ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਨੇ ਸਰਕਾਰੀ ਕਾਲਜ ਵਿਖੇ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਮੂਹ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਜਾਰੀ ਕੀਤੀ ਡੇਟਸ਼ੀਟ ਰਾਹੀਂ 26 ਨਵੰਬਰ ਤੋਂ ਪੇਪਰ ਸ਼ੁਰੂ ਹੋ ਰਹੇ ਹਨ। ਜਿਸ ਦੇ ਭਿਆਨਕ ਸਿੱਟੇ ਨਿਕਲ ਸਕਦੇ ਹਨ। ਉਨ੍ਹਾਂ ਕਿਹਾ ਕਿ ਇਕ ਸਮੈਸਟਰ ਦਾ ਸਮਾਂ ਲਗਭਗ 6 ਮਹੀਨੇ ਦਾ ਹੁੰਦਾ ਹੈ। ਜਿਸ ਵਿਚੋਂ 3 ਮਹੀਨੇ ਤਾਂ ਦਾਖਲੇ ਭਰਨ ਵਿਚ ਲੰਘ ਜਾਂਦੇ ਹਨ ਤੇ ਬਾਕੀ ਬਚੇ 90 ਦਿਨ ਜਿਸ ਵਿਚ ਵਿਦਿਆਰਥੀਆਂ ਲਈ ਐਤਵਾਰ ,ਤਿਓਹਾਰ,ਅਤੇ ਕੁਝ ਲੋਕਲ ਛੁੱਟੀਆਂ ਹੋ ਜਾਂਦੀਆਂ ਹਨ ਅਤੇ ਕੁਝ ਦਿਨ ਯੁਵਾ ਮੇਲੇ ਦੌਰਾਨ ਅਤੇ ਸਕਾਲਰਸ਼ਿਪ ਭਰਨ ਵਿਚ ਲੰਘ ਜਾਂਦੇ ਹਨ।
ਜਿਸ ਲਈ ਵਿਦਿਆਰਥੀਆਂ ਲਈ ਇਹ 90 ਦਿਨਾਂ ਦਾ ਸਮੈਸਟਰ ਬਹੁਤ ਘੱਟ ਪੈ ਜਾਂਦਾ ਹੈ। ਜਿਸ ਕਾਰਨ ਵਿਦਿਆਰਥੀਆਂ ਦਾ ਸਿਲੇਬਸ ਪੁਰਾ ਨਹੀਂ ਹੁੰਦਾ, ਜਿਸ ਤਹਿਤ ਵਿਦਿਆਰਥੀ ਪੇਪਰਾਂ ਵਿਚ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਅਤੇ ਵਿਦਿਆਰਥੀਆਂ ਨੂੰ ਰੀਪੇਅਰ ਭਰਨ ਲਈ ਮੋਟੀ ਫੀਸ ਭਰਵਾਈ ਜਾਂਦੀ ਹੈ। ਆਗੂਆਂ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਬਚਾਉਣ ਲਈ ਅਤੇ ਵਿਦਿਆਰਥੀਆਂ ਦੇ ਆਰਥਿਕ ਬੋਝ ਨੂੰ ਘੱਟ ਕਰਨ ਲਈ 26 ਨਵੰਬਰ ਤੋਂ ਸ਼ੁਰੂ ਹੋ ਰਹੇ ਪੇਪਰਾਂ ਨੂੰ ਵਿਦਿਆਰਥੀਆਂ ਦੇ ਸਿਲੇਬਸ ਨੂੰ ਪੂਰਾ ਹੋਣ ਤਕ ਮੁਲਤਵੀ ਕਰਨ ਅਤੇ ਸਮੈਸਟਰ ਪੀਰਿਯਡ ਵਧਾਉਣ ਦੀ ਮੰਗ ਕੀਤੀ ਅਤੇ ਇਸ ਦੇ ਨਾਲ ਹੀ ਇਹ ਚਿਤਾਵਨੀ ਵੀ ਦਿਤੀ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਇਹਨਾਂ ਮੰਗਾਂ ਨੂੰ ਪੂਰਾ ਨਹੀਂ ਕਰਦਾ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਇਸ ਖਿਲਾਫ ਤਿੱਖਾ ਸੰਘਰਸ਼ ਕਰੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।