ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਵਿਖੇ ਦੁਸਹਿਰੇ ਉਪਰੰਤ ਲੱਗਣ ਵਾਲੀ ਘੋੜ ਮੰਡੀ ਵਿਚ ਸ਼ਿਵਾ ਨਾਮ ਦਾ ਘੋੜਾ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜੇਕਰ ਇਸ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਇਹ ਘੋੜਾ ਮਸ਼ਹੂਰ ਘੋੜੇ ਨਾਗ ਦਾ ਬੱਚ ਹੈ। 67 ਇੰਚ ਹਾਈਟ ਵਾਲਾ ਇਹ ਘੋੜਾ ਜਿੱਥੇ ਆਪਣੀ ਦਿੱਖ ਕਰਕੇ ਚਰਚਾ ਦਾ ਵਿਸ਼ਾ ਹੈ। ਉੱਥੇ ਹੀ ਇਸ ਘੋੜੇ 'ਤੇ ਸਵਾਰ ਪੰਜਾਬੀ ਮਰਹੂਮ ਗਾਇਕ ਸੁ਼ਭਦੀਪ ਸਿੰਘ ਸਿੱਧੂ ਮੂਸੇਵਾਲਾ ਦੀਆਂ ਫੋਟੋਆਂ ਦੇ ਫਲੈਕਸ ਮੇਲੇ ਵਿਚ ਜਗ੍ਹਾ ਜਗ੍ਹਾ ਲੱਗੇ ਹਨ। ਜਿਸ ਕਾਰਨ ਇਹ ਘੋੜੇ ਨੂੰ ਵੇਖਣ ਲਈ ਨੌਜਵਾਨ ਪਹੁੰਚ ਰਹੇ ਹਨ।
ਇਟਲੀ ਸਟੱਡ ਫਾਰਮ ਵਾਲਿਆਂ ਵੱਲੋਂ ਇਹ ਘੋੜਾ ਇਸ ਘੋੜ ਮੰਡੀ ਵਿਚ ਲਿਆਂਦਾ ਗਿਆ ਹੈ। ਘੋੜੇ ਦੇ ਮਾਲਕ ਸਤਵੰਤ ਸਿੰਘ ਦੱਸਦੇ ਹਨ ਕਿ ਸ਼ਿਵਾ ਉਹੀ ਘੋੜਾ ਜੋ ਸਿੱਧੂ ਮੂਸੇਵਾਲਾ ਅਤੇ ਅਮ੍ਰਿੰਤ ਮਾਨ ਦੇ ਗੀਤ ਬੰਬੀਹਾ ਬੋਲੇ ਵਿਚ ਆਇਆ ਸੀ। ਸਤਵੰਤ ਸਿੰਘ ਅਨੁਸਾਰ ਇਹ ਘੋੜਾ ਉਦੋ ਉਹਨਾਂ ਕੋਲ ਨਹੀਂ ਸੀ ਬਾਅਦ ਵਿਚ ਉਹਨਾਂ ਨੇ ਖਰੀਦਿਆ, ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਦ ਇਸ ਘੋੜੇ 'ਤੇ ਸਵਾਰ ਸਿੱਧੂ ਦੀਆਂ ਫੋਟੋਆਂ ਵਾਇਰਲ ਹੋਈਆ ਤਾਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ। ਉਸ ਉਪਰੰਤ ਸਿੱਧੂ ਦੇ ਫੈਨ ਅਤੇ ਹੋਰ ਲੋਕ ਸਿ਼ਵਾ ਨਾਮੀ ਇਸ ਘੋੜੇ ਨਾਲ ਫੋਟੋਆਂ ਖਿਚਾਉਣ ਲਈ ਪਹੁੰਚਣ ਲੱਗੇ। ਇਹ ਘੋੜਾ ਹੁਣ ਹੋਰ ਵੀ ਪੰਜਾਬੀ ਗੀਤਾਂ ਦੀ ਵੀਡੀਓ ਵਿਚ ਆ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Muktsar, Punjab, Sidhu Moose Wala, Sidhu Moosewala