ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਬੀਤੇ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਪਵਿਤਰ ਸਰੋਵਰ 'ਚੋਂ ਇੱਕ ਨਵ ਵਿਆਹੁਤਾ ਦੀ ਲਾਸ਼ ਮਿਲੀ ਸੀ । ਇਸ ਮਾਮਲੇ ਵਿੱਚ ਬੀਤੀ ਸ਼ਾਮ ਪਰਿਵਾਰਕ ਮੈਂਬਰਾਂ ਬਿਆਨਾਂ ਦੇ ਅਧਾਰ 'ਤੇ ਮ੍ਰਿਤਕ ਲੜਕੀ ਦੇ ਪਤੀ ਮੋਹਿਤ, ਸਹੁਰਾ ਬਲਵੀਰ ਸਿੰਘ ਅਤੇ ਸੱਸ ਵੀਰਪਾਲ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ।
ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਸਹੁਰਾ ਪਰਿਵਾਰ ਉਨ੍ਹਾਂ ਦੀ ਲੜਕੀ ਤੋਂ ਦਾਜ ਦੀ ਮੰਗ ਕਰ ਰਿਹਾ ਸੀ ਜਿਸ ਕਾਰਨ ਤੰਗ ਹੋ ਕਿ ਉਨ੍ਹਾਂ ਦੀ ਲੜਕੀ ਨੇ ਆਤਮਹੱਤਿਆ ਕਰ ਲਈ । ਜਿਸ ਤੋਂ ਬਾਅਦ ਹੁਣ ਸਹੁਰਾ ਪਰਿਵਾਰ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਅੱਜ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਥਾਣਾ ਸਿਟੀ ਦੇ ਗੇਟ ਵਿੱਚ ਧਰਨਾ ਦਿੱਤਾ।
ਇਸ ਦੌਰਾਨ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਜਦੋਂ ਤੱਕ ਕਥਿਤ ਦੋਸ਼ੀ ਸਹੁਰਾ ਪਰਿਵਾਰ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਸ ਸਮੇਂ ਤੱਕ ਉਹ ਆਪਣੀ ਲੜਕੀ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Girl, Muktsar, Parents, Police, Protest, Sucide, Suicide