ਕੁਨਾਲ ਧੂੜੀਆ,
ਸ੍ਰੀ ਮੁਕਤਸਰ ਸਾਹਿਬ- ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਸਰਕਾਰ ਤੇ ਕਿਰਸਣਾ ਡੈਗੋਨੋਸਟਿਕ ਲਿਮਟਿਡ ਦੁਆਰਾ ਸਥਾਨਕ ਸਰਕਾਰੀ ਹਸਪਤਾਲ ਵਿਖੇ ਚਲ ਰਹੇ ਸੈਂਟਰ ਵਿੱਚ ਬੜੇ ਘਟ ਰੇਟਾਂ 'ਤੇ ਸੀ.ਟੀ ਸਕੈਨ ਤੇ ਖੂਨ ਨਾਲ ਸੰਬੰਧਿਤ ਟੈਸਟ ਕੀਤੇ ਜਾ ਰਹੇ ਹਨ। ਇਸ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦਿੰਦਿਆ ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ.)ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਪੰਮਾਂ ਸੰਧੂ ਨੇ ਆਖਿਆ ਕਿ ਇਹ ਸੈਂਟਰ ਆਮ ਲੋਕਾਂ ਲਈ ਸੰਜੀਵਨੀ ਬੂਟੀ ਦਾ ਕੰਮ ਕਰਦਿਆਂ ਵਰਦਾਨ ਸਾਬਿਤ ਹੋ ਰਿਹਾ ਕਿਉਂਕਿ ਇਥੇ ਸਾਰੇ ਕੀਤੇ ਜਾਣ ਵਾਲੇ ਟੈਸਟਾਂ ਦੀ ਫੀਸ ਪ੍ਰਾਈਵੇਟ ਸੈਂਟਰਾਂ ਨਾਲੋ ਕਾਫੀ ਘੱਟ ਹੈ ਤੇ ਮਸ਼ੀਨਾਂ ਵੀ ਨਵੀਂ ਟੈਕਨੋਲੋਜੀ ਨਾਲ ਲੈਸ ਹਨ।
ਜ਼ਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਖ਼ੇਤਰ ਦੇ ਲੋਕ ਘੱਟ ਰੇਟਾਂ 'ਤੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਚੱਲ ਰਹੀ ਐਮ.ਆਰ.ਆਈ ਮਸ਼ੀਨ ਦਾ ਫਾਇਦਾ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਸੈਂਟਰ ਦੇ ਖੁੱਲਣ ਨਾਲ ਹੋ ਰਹੇ ਘਟ ਖਰਚੇ 'ਤੇ ਟੈਸਟ ਅਨੇਕਾਂ ਮਰੀਜ਼ਾਂ ਦੀ ਜਾਨ ਬਚ ਰਹੀ ਹੈ। ਕਿਉਂਕਿ ਗੈਰਸਰਕਾਰੀ ਸੈਂਟਰਾਂ ਦੀਆਂ ਫ਼ੀਸਾਂ ਭਰਨਾ ਹਰੇਕ ਵਿਅਕਤੀ ਦੇ ਵੱਸ ਦਾ ਰੋਗ ਨਹੀਂ ਰਿਹਾ। ਉਹਨਾਂ ਆਪਣੇ ਬਿਆਨ ਰਾਹੀਂ ਸਮਾਜ ਦੇ ਹਰ ਵਰਗ ਨੂੰ ਅਪੀਲ਼ ਕੀਤੀ ਕਿ ਉਹ ਲੋੜ ਪੈਣ ਤੇ ਸਰਕਾਰੀ ਹਸਪਤਾਲਾਂ ਵਿਚ ਚੱਲ ਰਹੇ ਇਹਨਾਂ ਸੈਂਟਰਾਂ ਦਾ ਲਾਭ ਲੈ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Awareness scheme, Health, Muktsar