Home /muktsar /

ਗਿੱਦੜਬਾਹਾ ਸਥਿਤ ਡਰੇਨੇਜ ਵਿਭਾਗ ਦੇ ਦਫਤਰ ਖਤਮ ਕਰਨ ਤੇ ਮੁਲਾਜ਼ਮਾਂ ਨੇ ਕੀਤਾ ਵਿਰੋਧ  

ਗਿੱਦੜਬਾਹਾ ਸਥਿਤ ਡਰੇਨੇਜ ਵਿਭਾਗ ਦੇ ਦਫਤਰ ਖਤਮ ਕਰਨ ਤੇ ਮੁਲਾਜ਼ਮਾਂ ਨੇ ਕੀਤਾ ਵਿਰੋਧ  

ਗਿੱਦੜਬਾਹਾ

ਗਿੱਦੜਬਾਹਾ ਸਥਿਤ ਡਰੇਨਜ਼ ਵਿਭਾਗ ਦੇ ਦਫਤਰ ਖਤਮ ਕਰਨ ਦਾ ਮੁਲਾਜ਼ਮਾਂ ਵੱਲੋਂ ਵਿਰੋਧ  

ਡਰੇਨਜ਼ ਵਿਭਾਗ ਦੇ ਗਿੱਦੜਬਾਹਾ ਸਥਿਤ ਇੱਕ ਸਰਕਲ ਦਫ਼ਤਰ ਅਤੇ ਸਰਕਲ ਦਫ਼ਤਰ ਅਧੀਨ ਪੈਂਦੇ ਦੋ ਮੰਡਲ ਦਫ਼ਤਰਾਂ ਨੂੰ ਖ਼ਤਮ ਕਰ ਕੇ ਇਸ ਦੇ ਸਮੂਹ ਸਟਾਫ ਨੂੰ ਗੁਰਦਾਸਪੁਰ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਬਦੀਲ ਹੋਣ ਸਬੰਧੀ ਪੱਤਰ ਵਿਭਾਗ ਦੇ ਮੁੱਖ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਹੈ।

  • Share this:

    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ- ਪੰਜਾਬ ਸਰਕਾਰ ਵੱਲੋਂ ਗਿੱਦੜਬਾਹਾ ਸਥਿਤ ਡਰੇਨੇਜ ਵਿਭਾਗ ਦੇ ਦਫ਼ਤਰਾਂ ਨੂੰ ਖ਼ਤਮ ਕਰਨ ਦੇ ਲਏ ਗਏ ਫ਼ੈਸਲੇ ਦਾ ਮੁਲਾਜ਼ਮਾਂ ਵੱਲੋਂ ਵਿਰੋਧ ਹੋ ਰਿਹਾ ਹੈ। ਦੱਸ ਦਈਏ ਕਿ ਡਰੇਨਜ਼ ਵਿਭਾਗ ਦੇ ਗਿੱਦੜਬਾਹਾ ਸਥਿਤ ਇੱਕ ਸਰਕਲ ਦਫ਼ਤਰ ਅਤੇ ਸਰਕਲ ਦਫ਼ਤਰ ਅਧੀਨ ਪੈਂਦੇ ਦੋ ਮੰਡਲ ਦਫ਼ਤਰਾਂ ਨੂੰ ਖ਼ਤਮ ਕਰ ਕੇ ਇਸ ਦੇ ਸਮੂਹ ਸਟਾਫ ਨੂੰ ਗੁਰਦਾਸਪੁਰ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਬਦੀਲ ਹੋਣ ਸਬੰਧੀ ਪੱਤਰ ਵਿਭਾਗ ਦੇ ਮੁੱਖ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਹੈ।

    ਵਿਭਾਗ ਦੇ ਕਰਮਚਾਰੀਆਂ ਨੇ ਇਸ ਸਬੰਧੀ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਇਸ ਫੈਸਲੇ ਪ੍ਰਤੀ ਨਿਰਾਸ਼ਾ ਪ੍ਰਗਟ ਕੀਤੀ ਸੀ ਅਤੇ ਸਰਕਾਰ ਦੇ ਇਸ ਫੈਸਲੇ ਨੂੰ ਮੁਲਾਜ਼ਮ ਮਾਰੂ ਹੋਣ ਦੇ ਨਾਲ ਨਾਲ ਕਿਸਾਨ ਅਤੇ ਲੋਕ ਮਾਰੂ ਦੱਸਿਆ।

    ਇਸ ਸਬੰਧ ਵਿਚ ਅੱਜ ਇਰੀਗੇਸ਼ਨ ਐਂਪਲਾਈਜ਼ ਫੈਡਰੇਸ਼ਨ (Irrigation Employees Federation) ਦੇ ਵੱਖ ਵੱਖ ਮੁਲਾਜ਼ਮ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਫ਼ੈਸਲਾ ਬਹੁਤ ਗਲਤ ਹੈ, ਹੁਣ ਜੋ ਕੰਮ ਗਿੱਦੜਬਾਹਾ ਸਰਕਲ ਦੇ ਦਫ਼ਤਰਾਂ ਤੋ ਹੋ ਰਿਹਾ ਸੀ, ਉਹ ਸ੍ਰੀ ਮੁਕਤਸਰ ਸਾਹਿਬ ਦਫ਼ਤਰ ਦੀ ਡਿਵੀਜ਼ਨ ਦਫ਼ਤਰ ਤਹਿਤ ਚੱਲੇਗਾ। ਪਰ ਇੱਥੇ ਪਹਿਲਾਂ ਹੀ ਸਟਾਫ ਅਤੇ ਹੋਰ ਸਮਾਨ ਦੀ ਘਾਟ ਹੈ, ਜਿਸ ਕਾਰਨ ਵੱਡੀ ਮੁਸ਼ਕਲ ਆਵੇਗੀ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਸਰਕਲ ਦੇ ਦਫ਼ਤਰ ਵੱਲੋਂ ਸੇਮ ਦੇ ਲਈ ਵੱਡੇ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਹੁਣ ਬਰਸਾਤੀ ਮੌਸਮ ਦੌਰਾਨ ਵੀ ਪਿੰਡਾਂ ਵਿੱਚ ਪਾਣੀ ਦੀ ਨਿਕਾਸੀ ਦਾ ਕੰਮ ਗਿੱਦੜਬਾਹਾ ਸਰਕਲ ਦੇ ਦਫ਼ਤਰਾਂ ਵੱਲੋਂ ਕੀਤਾ ਜਾ ਰਿਹਾ ਹੈ।

    ਮੁਲਾਜ਼ਮ ਆਗੂਆਂ ਨੇ ਕਿਹਾ ਕਿ ਗਿੱਦੜਬਾਹਾ ਦਫ਼ਤਰ ਅਬੋਹਰ, ਲੰਬੀ, ਮਲੋਟ ਦੇ ਲੋਕਾਂ ਦੀ ਪਹੁੰਚ ਲਈ ਸੌਖੀ ਸੀ ਪਰ ਹੁਣ ਇਹ ਦਫ਼ਤਰ ਡਿਵੀਜ਼ਨ ਮੁਕਤਸਰ ਅਧੀਨ ਜਾਣ ਕਾਰਨ ਡਰੇਨਾਂ ਦਾ ਕੰਮ ਔਖਾ ਹੋ ਜਾਵੇਗਾ, ਇੱਥੇ ਹੀ ਲਿਫ਼ਟ ਸਕੀਮਾਂ ਸੰਭਾਲਣੀਆਂ ਵੀ ਸੌਖੀਆਂ ਨਹੀਂ ਹੋਣਗੀਆਂ।

    ਮੁਲਾਜ਼ਮ ਆਗੂਆਂ ਨੇ ਕਿਹਾ ਕਿ ਇਹ ਫ਼ੈਸਲਾ ਮੁਲਾਜ਼ਮ ਮਾਰੂ ਤਾਂ ਹੈ ਹੀ ਨਾਲ ਕਿਸਾਨ ਤੇ ਲੋਕ ਮਾਰੂ ਵੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਜਲਦੀ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਜਲਦਬਾਜ਼ੀ ਵਿਚ ਲਏ ਜਾਣ ਵਾਲੇ ਫ਼ੈਸਲੇ ਨਹੀਂ ਹੁੰਦੇ ਅਤੇ ਇਨ੍ਹਾਂ ਲਈ ਪਹਿਲਾਂ ਜ਼ਮੀਨੀ ਪੱਧਰ 'ਤੇ ਸੋਚਣਾ ਬਣਦਾ ਹੈ। ਪਰ ਸਰਕਾਰ ਨੇ ਇਹ ਫ਼ੈਸਲਾ ਜਲਦਬਾਜ਼ੀ ਵਿੱਚ ਲਿਆ ਹੈ। ਉਨ੍ਹਾਂ ਕਿਹਾ ਵਿਭਾਗੀ ਮੁਲਾਜ਼ਮ ਇਸ ਸਬੰਧ ਦੇ ਵਿਚ ਜੇਕਰ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਤੇਜ਼ ਕਰਨਗੇ।

    Published by:Tanya Chaudhary
    First published:

    Tags: Gidderbaha, Muktsar, Punjab, Sukhbir Badal