Home /muktsar /

Sri Muktsar Sahib: ਦੇਖੋ ਕਿਵੇਂ ਆਈ ਜੀ ਨੇ ਕਿਸਾਨ ਆਗੂ ਦਾ ਜੂਸ ਪਿਲਾ ਕੇ ਤੁੜਵਾਇਆ ਮਰਨ ਵਰਤ 

Sri Muktsar Sahib: ਦੇਖੋ ਕਿਵੇਂ ਆਈ ਜੀ ਨੇ ਕਿਸਾਨ ਆਗੂ ਦਾ ਜੂਸ ਪਿਲਾ ਕੇ ਤੁੜਵਾਇਆ ਮਰਨ ਵਰਤ 

ਆਈ

ਆਈ ਜੀ ਨੇ ਜੂਸ ਪਿਆ ਕੇ ਤੁੜਵਾਇਆ ਕਿਸਾਨ ਆਗੂ ਦਾ ਮਰਨ ਵਰਤ 

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਖੇਤੀਬਾੜੀ ਵਿਭਾਗ ਵਿਚ ਤਾਇਨਾਤ ਏ ਡੀ ਓ ਸੰਦੀਪ ਬਹਿਲ 'ਤੇ ਦਰਜ ਹੋਏ ਧੋਖਾਧੜੀ ਦੇ ਮਾਮਲੇ ਵਿਚ ਉਸਦੀ ਗਿਰਫਤਾਰੀ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ 'ਚ ਧਰਨੇ 'ਤੇ ਬੈਠੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਖੇਤੀਬਾੜੀ ਵਿਭਾਗ ਵਿਚ ਤਾਇਨਾਤ ਏ ਡੀ ਓ ਸੰਦੀਪ ਬਹਿਲ 'ਤੇ ਦਰਜ ਹੋਏ ਧੋਖਾਧੜੀ ਦੇ ਮਾਮਲੇ ਵਿਚ ਉਸਦੀ ਗਿਰਫਤਾਰੀ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ 'ਚ ਧਰਨੇ 'ਤੇ ਬੈਠੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ।

  ਕਰੀਬ ਚਾਰ ਦਿਨ ਪਹਿਲਾ ਮਰਨ ਵਰਤ 'ਤੇ ਬੈਠੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਦਾ ਮਰਨ ਵਰਤ ਅਜ ਆਈ ਜੀ ਪ੍ਰਦੀਪ ਯਾਦਵ ਨੇ ਜੂਸ ਪਿਆ ਕਿ ਤੁੜਵਾਇਆ। ਇਸ ਦੌਰਾਨ ਉਹਨਾਂ ਚਾਰ ਦਿਨ ਵਿਚ ਏ ਡੀ ਓ ਅਤੇ ਉਸਦੇ ਸਾਥੀਆਂ ਦੀ ਜਲਦ ਗਿਰਫਤਾਰੀ ਦਾ ਭਰੋਸਾ ਦਿਵਾਇਆ।

  ਉਧਰ ਖੇਤੀਬਾੜੀ ਵਿਭਾਗ ਵੱਲੋਂ ਵੀ ਏ ਡੀ ਓ ਨੂੰ ਮੁੜ ਸਸਪੈਂਡ ਕਰ ਦਿੱਤਾ ਗਿਆ ਹੈ। ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮਰਨ ਵਰਤ ਤੋੜ ਦਿੱਤਾ ਗਿਆ ਹੈ ਪਰ ਧਰਨਾ ਜਾਰੀ ਰਹੇਗਾ ਜਦ ਤਕ ਗਿਰਫਤਾਰੀ ਨਹੀਂ ਹੋ ਜਾਂਦੀ।

  Published by:Rupinder Kaur Sabherwal
  First published:

  Tags: Muktsar, Punjab