Home /News /muktsar /

ਗਰੀਬ ਪਰਿਵਾਰ ਦੀ ਕਮਰੇ ਦੀ ਛੱਤ ਡਿਗੀ ਇੱਕ ਵਿਅਕਤੀ ਗੰਭੀਰ ਜ਼ਖਮੀ

ਗਰੀਬ ਪਰਿਵਾਰ ਦੀ ਕਮਰੇ ਦੀ ਛੱਤ ਡਿਗੀ ਇੱਕ ਵਿਅਕਤੀ ਗੰਭੀਰ ਜ਼ਖਮੀ

  • Share this:
    Chetan Bhura

    ਪਿਛਲੇ ਦਿਨੀਂ ਹੋਈ ਬਰਸਾਤ ਨਾਲ ਜਿਥੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਹੁਣ ਉਥੇ ਉਹ ਬਾਰਸ਼ਾ ਗਰੀਬਾਂ ਦੇ ਮਕਾਨਾਂ ਲਈ ਮੁਸੀਬਤਾਂ ਬਣੀਆਂ ਹੋਈਆਂ ਹਨ। ਇਸ ਦੇ ਚਲਦੇ ਹਲਕਾ ਲੰਬੀ ਦੇ ਪਿੰਡ ਲਾਲਬਾਈ ਵਿਚ ਇਕ ਗਰੀਬ ਪਰਿਵਾਰ ਦੀ ਅੱਜ ਸਵੇਰੇ ਕਮਰੇ ਦੀ ਛੱਤ ਡਿਗ ਪਈ ਜਿਸ ਨਾਲ ਕਮਰੇ ਵਿਚ ਪਿਆ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਚੱਲ ਰਿਹਾ ਕਮਰੇ ਵਿਚ ਪਏ ਸਮਾਨ ਦਾ ਕਾਫੀ ਨੁਕਸਾਨ ਹੋ ਗਿਆ ।

    ਜਾਣਕਾਰੀ ਅਨੁਸਾਰ  ਅੱਜ ਸਵੇਰ ਤੜਕੇ ਹਲਕਾਂ ਲੱਬੀ ਦੇ ਪਿੰਡ ਲਾਲਬਾਈ ਵਿਚ ਇਕ ਗਰੀਬ ਪਰਿਵਾਰ ਦੀ ਅੱਜ ਸਵੇਰ ਵੇਲੇ ਛੱਤ ਡਿਗ ਪਈ ਜਿਸ  ਕਾਰਨ ਕਮਰੇ ਵਿਚ ਪਿਆ ਸੁਰਜੀਤ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਜਿਸ ਨੂੰ ਗਵਾਂਢੀ ਆ ਨੇ ਬਹਾਰ ਕੱਢ ਕੇ ਤੁਰਤ ਇਲਾਜ ਲਈ ਹਸਪਤਾਲ ਪਹੁੰਚਾਇਆ। ਕਮਰੇ ਵਿਚ ਪਿਆ ਸਮਾਨ ਬਿਲਕੁੱਲ ਨਸ਼ਟ ਹੋ ਗਿਆ। ਜਖਮੀ ਸੁਰਜੀਤ ਸਿੰਘ ਨੇ ਦੱਸਿਆ ਕਿ  ਉਹ ਇੱਕਲਾ ਕਮਰੇ ਵਿਚ ਪਿਆ ਸੀ ਅਤੇ ਦੂਸਰਾ ਪਰਿਵਾਰ ਅਲੱਗ ਕਮਰੇ ਵਿਚ ਪਿਆ ਸੀ ਕਿ ਅਚਾਨਕ ਅੱਜ ਸਵੇਰ ਤੜਕੇ ਕਮਰੇ ਦੀ ਛੱਤ ਡਿਗ ਪਈ ਜਿਸ ਦਾ ਪਤਾ ਚਲਦੇ ਆਸ ਪਾਸ ਦੇ  ਘਰਾਂ ਵਾਲਿਆਂ ਨੇ ਬਹਾਰ ਕੱਢਿਆ ।

    ਦੁਸਰੇ ਪਾਸੇ ਪਿੰਡ ਦੇ ਲੋਕਾਂ ਨੇ ਇਸ ਗਰੀਬ ਪੀੜਤ ਪਰਿਵਾਰ  ਲਈ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕਰਦੇ ਕਿਹਾ ਕਿ  ਪਿਛਲੇ ਦਿਨੀ ਹੋਈਆਂ ਬਾਰਸ਼ਾ ਤੋਂ ਬਾਅਦ ਹੁਣ ਧੁਪਾ ਲੱਗਣ ਕਰਕੇ ਗਰੀਬਾਂ ਦੇ ਮਕਾਨਾਂ ਦੀਆਂ ਛੱਤਾਂ ਡਿਗ ਰਹੀਆਂ ਹਨ। ਇਸ ਤੋਂ ਪਹਿਲਾਂ ਪਿੰਡ ਵਿਚ ਕਈ ਕਮਰਿਆਂ ਦੀਆਂ ਮਕਾਨਾਂ ਛੱਤਾ ਡਿਗ ਚੁੱਕੀਆਂ ਹਨ ਅਤੇ ਕਈ ਡਿਗਣ ਕਿਨਾਰੇ ਹੈ ਪਰ ਅਜੇ ਤੱਕ ਕਿਸੇ ਵੀ ਪ੍ਰਸਾਸ਼ਨਕ ਅਧਕਾਰੀ ਨੇ ਸਾਰ  ਨਹੀਂ ਲਈ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕੇ ਉਨ੍ਹਾਂ ਦੇ ਪਿੰਡ ਵਿਚਲੇ ਮਕਾਨਾਂ ਦਾ ਸਰਵੇ ਕੀਤਾ ਜਾਵੇ ।
    Published by:Ashish Sharma
    First published:

    Tags: Malout

    ਅਗਲੀ ਖਬਰ