ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਗਰਮੀ ਦੀ ਰੁੱਤ ਆ ਰਹੀ ਤਾਂ ਇਸ ਸਮੇਂ 'ਚ ਗੰਨੇ ਦੇ ਰਸ ਪ੍ਰਤੀ ਲੋਕਾਂ ਦੀ ਵਿਸੇਸ਼ ਖਿੱਚ ਹੁੰਦੀ। ਗਰਮੀ ਸ਼ੁਰੂ ਹੁੰਦਿਆ ਹੀ ਗੰਨੇ ਦੇ ਰਸ ਵਾਲੀਆ ਰੇਹੜੀਆਂ 'ਤੇ ਲੋਕਾਂ ਦਾ ਇਕੱਠ ਨਜਰ ਆਉਣਾ ਸੁਭਾਵਿਕ ਹੈ। ਗੰਨੇ ਦਾ ਰਸ ਜਿਥੇ ਆਪਣੀ ਮਹੱਤਤਾ ਰੱਖਦਾ ਉਥੇ ਹੀ ਗੰਨੇ ਤੋਂ ਹੀ ਬਣਿਆ ਗੁੜ ਵੀ ਹਮੇਸ਼ਾ ਲੋਕਾਂ ਦੀ ਪਸੰਦ ਬਣਿਆ ਰਿਹਾ। ਗੰਨਾ ਬੀਜਿਆ ਕਿਵੇ ਜਾਂਦਾ ਇਹ ਸਵਾਲ ਅਜ ਦੇ ਬਹੁਤੇ ਨੌਜਵਾਨਾਂ ਲਈ ਸਾਇਦ ਸਵਾਲ ਹੀ ਹੈ, ਸੋਸਲ ਮੀਡੀਆ 'ਤੇ ਅਕਸਰ ਇਸ ਨਾਲ ਸਬੰਧਿਤ ਚਰਚਾਵਾਂ ਚੱਲਦੀਆ ਹਨ।
ਆਰਗੈਨਿਕ ਖੇਤੀ ਵਿਚ ਵੱਖਰਾ ਨਾਮ ਬਣਾ ਚੁੱਕੇ ਕਿਸਾਨ ਅੰਗਰੇਜ ਸਿੰਘ ਭੁੱਲਰ ਦੱਸਦੇ ਕਿ ਗੰਨੇ ਦਾ ਬੀਜ ਨਹੀਂ ਹੁੰਦਾ ਅਤੇ ਨਾਂ ਹੀ ਪਨੀਰੀ ਹੁੰਦੀ ਹੈ। ਬਲਕਿ ਗੰਨੇ ਦੀ ਪੈਦਾਇਸ਼ ਉਸ ਵਿਚਲੀਆਂ ਗੰਢਾਂ ਤੋਂ ਹੁੰਦੀ, ਜਿਸਨੂੰ ਗੰਨੇ ਦੀ ਅੱਖ ਕਿਹਾ ਜਾਂਦਾ ਹੈ। ਗੰਨੇ ਦੀ ਅੱਖ ਵਾਲੀ ਪੋਰੀ ਦਾ ਹਿੱਸਾ ਇੱਕ ਛੋਟੀ ਮਸ਼ੀਨ ਰਾਹੀ ਅਲੱਗ ਕੀਤਾ ਜਾਂਦਾ ਅਤੇ ਫਿਰ ਉਸਨੂੰ ਧਰਤੀ ਵਿਚ ਬੀਜਿਆਂ ਜਾਂਦਾ ਹੈ। ਇਸ ਤੋਂ ਕੋਈ ਸ਼ਖਾਵਾਂ ਗੰਨੇ ਦੇ ਰੂਪ 'ਚ ਉਗਦੀਆ ਹਨ।
ਗੰਨੇ ਤੋਂ ਬਣਦੇ ਗੁੜ ਦੀ ਗੱਲ ਕਰਦੇ ਅੰਗਰੇਜ ਸਿੰਘ ਦੱਸਦਾ ਕਿ ਆਮ ਤੌਰ 'ਤੇ ਖਾਸ ਰੰਗ ਅਤੇ ਖਾਸ ਡਿਜਾਇਨ ਵੇਖ ਅਸੀਂ ਗੁੜ ਖਰੀਦ ਲੈਂਦੇ ਹਾਂ ਪਰ ਅਜਿਹਾ ਨਹੀਂ ਹੁੰਦਾ ਬਿਨਾਂ ਕਿਸੇ ਮਿਲਾਵਟ ਬਿਨਾਂ ਕਿਸੇ ਰੰਗ ਤੋਂ ਬਣਿਆ ਗੁੜ ਵੇਖਣ ਵਿਚ ਆਕਰਸ਼ਕ ਨਹੀਂ ਹੁੰਦਾ। ਸਾਨੂੰ ਗੁੜ ਦੀ ਸ਼ੁੱਧਤਾ ਵੇਖਣੀ ਚਾਹੀਦੀ ਉਸਦਾ ਰੰਗ ਨਹੀਂ। ਉਨ੍ਹਾਂ ਕਿਹਾ ਕਿ ਬਿਮਾਰੀਆਂ ਤੋਂ ਬਚਣ ਲਈ ਅਜ ਜਰੂਰੀ ਕਿ ਅਸੀਂ ਫਸਲਾਂ, ਸਬਜੀਆਂ ਜੋ ਕੁਦਰਤੀ ਤਰੀਕੇ ਨਾਲ ਤਿਆਰ ਹਨ ਉਹੀ ਵਰਤੀਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, Farming tips, Organic farming, Sugar