ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਤੜਕਸਾਰ ਐਨ ਆਈ ਏ ਦੀ ਟੀਮ ਸ੍ਰੀ ਮੁਕਤਸਰ ਸਾਹਿਬ ਪਹੁੰਚੀ। ਇਸ ਦੌਰਾਨ ਟੀਮ ਨੇ ਪਹਿਲਾ ਬਾਗ ਵਾਲੀ ਗਲੀ 'ਚ ਛਾਪੇਮਾਰੀ ਕੀਤੀ। ਜਿਥੇ ਇਕ ਮੋਬਾਈਲ ਸਿਮ ਦੇ ਮਾਮਲੇ 'ਚ ਇਕ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਹੈ। ਇਸ ਉਪਰੰਤ ਐਨ ਆਈ ਏ ਟੀਮ ਨੇ ਗੈਂਗਸ਼ਟਰ ਗੋਲਡੀ ਬਰਾੜ ਦੇ ਘਰ 'ਚ ਛਾਪੇਮਾਰੀ ਕੀਤੀ। ਜਿਥੇ ਸੂਤਰਾਂ ਅਨੁਸਾਰ ਗੋਲਡੀ ਬਰਾੜ ਦੇ ਪਿਤਾ ਤੋਂ ਪੁੱਛਗਿੱਛ ਕੀਤੀ ਗਈ ਅਤੇ ਕੁਝ ਦਸਤਾਵੇਜ ਵੀ ਐਨ ਆਈ ਦੀ ਟੀਮ ਲੈ ਗਈ। ਇਸ ਜਗਾਹ ਐਨ ਆਈ ਏ ਦੀ ਟੀਮ ਦੀ ਸਰਚ ਤਿੰਨ ਘੰਟੇ ਜਾਰੀ ਰਹੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।