Home /muktsar /

ਸਰਕਾਰੀ ਬੱਸ 'ਤੇ ਨੌਜਵਾਨ ਨੇ ਕੀਤਾ ਹਮਲਾ

ਸਰਕਾਰੀ ਬੱਸ 'ਤੇ ਨੌਜਵਾਨ ਨੇ ਕੀਤਾ ਹਮਲਾ

X
ਸਰਕਾਰੀ

ਸਰਕਾਰੀ ਬੱਸ 'ਤੇ ਨੌਜਵਾਨ ਨੇ ਕੀਤਾ ਹਮਲਾ

ਬੱਸ ਦੇ ਡਰਾਇਵਰ ਅਤੇ ਕੰਡਕਟਰ ਨੇ ਦੱਸਿਆ ਉਹ ਜਦੋ ਮਲੋਟ ਤੋਂ ਚੱਲੇ ਤਾਂ ਪਿੰਡ ਦਾਨੇਵਾਲਾ ਕੋਲੋ ਇਕ ਮੋਟਰਸਾਈਕਲ ਜਿਸ ਉਪਰ ਤਿੰਨ ਸਵਾਰ ਨੌਜਵਾਨ ਬੱਸ ਦੀ ਗ਼ਲਤ ਸ਼ਾਇਡ ਰਾਹੀਂ ਉਵਰਟੇਕ ਕਰਨ ਲੱਗੇ ਸੀ ਤਾਂ ਉਨ੍ਹਾਂ ਵਲੋਂ ਸਾਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮੋਟਰਸਾਈਕਲ ਅੱਗੇ ਲਾ ਕੇ ਬੱਸ ਨੂੰ ਰੋਕਣ ਦੀ ਕੋਸ਼ਿਸ ਕੀਤੀ।

ਹੋਰ ਪੜ੍ਹੋ ...
  • Local18
  • Last Updated :
  • Share this:

ਕੁਨਾਲ ਧੂੜੀਆ,ਸ੍ਰੀ ਮੁਕਤਸਰ ਸਾਹਿਬ

ਮਲੋਟ-ਮਲੋਟ ਤੋਂ ਡੱਬਵਾਲੀ ਨੂੰ ਜਾ ਰਹੀ ਪੰਜਾਬ ਰੋਡਵੇਜ ਦੀ ਬੱਸ ਨੰਬਰ ਪੀ ਬੀ 03 ਏ ਪੀ 6301 ਉਪਰ ਪਿੰਡ ਅਬੂਲਖੁਰਾਣਾ ਕੋਲ ਤਿੰਨ ਮੋਟਰਸਾਈਕਲ ਸਵਾਰਾਂ ਨੇ ਰੋਕ ਕੇ ਪੱਥਰਬਾਜੀ ਕਰਕੇ ਬੱਸ ਦੇ ਸ਼ੀਸ਼ੇ ਤੋੜਣ ਦਾ ਮਾਮਲਾ ਸਾਹਮਣੇ ਆਇਆ ਹੈ । ਬੱਸ ਦੇ ਡਰਾਇਵਰ ਅਤੇ ਕੰਡਕਟਰ ਨੇ ਦੱਸਿਆ ਉਹ ਜਦੋ ਮਲੋਟ ਤੋਂ ਚੱਲੇ ਤਾਂ ਪਿੰਡ ਦਾਨੇਵਾਲਾ ਕੋਲੋ ਇਕ ਮੋਟਰਸਾਈਕਲ ਜਿਸ ਉਪਰ ਤਿੰਨ ਸਵਾਰ ਨੌਜਵਾਨ ਬੱਸ ਦੀ ਗ਼ਲਤ ਸ਼ਾਇਡ ਰਾਹੀਂ ਉਵਰਟੇਕ ਕਰਨ ਲੱਗੇ ਸੀ ਤਾਂ ਉਨ੍ਹਾਂ ਵਲੋਂ ਸਾਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮੋਟਰਸਾਈਕਲ ਅੱਗੇ ਲਾ ਕੇ ਬੱਸ ਨੂੰ ਰੋਕਣ ਦੀ ਕੋਸ਼ਿਸ ਕੀਤੀ।

ਜਦੋ ਬੱਸ ਬੱਸ ਸਟੈਂਡ ਪਿੰਡ ਅਬੂਲਖੁਰਾਣਾ ਕੋਲ ਪੁੱਜੀ ਤਾਂ ਇਨ੍ਹਾਂ ਨੇ ਬੱਸ ਉਪਰ ਪੱਥਰਬਾਜੀ ਸ਼ੁਰੂ ਕਰ ਦਿੱਤੀ ਜਿਸ ਨਾਲ ਕਈ ਸਵਾਰੀਆਂ ਦੇ ਮਾਮੂਲੀ ਸੱਟਾ ਲੱਗੀਆਂ ਅਤੇ ਬੱਸ ਦੇ ਸ਼ੀਸ਼ੇ ਤੋੜ ਕੇ ਫਰਾਰ ਹੋ ਗਏ। ਦੂਜੇ ਪਾਸੇ ਮੌਕੇ 'ਤੇ ਪੁੱਜੇ ਥਾਣਾ ਸਿਟੀ ਮਲੌਟ ਪੁਲਿਸ ਦੇ ਥਾਣਾ ਮੁੱਖੀ ਨੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਮਾਮਲਾ ਦਰਜ ਕਰਵਾਈ ਸ਼ੁਰੂ ਕਰ ਦਿਤੀ ਹੈ। ਥਾਣਾ ਮੁਖੀ ਵਰੁਣ ਕੁਮਾਰ ਨੇ ਦੱਸਿਆ ਨੇ ਉਨ੍ਹਾ ਨੂੰ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨਾਂ ਨੇ ਰੋਡਵੇਜ ਦੀ ਬੱਸ ਉਪਰ ਪੱਥਰਬਾਜੀ ਕੀਤੀ ਹੈ। ਮੌਕੇ 'ਤੇ ਪੁੱਜ ਕੇ ਬੱਸ ਡਰਾਇਵਰ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਕੇ ਕਾਰਵਾਈ ਕੀਤੀ ਜਾ ਰਹੀ ਹੈ।

Published by:Shiv Kumar
First published:

Tags: Attack, Muktsar, PRTC, Punjab