਲਤ ਦੇ ਰਹੀ ਹੈ। ਉਸ ਨੇ ਕਿਹਾ ਕਿ ਅੰਬੈਸੀ ਨੂੰ ਯੂਕਰੇਨ ਦੇ ਅੰਦਰ ਫਸੇ ਵਿਦਿਆਰਥੀਆਂ ਦੇ ਲਈ ਕਾਰਜ ਕਰਨੇ ਚਾਹੀਦੇ ਹਨ, ਰਾਜਬੀਰ ਕੌਰ ਨੇ ਕਿਹਾ ਕਿ ਬੇਸ਼ੱਕ ਓਨਾ ਕੋਲ਼ੇ ਖਾਣ ਪੀਣ ਦਾ ਸਾਮਾਨ ਸਟੋਰ ਕੀਤਾ ਹੋਇਆ ਸੀ, ਪਰ ਹੁਣ ਉਹ ਸਾਮਾਨ ਖ਼ਤਮ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਕਈ ਵਿਦਿਆਰਥੀਆਂ ਕੋਲੋਂ ਸਾਮਾਨ ਖ਼ਤਮ ਹੋ ਗਿਆ ਸੀ।

    ਉਨ੍ਹਾਂ ਕਿਹਾ ਕਿ ਅੱਜ ਵੀ ਬਹੁਤੇ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ ਅਤੇ ਭਾਰਤੀ ਅੰਬੈਸੀ ਨੂੰ ਯੂਕਰੇਨ ਦੇ ਅੰਦਰ ਹੀ ਕੰਮ ਕਰਨਾ ਚਾਹੀਦਾ ਤਾਂ ਜੋ ਵਿਦਿਆਰਥੀ ਸੁਰੱਖਿਅਤ ਘਰ ਵਾਪਸ ਆ ਸਕਣ। ਰਾਜਬੀਰ ਨੇ ਦੱਸਿਆ ਕਿ ਜੇਕਰ ਵਿਦਿਆਰਥੀ ਅੰਬੈਸੀ ਤੇ ਕਾਲ ਕਰਦੇ ਹਨ ਤਾਂ ਅੱਗੋਂ ਇਹ ਜਵਾਬ ਆਉਂਦਾ ਹੈ ਕਿ ਤੁਸੀਂ ਬਾਰਡਰ ਤੱਕ ਆ ਜਾਓ ਅੱਗੇ ਸਭ ਪ੍ਰਬੰਧ ਕੀਤੇ ਹੋਏ ਹਨ, ਪਰ ਮੁਸ਼ਕਲ ਤਾਂ ਸ਼ਹਿਰਾਂ ਤੋਂ ਬਾਰਡਰ ਤਕ ਪਹੁੰਚਣ ਦੀ ਹੈ, ਅਜੋਕੇ ਵਿਦਿਆਰਥੀਆਂ ਨੂੰ ਜਿਥੇ ਵੱਖ ਵੱਖ ਵਹੀਕਲਾਂ ਰਾਹੀਂ ਪਹੁੰਚਣਾ ਪੈ ਰਿਹਾ, ਉੱਥੇ ਵਿਦਿਆਰਥੀਆਂ ਨੂੰ ਪੈਦਲ ਵੀ ਤੁਰਨਾ ਪੈ ਰਿਹਾ ਹੈ।

    Published by:Rupinder Kaur Sabherwal
    First published:

    Tags: India, Muktsar, News18, Punjab, Ukraine