Home /muktsar /

ਮਲੋਟ ਵਿਖੇ ਹੋਈ ਵੱਡੀ ਚੋਰੀ ਦੀ ਵਾਰਦਾਤ ਦੇ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ  

ਮਲੋਟ ਵਿਖੇ ਹੋਈ ਵੱਡੀ ਚੋਰੀ ਦੀ ਵਾਰਦਾਤ ਦੇ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ  

ਮਲੋਟ

ਮਲੋਟ ਵਿਖੇ ਹੋਈ ਵੱਡੀ ਚੋਰੀ ਦੀ ਵਾਰਦਾਤ ਦੇ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ  

ਸ੍ਰੀ ਮੁਕਤਸਰ ਸਾਹਿਬ- ਮਲੋਟ ਵਿਖੇ 23 ਜੁਲਾਈ ਨੂੰ ਹੋਈ ਇਕ ਚੋਰੀ ਦੀ ਘਟਨਾ ਦੇ ਮਾਮਲੇ ਵਿੱਚ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡਾ ਸਚਿਨ ਗੁਪਤਾ ਐੱਸ ਐੱਸ ਪੀ ਨੇ ਦੱਸਿਆ ਕਿ ਮਲੋਟ ਦੇ ਰਵਿਦਾਸ ਨਗਰ 'ਚ ਬੀਤੀ 23 ਜੁਲਾਈ ਨੂੰ ਚੋਰੀ ਹੋਈ ਸੀ। ਜਿਸ ਸੰਬੰਧੀ ਥਾਣਾ ਸਿਟੀ ਮਲੋਟ ਦੇ ਵਿਚ ਵਿਕਰਮ ਕੁਮਾਰ ਉਰਫ ਵਿੱਕੀ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ।

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ,

  ਸ੍ਰੀ ਮੁਕਤਸਰ ਸਾਹਿਬ- ਮਲੋਟ ਵਿਖੇ 23 ਜੁਲਾਈ ਨੂੰ ਹੋਈ ਇਕ ਚੋਰੀ ਦੀ ਘਟਨਾ ਦੇ ਮਾਮਲੇ ਵਿੱਚ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡਾ ਸਚਿਨ ਗੁਪਤਾ ਐੱਸ ਐੱਸ ਪੀ ਨੇ ਦੱਸਿਆ ਕਿ ਮਲੋਟ ਦੇ ਰਵਿਦਾਸ ਨਗਰ 'ਚ ਬੀਤੀ 23 ਜੁਲਾਈ ਨੂੰ ਚੋਰੀ ਹੋਈ ਸੀ। ਜਿਸ ਸੰਬੰਧੀ ਥਾਣਾ ਸਿਟੀ ਮਲੋਟ ਦੇ ਵਿਚ ਵਿਕਰਮ ਕੁਮਾਰ ਉਰਫ ਵਿੱਕੀ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਚੋਰੀ ਦੇ ਮਾਮਲੇ ਵਿੱਚ ਪੁਲਿਸ ਨੇ ਤਫਤੀਸ਼ ਕਰਦਿਆਂ ਸ਼ੇਰਾ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕਰਾਈਵਾਲਾ ਨੂੰ ਗ੍ਰਿਫਤਾਰ ਕੀਤਾ ਹੈ।

  ਡੂੰਘਾਈ ਨਾਲ ਪੁੱਛਗਿੱਛ ਕਰਨ 'ਤੇ ਉਸ ਨੇ ਦੱਸਿਆ ਕਿ ਉਸ ਨੇ ਇਸ ਜਗ੍ਹਾ 'ਤੇ ਕੀਤੀ ਗਈ ਚੋਰੀ ਦਾ ਸਾਮਾਨ ਮੌਨੀ ਕਬਾੜੀਆ ਪੁੱਤਰ ਦੇਸ ਰਾਜ ਵਾਸੀ ਏਕਤਾ ਨਗਰ ਮਲੋਟ ਨੂੰ ਵੇਚ ਦਿੱਤਾ। ਜਿਸ 'ਤੇ ਪੁਲਿਸ ਨੇ ਮੋਨੀ ਕਬਾੜੀਆ ਪੁੱਤਰ ਦੇਸਰਾਜ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਸੱਤ ਤੋਲੇ ਸੋਨਾ, ਇੱਕ ਕਿੱਲੋ ਚਾਂਦੀ, 66 ਹਜਾਰ ਰੁਪਏ ਦੀ ਨਗਦੀ, ਦੋ ਮੋਟਰਸਾਈਕਲ, ਚਾਰ ਗੈਸ ਸਿਲੰਡਰ ਅਤੇ ਤਿੰਨ ਐਲਸੀਡੀ ਬਰਾਮਦ ਕੀਤੀਆਂ ਹਨ। ਐੱਸ ਐੱਸ ਪੀ ਡਾ ਸਚਿਨ ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਅਜੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਮਾਮਲੇ 'ਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
  Published by:Drishti Gupta
  First published:

  Tags: Crime, Muktsar, Punjab

  ਅਗਲੀ ਖਬਰ