Home /muktsar /

ਡਿਪਟੀ ਕਮਿਸ਼ਨਰ ਨੇ ਡੀਸੀ ਇਲੈਵਨ ਦੀ ਕੀਤੀ ਅਗਵਾਈ ਅਤੇ ਦਿਖਾਏ ਬੱਲੇਬਾਜ਼ੀ ਦੇ ਜ਼ੌਹਰ

ਡਿਪਟੀ ਕਮਿਸ਼ਨਰ ਨੇ ਡੀਸੀ ਇਲੈਵਨ ਦੀ ਕੀਤੀ ਅਗਵਾਈ ਅਤੇ ਦਿਖਾਏ ਬੱਲੇਬਾਜ਼ੀ ਦੇ ਜ਼ੌਹਰ

ਡੀ

ਡੀ ਸੀ ਇਲੈਵਨ ਦੀ ਅਗਵਾਈ ਕਰਦਿਆ ਡਿਪਟੀ ਕਮਿਸ਼ਨਰ ਨੇ ਦਿਖਾਏ ਬੱਲੇਬਾਜ਼ੀ ਦੇ ਜ਼ੌਹਰ

ਮਹਾਰਾਜਾ ਅਗਰਸੈਨ ਜਯੰਤੀ 'ਤੇ ਅੱਜ ਅਗਰਵਾਲ ਸਮਾਜ ਸਭਾ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕ੍ਰਿਕਟ ਮੈਚ ਦਾ ਆਯੋਜਨ ਕੀਤਾ ਗਿਆ।

  • Share this:

    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ- ਇੱਕ ਪਾਸੇ ਜਦ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਬੱਚਿਆਂ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਸਮਾਜ ਸੇਵੀ ਸੰਸਥਾਵਾਂ ਵੀ ਇਸ ਕਾਰਜ ਵਿਚ ਯੋਗਦਾਨ ਪਾ ਰਹੀਆਂ ਹਨ। ਮਹਾਰਾਜਾ ਅਗਰਸੈਨ ਜਯੰਤੀ 'ਤੇ ਅੱਜ ਅਗਰਵਾਲ ਸਮਾਜ ਸਭਾ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕ੍ਰਿਕਟ ਮੈਚ ਦਾ ਆਯੋਜਨ ਕੀਤਾ ਗਿਆ।

    ਇਸ ਕ੍ਰਿਕਟ ਮੈਚ ਦੌਰਾਨ ਇੱਕ ਪਾਸੇ ਡੀ ਸੀ ਇਲੈਵਨ ਦੀ ਅਗਵਾਈ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕੀਤੀ ਤਾਂ ਦੂਜੇ ਪਾਸੇ ਸਮੈਗੋ ਇਲੈਵਨ ਦੀ ਅਗਵਾਈ ਸਰਕਾਰੀ ਹਸਪਤਾਲ ਦੇ ਡਾਕਟਰ ਆਲਮਜੀਤ ਸਿੰਘ ਨੇ ਕੀਤੀ। ਇਸ ਦੋਸਤਾਨਾ ਮੈਚ ਦੌਰਾਨ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਐਸ ਡੀ ਐਮ ਕੰਵਰਜੀਤ ਸਿੰਘ ਅਤੇ ਡਾਕਟਰ ਆਲਮਜੀਤ ਸਿੰਘ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵਿਚ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ।

    Published by:Tanya Chaudhary
    First published:

    Tags: Muktsar, Punjab, Sports