Home /muktsar /

Teachers Day 2022: ਸ੍ਰੀ ਮੁਕਤਸਰ ਸਾਹਿਬ ਦੀ ਇਸ ਅਧਿਆਪਕਾ ਦੇ ਹਿੱਸੇ ਆਇਆ ਸਟੇਟ ਐਵਾਰਡ

ਸ੍ਰੀ

ਸ੍ਰੀ ਮੁਕਤਸਰ ਸਾਹਿਬ: ਅਧਿਆਪਕ ਦਿਵਸ ‘ਤੇ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਚੱਕ ਰਾਮਨਗਰ ਬਸਤੀ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਅਧਿਆਪਕਾ ਕੰਵਲਜੀਤ ਕੌਰ ਦਾ ਨਾਮ ਇਸ ਲਿਸਟ ਵਿਚ ਸ਼ਾਮਲ ਹੈ। ਕੰਵਲਜੀਤ ਕੌਰ ਨਾਲ ਅੱਜ ਗੱਲਬਾਤ ਦੌਰਾਨ ਇਹ ਸਾਹਮਣੇ ਆਇਆ ਕਿ ਬੀਤੇ ਕੋਰੋਨਾ ਦੇ ਸਮੇਂ ਦੌਰਾਨ ਜਦੋਂ ਸਕੂਲਾਂ ਦੇ ਵਿੱਚ ਬੱਚਿਆਂ ਦਾ ਜਾਣਾ ਬੰਦ ਸੀ ਤਾਂ ਉਸ ਸਮੇਂ ਦੌਰਾਨ ਇਸ ਅਧਿਆਪਕਾ ਨੇ ਆਪਣੀ ਲਗਨ ਦੇ ਨਾਲ ਬੱਚਿਆਂ ਨੂੰ ਵੀਡੀਓ ਰਾਹੀਂ ਪੜਾਈ ਕਰਵਾਈ।

ਹੋਰ ਪੜ੍ਹੋ ...
  • Share this:

    ਕੁਨਾਲ ਧੂੜੀਆ

    ਆਪਣੀ ਪੜ੍ਹਾਈ ਸਬੰਧੀ ਗੱਲ ਕਰਦੀ ਕੰਵਲਜੀਤ ਦੱਸਦੀ ਹੈ ਕਿ ਮੈਂ ਉਸ ਸਮੇਂ ਦੇ ਵਿਚ ਖ਼ੁਦ ਪੜ੍ਹਾਈ ਕੀਤੀ, ਜਦੋਂ ਕੁੜੀਆਂ ਨੂੰ ਬਹੁਤ ਘੱਟ ਪੜ੍ਹਾਇਆ ਜਾਂਦਾ ਸੀ। ਮੈਂ ਅੱਜ ਜੋ ਵੀ ਹਾਂ ਆਪਣੇ ਅਧਿਆਪਕਾਂ ਦੀ ਬਦੌਲਤ ਹਾਂ। ਕੰਵਲਜੀਤ ਨੇ ਦੱਸਿਆ ਕਿ ਜਦ ਕੋਰੋਨਾ ਕਾਲ ਦੇ ਵਿੱਚ ਸਕੂਲ ਬੰਦ ਹੋ ਗਏ ਤਾਂ ਇਸ ਗੱਲ ਤੋਂ ਲੈ ਕੇ ਚਿੰਤਤ ਸਨ ਕਿ ਬੱਚਿਆਂ ਦੀ ਪੜ੍ਹਾਈ ਦਾ ਕੀ ਬਣੇਗਾ। ਇਸ ਦਰਮਿਆਨ ਹੀ ਵੀਡੀਓ ਰਾਹੀਂ ਬੱਚਿਆਂ ਨੂੰ ਪੜ੍ਹਾਈ ਦੀ ਆਧੁਨਿਕ ਤਕਨੀਕ ਸਾਹਮਣੇ ਆਈ ਤਾਂ ਉਨ੍ਹਾਂ ਨੇ ਇਹ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ।

    ਇਹ ਵੀਡੀਓ ਜਿਥੇ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਪੰਜਾਬ ਦੇ ਗਰੁੱਪ ਵਿੱਚ ਸ਼ੁਰੂ ਹੋ ਗਈਆਂ, ਉਥੇ ਹੀ ਉਨ੍ਹਾਂ ਦੀਆਂ ਵੀਡੀਓ ਜਦੋਂ ਦੂਰਦਰਸ਼ਨ ਜਿਹੇ ਚੈਨਲ ‘ਤੇ ਪੜ੍ਹਾਈ ਦੇ ਲਈ ਚੱਲੀਆ ਤਾਂ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਉਹ ਆਪਣੀ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਉਸਨੇ ਕਦੇ ਵੀ ਸਟੇਟ ਐਵਾਰਡ ਨੂੰ ਨਿਸ਼ਾਨਾ ਨਹੀਂ ਸੀ ਰੱਖਿਆ।ਉਨ੍ਹਾਂ ਬੱਚਿਆਂ ਦੇ ਲਈ ਕੋਰੋਨਾ ਕਾਲ ਦੇ ਦੌਰਾਨ ਜੋ ਵੀ ਕੁਝ ਕੀਤਾ ਉਹ ਸਿਰਫ਼ ਆਪਣੀ ਜ਼ਿੰਮੇਵਾਰੀ ਸਮਝਦਿਆਂ ਕੀਤਾ।

    ਉਸ ਨੇ ਇਸ ਵਾਰ ਪਹਿਲੀ ਵਾਰ ਸਟੇਟ ਐਵਾਰਡ ਲਈ ਅਪਲਾਈ ਕੀਤਾ ਸੀ ਤੇ ਪਹਿਲੀ ਵਾਰ ਹੀ ਉਸਦੀ ਚੋਣ ਹੋ ਗਈ। ਕੰਵਲਜੀਤ ਅਨੁਸਾਰ ਕੋਰੋਨਾ ਦੇ ਵਿਚ ਉਸ ਨੇ ਜਿੰਨਾ ਵੀ ਕੰਮ ਕੀਤਾ ਉਸ ਦਾ ਮੁੱਖ ਨਿਸ਼ਾਨਾ ਸੀ ਕਿ ਬੱਚਿਆਂ ਤੋਂ ਪੜ੍ਹਾਈ ਦੂਰ ਨਾ ਹੋਵੇ ਅਤੇ ਬੱਚੇ ਆਪਣੀ ਪੜ੍ਹਾਈ ਉਸੇ ਤਰ੍ਹਾਂ ਹੀ ਕਰਦੇ ਰਹਿਣ। ਜਿਸ ਕਾਰਨ ਉਸ ਨੇ ਵੀਡੀਓ ਰਾਹੀਂ ਪੜ੍ਹਾਈ ਦਾ ਰਸਤਾ ਚੁਣਿਆ ਤੇ ਉਹ ਕਾਫ਼ੀ ਹੱਦ ਤਕ ਕਾਮਯਾਬ ਹੋਈ। ਆਪਣੇ ਸਾਥੀ ਅਧਿਆਪਕਾਂ ਅਤੇ ਬੱਚਿਆਂ ਨੂੰ ਸੁਨੇਹਾ ਦਿੰਦੀ ਕੰਵਲਜੀਤ ਇਹ ਗੱਲ ਕਹਿੰਦੀ ਹੈ ਕਿ ਆਪਣੀ ਡਿਊਟੀ ਨੂੰ ਜ਼ਿੰਮੇਵਾਰੀ ਨਾਲ ਨਿਭਾਈਏ।

    Published by:Rupinder Kaur Sabherwal
    First published:

    Tags: Muktsar, Punjab, Teachers, Teachers’ Day 2022