Home /muktsar /

ਸਮਾਜ ਸੇਵੀ ਸੰਸਥਾ ਨੇ ਪਲਾਸਟਿਕ ਦੀ ਵਰਤੋਂ-ਸਾਫ਼ ਸਫਾਈ ਸਬੰਧੀ ਲਗਾਏ ਚੇਤਨਤਾ ਫਲੈਕਸ 

ਸਮਾਜ ਸੇਵੀ ਸੰਸਥਾ ਨੇ ਪਲਾਸਟਿਕ ਦੀ ਵਰਤੋਂ-ਸਾਫ਼ ਸਫਾਈ ਸਬੰਧੀ ਲਗਾਏ ਚੇਤਨਤਾ ਫਲੈਕਸ 

ਸਮਾਜ ਸੇਵੀ ਸੰਸਥਾ ਨੇ ਲਾਏ ਪਲਾਸਟਿਕ ਦੀ ਵਰਤੋਂ ਅਤੇ ਸਾਫ ਸਫਾਈ ਸਬੰਧੀ ਚੇਤਨਤਾ ਫਲੈਕਸ 

ਸਮਾਜ ਸੇਵੀ ਸੰਸਥਾ ਨੇ ਲਾਏ ਪਲਾਸਟਿਕ ਦੀ ਵਰਤੋਂ ਅਤੇ ਸਾਫ ਸਫਾਈ ਸਬੰਧੀ ਚੇਤਨਤਾ ਫਲੈਕਸ 

ਸ੍ਰੀ ਮੁਕਤਸਰ ਸਾਹਿਬ: ਆਮ ਲੋਕਾਂ ਨੂੰ ਸ਼ਹਿਰ ਦੀ ਸਾਫ਼ ਸਫ਼ਾਈ ਅਤੇ ਟ੍ਰੈਫਿਕ ਸੰਬੰਧੀ ਨਿਯਮਾਂ ਨੂੰ ਲੈ ਕੇ ਕਾਰਜਸਾਧਕ ਅਫਸਰ ਰਜਨੀਸ਼ ਕੁਮਾਰ ਦੀ ਅਗਵਾਈ ਅਤੇ ਸੈਨਟਰੀ ਇੰਸਪੈਕਟਰ ਜਗਜੀਤ ਸਿੰਘ ਸਿੱਧੂ ਦੀ ਨਜ਼ਰਸਾਨੀ ਹੇਠ “ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ (ਰਜਿ.) ਅਤੇ ਮੁਕਤਸਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਸੰਗੂਧੌਣ ਦੁਆਰਾ ਸ਼ਹਿਰ ਦੀਆਂ ਪ੍ਰਮੁੱਖ ਕਲੋਨੀਆਂ ਦੇ ਪ੍ਰਵੇਸ਼ ਦੁਆਰ ਅੱਗੇ ਚੇਤਨਤਾ ਦਰਸਾਉਂਦੇ ਫਲੈਕਸ ਲਾਏ ਗਏ।

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ: ਆਮ ਲੋਕਾਂ ਨੂੰ ਸ਼ਹਿਰ ਦੀ ਸਾਫ਼ ਸਫ਼ਾਈ ਅਤੇ ਟ੍ਰੈਫਿਕ ਸੰਬੰਧੀ ਨਿਯਮਾਂ ਨੂੰ ਲੈ ਕੇ ਕਾਰਜਸਾਧਕ ਅਫਸਰ ਰਜਨੀਸ਼ ਕੁਮਾਰ ਦੀ ਅਗਵਾਈ ਅਤੇ ਸੈਨਟਰੀ ਇੰਸਪੈਕਟਰ ਜਗਜੀਤ ਸਿੰਘ ਸਿੱਧੂ ਦੀ ਨਜ਼ਰਸਾਨੀ ਹੇਠ “ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ (ਰਜਿ.) ਅਤੇ ਮੁਕਤਸਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਸੰਗੂਧੌਣ ਦੁਆਰਾ ਸ਼ਹਿਰ ਦੀਆਂ ਪ੍ਰਮੁੱਖ ਕਲੋਨੀਆਂ ਦੇ ਪ੍ਰਵੇਸ਼ ਦੁਆਰ ਅੱਗੇ ਚੇਤਨਤਾ ਦਰਸਾਉਂਦੇ ਫਲੈਕਸ ਲਾਏ ਗਏ।

  ਜਾਣਕਾਰੀ ਦਿੰਦਿਆਂ ਸੰਕਲਪ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਫਲੈਕਸ ਜਿੱਥੇ ਟਰੈਫਿਕ ਸਮੱਸਿਆਵਾਂ ਅਤੇ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਹਨ ਉਥੇ ਪਲਾਸਟਿਕ ਬੈਨ ਅਤੇ ਸ਼ਹਿਰ ਦੀ ਸਾਫ ਸਫਾਈ ਵਿਚ ਯੋਗਦਾਨ ਪਾਉਣ ਲਈ ਸਥਾਨਕ ਨਿਵਾਸੀਆਂ ਨੂੰ ਪ੍ਰੇਰਿਤ ਵੀ ਕਰਦੇ ਹਨ।

  ਉਨ੍ਹਾਂ ਦੱਸਿਆ ਕਿ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਅਤੇ ਸੰਕਲਪ ਸੁਸਾਇਟੀ ਦੇ ਵਲੰਟੀਅਰ ਮਿਲ ਕੇ ਪੂਰੇ ਸ਼ਹਿਰ ਅੰਦਰ ਸਾਫ ਸਫਾਈ ਮੁਹਿੰਮ ਦੀ ਕਵਾਇਦ ਲਗਾਤਾਰ ਜਾਰੀ ਰੱਖਣਗੇ ਅਤੇ ਨਗਰ ਕੌਂਸਲ ਨੂੰ ਸਮਾਜ ਸੇਵੀ ਗਤੀਵਿਧੀਆਂ ਰਾਹੀਂ ਆਪਣਾ ਬਣਦਾ ਯੋਗ ਸਮੇਂ ਸਮੇਂ 'ਤੇ ਪਾਉਂਦੇ ਰਹਿਣਗੇ। ਇੱਥੇ ਵਰਨਣਯੋਗ ਹੈ ਕਿ ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ (ਰਜਿ.) ਦੁਆਰਾ ਸਥਾਨਕ ਕੋਟਕਪੂਰਾ ਰੋਡ “ਪਾਰਕ ਐਵਨਿਊ” ਪੁੱਡਾ ਕਾਲੋਨੀ ਨੂੰ ਮਾਡਲ ਕਲੋਨੀ ਵਿਕਸਤ ਕਰਨ ਵਜੋਂ ਨਗਰ ਕੌਂਸਲ ਦੇ ਸਹਿਯੋਗ ਦੁਆਰਾ ਚੋਣ ਕੀਤੀ ਗਈ ਸੀ, ਜਿਸ ਨੂੰ ਸੰਸਥਾ ਦੁਆਰਾਕਲੋਨੀ ਨਿਵਾਸੀਆਂ ਦੇ ਸਹਿਯੋਗ ਨਾਲ ਬਾਖ਼ੂਬੀ ਆਪਣੇ ਬਣਦੇ ਫ਼ਰਜ਼ਾਂ ਦੀ ਅਦਾਇਗੀ ਰਾਹੀਂ ਨਿਭਾਇਆ ਜਾ ਰਿਹਾ ਹੈ।
  Published by:rupinderkaursab
  First published:

  Tags: Muktsar, Punjab

  ਅਗਲੀ ਖਬਰ