Home /muktsar /

Sri Muktsar Sahib: ਦੋ ਮੁੰਡਿਆਂ ਦੀ ਪ੍ਰੇਮ ਕਹਾਣੀ ਨੇ ਲਿਆ ਭਿਆਨਕ ਮੋੜ, ਇਸ ਕਾਰਨ ਉਤਾਰਿਆ ਮੌਤ ਦੇ ਘਾਟ

Sri Muktsar Sahib: ਦੋ ਮੁੰਡਿਆਂ ਦੀ ਪ੍ਰੇਮ ਕਹਾਣੀ ਨੇ ਲਿਆ ਭਿਆਨਕ ਮੋੜ, ਇਸ ਕਾਰਨ ਉਤਾਰਿਆ ਮੌਤ ਦੇ ਘਾਟ

ਦੋ

ਦੋ ਮੁੰਡਿਆਂ ਦੇ ਆਪਸੀ ਸਰੀਰਕ ਸੰਬੰਧ ਬਣੇ ਕਤਲ ਦਾ ਕਾਰਨ 

ਸ੍ਰੀ ਮੁਕਤਸਰ ਸਾਹਿਬ:  ਮੰਡੀ ਬਰੀਵਾਲਾ ਦੇ ਵਿੱਚ ਇੱਕ ਨੌਜਵਾਨ ਦੇ ਕਤਲ ਦੇ ਵਿੱਚ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਉਸ ਸਮੇਂ ਦਸ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਪਰ ਪੁਲਿਸ ਦੀ ਮੁੱਢਲੀ ਤਫਤੀਸ਼ ਵਿਚ ਇਹ ਸਾਹਮਣੇ ਆਇਆ ਕਿ ਇਹ ਕਤਲ ਦਾ ਕਥਿਤ ਮੁੱਖ ਦੋਸ਼ੀ ਅੰਕੁਸ਼ ਨਾਮ ਦਾ ਨੌਜਵਾਨ ਹੈ। ਪੁਲਿਸ ਅਨੁਸਾਰ ਅੰਕੁਸ਼ ਅਤੇ ਮ੍ਰਿਤਕ ਕੁਲਦੀਪ ਦੇ ਬੀਤੇ ਕਰੀਬ 10 ਸਾਲ ਤੋਂ ਸਰੀਰਕ ਸੰਬੰਧ ਸਨ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ:  ਮੰਡੀ ਬਰੀਵਾਲਾ ਦੇ ਵਿੱਚ ਇੱਕ ਨੌਜਵਾਨ ਦੇ ਕਤਲ ਦੇ ਵਿੱਚ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਉਸ ਸਮੇਂ ਦਸ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਪਰ ਪੁਲਿਸ ਦੀ ਮੁੱਢਲੀ ਤਫਤੀਸ਼ ਵਿਚ ਇਹ ਸਾਹਮਣੇ ਆਇਆ ਕਿ ਇਹ ਕਤਲ ਦਾ ਕਥਿਤ ਮੁੱਖ ਦੋਸ਼ੀ ਅੰਕੁਸ਼ ਨਾਮ ਦਾ ਨੌਜਵਾਨ ਹੈ। ਪੁਲਿਸ ਅਨੁਸਾਰ ਅੰਕੁਸ਼ ਅਤੇ ਮ੍ਰਿਤਕ ਕੁਲਦੀਪ ਦੇ ਬੀਤੇ ਕਰੀਬ 10 ਸਾਲ ਤੋਂ ਸਰੀਰਕ ਸੰਬੰਧ ਸਨ।

  ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮੁੱਢਲੀ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਅੰਕੁਸ਼ ਮ੍ਰਿਤਕ ਕੁਲਦੀਪ ਦੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਉਹ ਇਸ ਲਈ ਉਸ ਤੋਂ ਪੈਸਿਆਂ ਦੀ ਮੰਗ ਵੀ ਕਰਦਾ ਸੀ। ਉਸਨੇ ਇਸੇ ਰੰਜਿਸ਼ ਦੇ ਚੱਲਦਿਆਂ ਹੀ ਉਸ ਦਾ ਕਤਲ ਕੀਤਾ। ਕਤਲ ਤੋਂ ਪਹਿਲੀ ਰਾਤ ਇਹ ਦੋਵੇ ਆਪਸ 'ਚ ਮਿਲੇ ਤੇ ਦੋਵਾਂ ਦੀ ਆਪਸੀ ਲੜਾਈ ਹੋ ਗਈ ਅਤੇ ਬਰਫ ਦੇ ਸੂਏ ਨਾਲ ਅੰਕੁਸ਼ ਨੇ ਕੁਲਦੀਪ ਦਾ ਕਤਲ ਕਰ ਦਿੱਤਾ।

  ਮੁੱਢਲੀ ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਅੰਕੁਸ਼ ਧਾਰਮਿਕ ਸਮਾਗਮਾਂ 'ਚ ਕੁੜੀਆਂ ਵਾਲੇ ਕਪੜੇ ਪਾ ਪੇਸ਼ਕਾਰੀਆਂ ਦਿੰਦਾ ਸੀ ਅਤੇ ਅੰਕੁਸ਼ ਅਤੇ ਕੁਲਦੀਪ ਦੀ ਦੋਸਤੀ ਹੋ ਗਈ ਫਿਰ ਦੋਵਾਂ ਦੇ ਸਰੀਰਕ ਸਬੰਧ ਬਣ ਗਏ। ਅੰਕੁਸ਼ ਹੁਣ ਕੁਲਦੀਪ ਨੂੰ ਵਿਆਹ ਲਈ ਵੀ ਮਜਬੂਰ ਕਰਦਾ ਸੀ। ਪੁਲਿਸ ਨੇ ਹੁਣ ਅੰਕੁਸ਼ ਨੂੰ ਗਿਰਫਤਾਰ ਕਰ ਲਿਆ। ਡੀ ਐਸ ਪੀ ਜਗਦੀਸ਼ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਕੱਲੇ ਅੰਕੁਸ਼ ਦੀ ਸ਼ਮੂਲੀਅਤ ਪਾਈ ਗਈ ਹੈ। ਅੱਗੇ ਪੁੱਛਗਿੱਛ ਵਿਚ ਜੇਕਰ ਹੋਰ ਤੱਥ ਪਾਏ ਗਏ ਤਾਂ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ।

  Published by:Rupinder Kaur Sabherwal
  First published:

  Tags: Muktsar, Punjab