Home /muktsar /

Sri Muktsar Sahib: ਬਿਰਧ ਸਰੂਪਾਂ ਦੀ ਸੇਵਾ ਕਰ ਰਹੀ ਹੈ ਇਹ ਸੰਸਥਾ, ਜਾਣੋ ਹੋਰ ਵੀ ਖਾਸ ਗੱਲਾਂ

Sri Muktsar Sahib: ਬਿਰਧ ਸਰੂਪਾਂ ਦੀ ਸੇਵਾ ਕਰ ਰਹੀ ਹੈ ਇਹ ਸੰਸਥਾ, ਜਾਣੋ ਹੋਰ ਵੀ ਖਾਸ ਗੱਲਾਂ

ਇਹ

ਇਹ ਸੰਸਥਾ ਬੀਤੇ ਲੰਬੇ ਸਮੇਂ ਤੋਂ ਕਰ ਰਹੀ ਹੈ ਬਿਰਧ ਸਰੂਪਾਂ ਦੀ ਸੇਵਾ  

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਧੂਲਕੋਟ ਦੀ  ਨਿਰੋਲ ਸੇਵਾ ਸੰਸਥਾ ਵੱਲੋਂ ਬੀਤੇ ਲੰਮੇ ਸਮੇਂ ਤੋਂ ਇਕ ਵੱਖਰੀ ਸੇਵਾ ਕੀਤੀ ਜਾ ਰਹੀ ਹੈ। ਇਸ ਸੇਵਾ ਸੰਸਥਾ ਵੱਲੋਂ ਮਾਲਵਾ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਜਦੋਂ ਗੁਰੂ ਸਾਹਿਬ ਦੇ ਬਿਰਧ ਸਰੂਪ ਇਕੱਤਰ ਕਰਕੇ ਪਿੰਡ ਧੂਲਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਜਾਂਦੇ ਹਨ, ਇਸ ਉਪਰੰਤ ਇਨ੍ਹਾਂ ਸਰੂਪਾਂ ਨੂੰ ਪੂਰਨ ਮਰਿਯਾਦਾ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਦੇ ਲਈ ਰਵਾਨਾ ਕੀਤਾ ਜਾਂਦਾ।

ਹੋਰ ਪੜ੍ਹੋ ...
  • Share this:

    ਕੁਨਾਲ ਧੂੜੀਆ

    ਅੱਜ ਵੀ ਪਿੰਡ ਧੂਲਕੋਟ 'ਚੋਂ ਕਰੀਬ 65 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ ਅਤੇ ਹੋਰ ਧਾਰਮਿਕ ਪੋਥੀਆਂ ਨੂੰ ਪੂਰਨ ਮਰਿਆਦਾ ਦੇ ਨਾਲ ਗੋਇੰਦਵਾਲ ਸਾਹਿਬ ਲਈ ਰਵਾਨਾ ਕੀਤਾ ਗਿਆ। ਇਹ ਸਰੂਪ ਦੇ ਨਾਲ ਨਾਲ ਵੱਡੀ ਗਿਣਤੀ 'ਚ ਸੰਗਤ ਵੀ ਬੱਸਾਂ 'ਤੇ ਸਵਾਰ ਹੋ ਕੇ ਗੋਇੰਦਵਾਲ ਸਾਹਿਬ ਲਈ ਰਵਾਨਾ ਹੋਈ।

    ਸੰਸਥਾ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਕਾਲਾ ਸੋਢੀ ਨੇ ਦੱਸਿਆ ਕਿ ਬੀਤੇ ਲੰਬੇ ਸਮੇਂ ਤੋਂ ਸੰਸਥਾ ਇਹ ਸੇਵਾ ਕਰ ਰਹੀ ਹੈ ਅਤੇ ਜੋ ਬਿਰਧ ਸਰੂਪ ਅਤੇ ਪੋਥੀਆਂ ਪਿੰਡਾਂ ਵਿੱਚ ਹੁੰਦੀਆਂ ਹਨ, ਉਨ੍ਹਾਂ ਨੂੰ ਇਕੱਤਰ ਕਰਕੇ ਪਹਿਲਾਂ ਪਿੰਡ ਧੂਲਕੋਟ ਵਿਖੇ ਗੁਰਦੁਆਰਾ ਸਾਹਿਬ ਵਿਖੇ ਰੱਖਿਆ ਜਾਂਦਾ ਹੈ ਅਤੇ ਬਾਅਦ ਵਿੱਚ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਗੋਇੰਦਵਾਲ ਸਾਹਿਬ ਪਹੁੰਚਾਏ ਜਾਂਦੇ ਹਨ।

    Published by:Rupinder Kaur Sabherwal
    First published:

    Tags: Muktsar, Punjab