Home /muktsar /

ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਵਿਖੇ ਏਫੈਰਾਸਿਸ ਮਸ਼ੀਨ ਦਾ ਕੀਤਾ ਉਦਘਾਟਨ

ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਵਿਖੇ ਏਫੈਰਾਸਿਸ ਮਸ਼ੀਨ ਦਾ ਕੀਤਾ ਉਦਘਾਟਨ

ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਵਿਖੇ ਏਫੈਰਾਸਿਸ ਮਸ਼ੀਨ ਦਾ ਕੀਤਾ ਉਦਘਾਟਨ

ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਵਿਖੇ ਏਫੈਰਾਸਿਸ ਮਸ਼ੀਨ ਦਾ ਕੀਤਾ ਉਦਘਾਟਨ

ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਉਪਲੱਬਧ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਜਿੱਥੇ ਪਿੰਡਾਂ ਵਿਚ ਆਮ ਆਦਮੀ ਕਲੀਨਿਕ ਸ਼ੁਰੂ ਕਰਕੇ ਲੋਕਾਂ ਨੂੰ ਘਰ੍ਹਾਂ ਦੇ ਨੇੜੇ ਵਧੀਆ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ, ਉੱਥੇ ਸਰਕਾਰੀ ਹਸਪਤਾਲਾਂ ਵਿਚ ਵੀ ਲਗਾਤਾਰ ਨਵੀਆਂ ਸਿਹਤ ਸੁਵਿਧਾਵਾਂ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਹੋਰ ਪੜ੍ਹੋ ...
  • Share this:

    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ- ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਉਪਲੱਬਧ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਜਿੱਥੇ ਪਿੰਡਾਂ ਵਿਚ ਆਮ ਆਦਮੀ ਕਲੀਨਿਕ ਸ਼ੁਰੂ ਕਰਕੇ ਲੋਕਾਂ ਨੂੰ ਘਰ੍ਹਾਂ ਦੇ ਨੇੜੇ ਵਧੀਆ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ, ਉੱਥੇ ਸਰਕਾਰੀ ਹਸਪਤਾਲਾਂ ਵਿਚ ਵੀ ਲਗਾਤਾਰ ਨਵੀਆਂ ਸਿਹਤ ਸੁਵਿਧਾਵਾਂ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

    ਇਸ ਦੇ ਤਹਿਤ ਅੱਜ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਵਲੋਂ ਏਫੈਰਾਸਿਸ ਮਸ਼ੀਨ ਦਾ ਉਦਘਾਟਨ ਵਿਨੀਤ ਕੁਮਾਰ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਂਗੂ ਦੇ ਮਰੀਜਾਂ ਵਿਚ ਜਾਂ ਕਿਸੇ ਹੋਰ ਬੀਮਾਰੀ ਕਾਰਨ ਕਿਸੇ ਵਿਅਕਤੀ ਦੇ ਸੈੱਲ ਜਿਆਦਾ ਮਾਤਰਾ ਵਿਚ ਘੱਟ ਜਾਂਦੇ ਹਨ ਤਾਂ ਉਸ ਨੂੰ ਜਾਨ ਦਾ ਖਤਰਾ ਹੋ ਸਕਦਾ ਹੈ ਅਤੇ ਉਸ ਨੂੰ ਇਹ ਸੈੱਲ ਕਿਸੇ ਤੰਦਰੁਸਤ ਵਿਅਕਤੀ ਤੋਂ ਲੈ ਕੇ ਲਗਾਉਣੇ ਪੈਂਦੇ ਹਨ ਜੋ ਕਿ ਪਹਿਲਾਂ ਲੋੜਵੰਦ ਮਰੀਜਾਂ ਨੂੰ ਪ੍ਰਾਇਵੇਟ ਤੌਰ 'ਤੇ ਪ੍ਰਤੀ ਯੂਨਿਟ 10000 ਰੁਪੈ ਤੋਂ ਵੱਧ ਕੀਮਤ ਦੇ ਕੇ ਪ੍ਰਾਪਤ ਕਰਨੇ ਪੈਂਦੇ ਸਨ। ਹੁਣ ਇਹ ਸਹੂਲਤ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਉਪਲੱਬਧ ਹੋ ਗਈ ਹੈ।

    ਇਸ ਮੌਕੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਇਸ ਮਸ਼ੀਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਦੇ ਸੀਜਨ ਦੋਰਾਨ ਅਤੇ ਸਾਰਾ ਸਾਲ ਹੀ ਮਰੀਜਾਂ ਨੂੰ ਸੈੱਲਾਂ ਦੀ ਜਰੂਰਤ ਰਹਿੰਦੀ ਸੀ ਜੋ ਕਿ ਇਹ ਸਹੂਲਤ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਲੋਂ ਵਿਸ਼ੇਸ਼ ਉਪਰਾਲਾ ਕਰਕੇ 25 ਲੱਖ ਰੁਪਏ ਦੀ ਏਫੈਰਾਸਿਸ ਮਸ਼ੀਨ ਸਿਵਲ ਹਸਪਤਾਲ ਨੂੰ ਲੈਕੇ ਦਿੱਤੀ ਗਈ ਹੈ ਜਿਸ ਨਾਲ ਆਮ ਲੋਕਾਂ ਨੂੰ ਸਹੂਲਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸੈੱਲ ਲੈਣ ਲਈ ਕਿੱਟ ਜੋ ਕਿ ਜਨਔਸ਼ਦੀ ਸਟੋਰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ 7250/-ਰੁਪੈ ਵਿਚ ਉਪਲੱਬਧ ਹੋਵੇਗੀ ਅਤੇ ਸਿਵਲ ਹਸਪਤਾਲ ਵਿਚ ਡੇਂਗੂ ਦੇ ਮਰੀਜਾਂ ਲਈ ਕਿੱਟ ਤੋਂ ਇਲਾਵਾ ਹੋਈ ਫੀਸ ਨਹੀ ਲਈ ਜਾਵੇਗੀ।

    Published by:Drishti Gupta
    First published:

    Tags: Hospital, Muktsar, Punjab