ਕੁਨਾਲ ਧੂੜੀਆ
ਮਲੋਟ- ਘਟਨਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਦੀ ਹੈ ਜਿੱਥੇ ਕਰੀਬ ਲੜਕੀ ਵਾਲੇ ਰਾਤ ਦੇ ਇੱਕ ਵਿਆਹ ਸਮਾਗਮ ਦੌਰਾਨ ਸਾਰੀ ਰਾਤ ਬਰਾਤ ਦੀ ਉਡੀਕ ਕਰਦੇ ਰਹੇ ਪਰ ਲਾੜਾ ਬਰਾਤ ਲੈ ਕੇ ਨਾ ਪਹੁੰਚਿਆ। ਲੜਕੀ ਪਰਿਵਾਰ ਦਾ ਇਲਜਾ਼ਮ ਹੈ ਕਿ ਇਹ ਅੰਤਰਜਾਤੀ ਵਿਆਹ ਲੜਕੇ ਦੇ ਪਰਿਵਾਰ ਵੱਲੋਂ ਵਾਰ ਵਾਰ ਰਿਸਤਾ ਮੰਗਣ ਉਪਰੰਤ ਹੋਣਾ ਸੀ, ਕਰੀਬ 5 ਮਹੀਨੇ ਪਹਿਲਾ ਮੰਗਣੀ ਦੀ ਰਸਮ ਹੋਈ ਹੁਣ ਵਿਆਹ ਦੀ ਮਿਤੀ ਰੱਖੀ ਗਈ ਤਾਂ ਰਾਤ ਦੇ ਵਿਆਹ ਸਮਾਗਮ ਵਿਚ ਉਹਨਾਂ ਦਾ ਸਾਰਾ ਪਰਿਵਾਰ ਹੋਟਲ ਵਿਚ ਬਰਾਤ ਦੀ ਉਡੀਕ ਕਰਦਾ ਰਿਹਾ ਪਰ ਲੜਕੇ ਵਾਲੇ ਬਰਾਤ ਲੈ ਕੇ ਨਾ ਪਹੁੰਚੇ। ਲੜਕੀ ਅਨੁਸਾਰ ਲੜਕੇ ਦੀ ਮਾਂ ਵੱਲੋਂ ਕਥਿਤ ਤੌਰ 'ਤੇ ਦਾਜ ਦੀ ਮੰਗ ਕੀਤੀ ਗਈ ਅਤੇ ਅੰਤਰਜਾਤੀ ਵਿਆਹ ਹੋਣ 'ਤੇ ਵੀ ਸਵਾਲ ਕੀਤਾ ਗਿਆ। ਉਧਰ ਸਬੰਧਿਤ ਲੜਕੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਵਿਆਹ ਲਈ ਪੂਰੀ ਤਰ੍ਹਾਂ ਤਿਆਰ ਸਨ, ਕੁਝ ਦਿਨ ਪਹਿਲਾ ਉਹਨਾਂ ਨੇ ਇਸ ਸਬੰਧੀ ਸਮਾਗਮ ਵੀ ਕੀਤਾ। ਲੜਕੇ ਅਤੇ ਲੜਕੀ ਦੀ ਆਪਸ ਵਿਚ ਫੋਨ 'ਤੇ ਕੋਈ ਗੱਲਬਾਤ ਹੋਈ ਜਿਸ ਉਪਰੰਤ ਲੜਕਾ ਘਰੋਂ ਚਲਾ ਗਿਆ ਅਤੇ ਵਾਪਿਸ ਹੀ ਨਹੀਂ ਆਇਆ। ਉਧਰ ਦੋਵੇ ਧਿਰਾਂ ਨੇ ਇਸ ਮਾਮਲੇ ਵਿਚ ਪੁਲਿਸ ਤੱਕ ਪਹੁੰਚ ਕੀਤੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।