Home /muktsar /

ਯੂਕਰੇਨ ਤੋਂ ਘਰ ਵਾਪਸ ਪਹੁੰਚੇ ਵਿਦਿਆਰਥੀਆਂ ਦੇ ਪਰਿਵਾਰਾ ਨੇ ਮਨਾਈ ਖੁਸ਼ੀ  

ਸ੍ਰੀ

ਸ੍ਰੀ ਮੁਕਤਸਰ ਸਾਹਿਬ:  ਮਲੋਟ ਦੇ ਰਹਿਣ ਵਾਲੇ ਯੂਕਰੇਨ ਗਏ ਦੋ ਵਿਦਿਆਰਥੀ ਅੱਜ ਆਵਦੇ ਘਰ ਸੁਰੱਖਿਅਤ ਵਾਪਸ ਪਹੁੰਚੇ । ਵਿਦਿਆਰਥੀ ਦੇ ਪਹੁੰਚਣ 'ਤੇ ਮਾਪਿਆਂ ਵੱਲੋਂ ਖੁਸ਼ੀ ਜ਼ਾਹਿਰ ਕੀਤੀ ਗਈ। ਇਸ ਖੁਸ਼ੀ ਵਿਚ ਪਰਿਵਾਰ ਵਾਲਿਆਂ ਨੇ ਪਟਾਕੇ ਚਲਾਏ ਅਤੇ ਇਨ੍ਹਾਂ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।ਯੂਕਰੇਨ ਦੇ ਹਾਲਾਤਾਂ ਸਬੰਧੀ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੇਕਿਹਾ ਕਿ ਉੱਥੇ ਹਾਲਾਤ ਬਹੁਤ ਮਾੜੇ ਹਨ ਅਤੇ ਜੰਗ ਦੌਰਾਨ ਭਾਰਤੀ ਵਿਦਿਆਰਥੀ ਆਪਣਾ ਬਚਾਅ ਬਹੁਤ ਮੁਸ਼ਕਿਲ ਨਾਲ ਕਰ ਰਹੇ ਹਨ।

ਹੋਰ ਪੜ੍ਹੋ ...
  • Share this:

    ਕੁਨਾਲ ਧੂੜੀਆ

    ਉਨ੍ਹਾਂ ਨੇ ਦੱਸਿਆ ਕਿ ਬੇਸ਼ੱਕ ਭਾਰਤ ਦੀ ਅੰਬੈਸੀ ਵੱਲੋਂ ਵੱਖ ਵੱਖ ਤਰ੍ਹਾਂ ਦੇ ਕਾਰਜ ਕਰਨ ਦੇ ਲਈ ਇੱਥੇ ਕਿਹਾ ਜਾ ਰਿਹਾ ਹੈ, ਪਰ ਅਸਲੀਅਤ ਇਹ ਹੈ ਕਿ ਅੰਬੈਸੀ ਦੇ ਯੂਕਰੇਨ ਦੇ ਵਿੱਚ ਫਸੇ ਵਿਦਿਆਰਥੀਆਂ ਲਈ ਕੋਈ ਕੰਮ ਨਹੀਂ ਕਰ ਰਹੀ । ਜਦਕਿ ਜੋ ਵਿਦਿਆਰਥੀ ਬਾਰਡਰ ਤੱਕ ਪਹੁੰਚ ਜਾਂਦੇ ਹਨ, ਉਨ੍ਹਾਂ ਲਈ ਅੰਬੈਸੀ ਜ਼ਰੂਰ ਸਹੂਲਤ ਦੇ ਰਹੀ ਹੈ । ਉਸ ਨੇ ਕਿਹਾ ਕਿ ਅੰਬੈਸੀ ਨੂੰ ਯੂਕਰੇਨ ਦੇ ਅੰਦਰ ਫਸੇ ਵਿਦਿਆਰਥੀਆਂ ਦੇ ਲਈ ਕਾਰਜ ਕਰਨੇ ਚਾਹੀਦੇ ਹਨ, ਰਾਜਬੀਰ ਕੌਰ ਨੇ ਕਿਹਾ ਕਿ ਬੇਸ਼ੱਕ ਓਨਾ ਕੋਲ਼ੇ ਖਾਣ ਪੀਣ ਦਾ ਸਾਮਾਨ ਸਟੋਰ ਕੀਤਾ ਹੋਇਆ ਸੀ, ਪਰ ਹੁਣ ਉਹ ਸਾਮਾਨ ਖ਼ਤਮ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਕਈ ਵਿਦਿਆਰਥੀਆਂ ਕੋਲੋਂ ਸਾਮਾਨ ਖ਼ਤਮ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਬਹੁਤੇ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ ਅਤੇ ਭਾਰਤੀ ਅੰਬੈਸੀ ਨੂੰ ਯੂਕਰੇਨ ਦੇ ਅੰਦਰ ਹੀ ਕੰਮ ਕਰਨਾ ਚਾਹੀਦਾ ਤਾਂ ਜੋ ਵਿਦਿਆਰਥੀ ਸੁਰੱਖਿਅਤ ਘਰ ਵਾਪਸ ਆ ਸਕਣ।

    Published by:Rupinder Kaur Sabherwal
    First published:

    Tags: India, Muktsar, News18, Punjab, Ukraine