Home /muktsar /

ਨਗਰ ਕੌਂਸਲ ਦੀ ਟੀਮ ਨੇ ਸਿੰਗਲ ਯੂਜ ਪਲਾਸਟਿਕ ਦੇ ਕੱਟੇ ਚਲਾਨ

ਨਗਰ ਕੌਂਸਲ ਦੀ ਟੀਮ ਨੇ ਸਿੰਗਲ ਯੂਜ ਪਲਾਸਟਿਕ ਦੇ ਕੱਟੇ ਚਲਾਨ

ਸਿੰਗਲ

ਸਿੰਗਲ ਯੂਜ ਪਲਾਸਟਿਕ ਦੇ ਕੱਟੇ ਚਲਾਨ

ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਪਲਾਸਟਿਕ ਮੁਕਤ ਅਭਿਆਨ ਚਲਾਇਆ ਗਿਆ। ਜਿਸ ਤਹਿਤ ਟੀਮ ਵਲੋਂ ਨਵੀਂ ਦਾਣਾ ਮੰਡੀ ਵਿੱਚ ਸਥਿਤ ਸਬਜ਼ੀ ਮੰਡੀ ਵਿਚ ਲੱਗਣ ਵਾਲੀਆਂ ਰੇਹੜੀਆਂ ਅਤੇ ਸਥਿਤ ਦੁਕਾਨਾਂ ਵਿਚ ਚੈਕਿੰਗ ਕੀਤੀ ਗਈ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ- ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਪਲਾਸਟਿਕ ਮੁਕਤ ਅਭਿਆਨ ਚਲਾਇਆ ਗਿਆ। ਜਿਸ ਤਹਿਤ ਟੀਮ ਵਲੋਂ ਨਵੀਂ ਦਾਣਾ ਮੰਡੀ ਵਿੱਚ ਸਥਿਤ ਸਬਜ਼ੀ ਮੰਡੀ ਵਿਚ ਲੱਗਣ ਵਾਲੀਆਂ ਰੇਹੜੀਆਂ ਅਤੇ ਸਥਿਤ ਦੁਕਾਨਾਂ ਵਿਚ ਚੈਕਿੰਗ ਕੀਤੀ ਗਈ।

  ਗੱਲਬਾਤ ਦੌਰਾਨ ਸੈਨੇਟਰੀ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਲਾਸਟਿਕ ਦੇ ਚਾਰ ਚਲਾਨ ਕੱਟੇ ਗਏ ਅਤੇ ਤਕਰੀਬਨ ਚੌਦਾਂ ਕਿਲੋ ਦੋ ਸੌ ਗ੍ਰਾਮ ਪਲਾਸਟਿਕ ਦੇ ਲਿਫ਼ਾਫੇ ਜ਼ਬਤ ਕੀਤੇ ਗਏ। ਜਿੱਥੇ ਟੀਮ ਵੱਲੋਂ ਚਲਾਨ ਕੱਟੇ ਗਏ ਉਥੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੀ ਵਰਤੋਂ ਨੂੰ ਬੰਦ ਕੀਤਾ ਜਾਵੇ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਸਹਿਯੋਗ ਦਿੱਤਾ ਜਾਵੇ।

  Published by:Drishti Gupta
  First published:

  Tags: Muktsar, Plastic, Punjab