Home /muktsar /

ਸੁਤੰਤਰਤਾ ਸੈਨਾਨੀ ਦੇ ਪਰਿਵਾਰਾਂ ਨੇ ਸਰਕਾਰ ਤੇ ਲਗਾਏ ਦੋਸ਼, ਰੱਖੀਆਂ ਇਹ ਮੰਗਾਂ

ਸੁਤੰਤਰਤਾ ਸੈਨਾਨੀ ਦੇ ਪਰਿਵਾਰਾਂ ਨੇ ਸਰਕਾਰ ਤੇ ਲਗਾਏ ਦੋਸ਼, ਰੱਖੀਆਂ ਇਹ ਮੰਗਾਂ

ਸੁਤੰਤਰਤਾ ਸੈਨਾਨੀ ਪਰਿਵਾਰਾਂ ਨੇ ਸਰਕਾਰ ਤੋਂ ਕੀਤੀ ਇਹ ਮੰਗ  

ਸੁਤੰਤਰਤਾ ਸੈਨਾਨੀ ਪਰਿਵਾਰਾਂ ਨੇ ਸਰਕਾਰ ਤੋਂ ਕੀਤੀ ਇਹ ਮੰਗ  

ਮੀਟਿੰਗ ਵਿੱਚ ਬੋਲਦਿਆਂ ਸੁਤੰਤਰਤਾ ਸੈਨਾਨੀ ਸੰਗਠਨ ਦੇ ਆਗੂਆਂ ਨੇ ਦੱਸਿਆ ਭਾਵੇਂ ਕੇਂਦਰ ਤੇ ਰਾਜ ਸਰਕਾਰਾਂ ਨੇ ਆਜ਼ਾਦੀ ਦਾ 75 ਸਾਲਾ ਅੰਮ੍ਰਿਤ ਉਤਸਵ ਧੂਮ ਧਾਮ ਨਾਲ ਮਨਾਇਆ ਹੈ ਪਰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸੁਖ ਸੁਵਿਧਾਵਾਂ ਦੇਣ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ।

 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ- ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਤੇ ਉੱਤਰਾਧਿਕਾਰੀ ਸੰਯੁਕਤ ਸੰਗਠਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਇਸ ਖੇਤਰ ਦੇ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰ ਸ਼ਾਮਲ ਹੋਏ। ਮੀਟਿੰਗ ਵਿੱਚ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਪ੍ਰਤੀ ਮੰਗਾਂ 'ਤੇ ਚਰਚਾ ਕੀਤੀ ਗਈ।

  ਮੀਟਿੰਗ ਵਿੱਚ ਬੋਲਦਿਆਂ ਸੁਤੰਤਰਤਾ ਸੈਨਾਨੀ ਸੰਗਠਨ ਦੇ ਆਗੂਆਂ ਨੇ ਦੱਸਿਆ ਭਾਵੇਂ ਕੇਂਦਰ ਤੇ ਰਾਜ ਸਰਕਾਰਾਂ ਨੇ ਆਜ਼ਾਦੀ ਦਾ 75 ਸਾਲਾ ਅੰਮ੍ਰਿਤ ਉਤਸਵ ਧੂਮ ਧਾਮ ਨਾਲ ਮਨਾਇਆ ਹੈ ਪਰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸੁਖ ਸੁਵਿਧਾਵਾਂ ਦੇਣ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ। ਆਜ਼ਾਦੀ ਦੀ ਲੜਾਈ ਵਿੱਚ ਚੱਲੀਆਂ ਵੱਖ ਵੱਖ ਲਹਿਰਾਂ ਵਿੱਚ ਸ਼ਾਮਲ ਆਜ਼ਾਦੀ ਘੁਲਾਟੀਆਂ ਦੇ ਨਾਵਾਂ 'ਤੇ ਸਕੂਲਾਂ, ਸੜਕਾਂ ਤੇ ਉਨ੍ਹਾਂ ਦੇ ਪਿੰਡਾਂ ਦੇ ਨਾਂ ਰੱਖਣ ਵਿੱਚ ਸਰਕਾਰਾਂ ਨੇ ਕੋਈ ਦਿਲਚਸਪੀ ਨਹੀਂ ਵਿਖਾਈ।

  ਵਾਰਸਾਂ ਨੂੰ ਨੌਕਰੀਆਂ ਵਿੱਚ ਦਿੱਤਾ ਜਾਣ ਵਾਲਾ ਰਾਖਵਾਂਕਰਨ ਪੰਜ ਫ਼ੀਸਦੀ ਤੋਂ ਘਟਾ ਕੇ ਇੱਕ ਫ਼ੀਸਦੀ ਕਰ ਦਿੱਤਾ ਹੈ। ਮੀਟਿੰਗ ਵਿੱਚ ਸੁਤੰਤਰਤਾ ਸੈਨਾਨੀਆਂ ਦੇ ਵਾਰਸਾਂ ਕਰਨੈਲ ਸਿੰਘ ਬੇਦੀ,ਮੁਖ਼ਤਿਆਰ ਸਿੰਘ ਧਿਗਾਣਾ, ਦਰਸ਼ਨ ਸਿੰਘ ਚੱਕ ਬੀੜ, ਮਲਕੀਤ ਸਿੰਘ ਕਾਉਣੀ, ਗੁਰਦਾਸ ਸਿੰਘ, ਪਰਮਿੰਦਰ ਸਿੰਘ ਬੇਦੀ, ਪਟੇਲ ਸਿੰਘ ਥਾਂਦੇਵਾਲਾ, ਜਸਬੀਰ ਸਿੰਘ, ਜਸਕਰਨ ਸਿੰਘ ਤੇ ਰਾਮ ਸਵਰਨ ਲੱਖੇਵਾਲੀ ਨੇ ਸੰਗਠਨ ਵੱਲੋਂ ਮੰਗ ਕੀਤੀ ਕਿ ਨੌਕਰੀਆਂ ਵਿੱਚ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਰਾਖਵਾਂਕਰਨ ਕੋਟਾ ਪੰਜ ਫ਼ੀਸਦੀ ਕਰ ਕੇ ਉਮਰ ਹੱਦ ਵਧਾਈ ਜਾਵੇ। ਪਰਿਵਾਰਾਂ ਦੇ ਮੰਗਾਂ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਨ ਦੀ ਵੀ ਮੰਗ ਕੀਤੀ।

  Published by:Tanya Chaudhary
  First published:

  Tags: Freedom fighter, Muktsar, Punjab