Home /muktsar /

ਸਕੂਲੀ ਰਾਸ਼ਟਰੀ ਖੇਡਾਂ 'ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਪ੍ਰਾਪਤ ਕੀਤੇ ਸੋਨ ਅਤੇ ਕਾਂਸੇ ਦੇ ਤਗਮੇ

ਸਕੂਲੀ ਰਾਸ਼ਟਰੀ ਖੇਡਾਂ 'ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਪ੍ਰਾਪਤ ਕੀਤੇ ਸੋਨ ਅਤੇ ਕਾਂਸੇ ਦੇ ਤਗਮੇ

ਕਰਾਟਿਆਂ

ਕਰਾਟਿਆਂ 'ਚ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਤਗਮੇ   

ਕੌਂਸ਼ਲ ਨੈਸ਼ਨਲ ਸਕੂਲ ਸਪੋਰਟਸ ਵੱਲੋਂ ਕਰਵਾਏ ਗਏ ਰਾਸ਼ਟਰੀ ਪੱਧਰ ਦੇ ਸਕੂਲ ਖੇਡ ਮੁਕਾਬਲਿਆਂ ਵਿਚ ਕਰਾਟੇ ਖਿਡਾਰੀਆਂ ਨੇ ਵਿਚ ਅਹਿਮ ਸਥਾਨ ਹਾਸਿਲ ਕੀਤਾ ਹੈ। ਸ੍ਰੀ ਮੁਕਤਸਰ ਸਾਹਿਬ ਪਹੁੰਚਣ 'ਤੇ ਅੱਜ ਇਨ੍ਹਾਂ ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਬੈਗਲੌਰ ਵਿਚ ਹੋਈਆਂ ਇਹਨਾਂ ਰਾਸ਼ਟਰੀ ਸਕੂਲ ਖੇਡਾਂ 'ਚ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਜੋਇਦੀਪ ਸਿੰਘ ਬਰਾੜ ਨੇ ਗੋਲਡ ਮੈਡਲ ਜਦਕਿ ਸਕੂਲ ਦੇ ਹੀ ਵਿਦਿਆਰਥੀ ਗੁਰਨੂਰ ਸਿੰਘ ਨੇ ਕਾਂਸੇ ਮੈਡਲ ਹਾਸਿਲ ਕੀਤਾ ਹੈ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ- ਕੌਂਸ਼ਲ ਨੈਸ਼ਨਲ ਸਕੂਲ ਸਪੋਰਟਸ ਵੱਲੋਂ ਕਰਵਾਏ ਗਏ ਰਾਸ਼ਟਰੀ ਪੱਧਰ ਦੇ ਸਕੂਲ ਖੇਡ ਮੁਕਾਬਲਿਆਂ ਵਿਚ ਕਰਾਟੇ ਖਿਡਾਰੀਆਂ ਨੇ ਵਿਚ ਅਹਿਮ ਸਥਾਨ ਹਾਸਿਲ ਕੀਤਾ ਹੈ। ਸ੍ਰੀ ਮੁਕਤਸਰ ਸਾਹਿਬ ਪਹੁੰਚਣ 'ਤੇ ਅੱਜ ਇਨ੍ਹਾਂ ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਬੈਗਲੌਰ ਵਿਚ ਹੋਈਆਂ ਇਹਨਾਂ ਰਾਸ਼ਟਰੀ ਸਕੂਲ ਖੇਡਾਂ 'ਚ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਜੋਇਦੀਪ ਸਿੰਘ ਬਰਾੜ ਨੇ ਗੋਲਡ ਮੈਡਲ ਜਦਕਿ ਸਕੂਲ ਦੇ ਹੀ ਵਿਦਿਆਰਥੀ ਗੁਰਨੂਰ ਸਿੰਘ ਨੇ ਕਾਂਸੇ ਮੈਡਲ ਹਾਸਿਲ ਕੀਤਾ ਹੈ। ਜੋਇਦੀਪ ਸਿੰਘ ਬਰਾੜ ਦਾ ਫਾਇਨਲ ਮੈਚ ਉੱਤਰ ਪ੍ਰਦੇਸ਼ ਦੇ ਖਿਡਾਰੀ ਨਾਲ ਸੀ ਜਿਸ ਵਿਚ ਉਨ੍ਹਾਂ ਨੇ 7-0 ਨਾਲ ਜਿੱਤ ਪ੍ਰਾਪਤ ਕੀਤੀ। ਅੱਜ ਆਪਣੇ ਕੋਚ ਪ੍ਰਭਦੀਪ ਸਿੰਘ ਨਾਲ ਵਾਪਿਸ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਤਾਂ ਇਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

  Published by:Drishti Gupta
  First published:

  Tags: Gold Medal, Muktsar, Punjab, Silver