ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਅਕਤੀ ਨੂੰ ਬੈਂਕ 'ਚੋਂ 100 ਰੁਪਏ ਦੇ ਇੱਕੋਂ ਨੰਬਰ ਦੇ ਨੋਟ ਪ੍ਰਾਪਤ ਹੋਏ ਹਨ। ਬੈਂਕ ਵਿਚੋਂ ਪ੍ਰਾਪਤ ਹੋਏ ਇਹ ਨੋਟ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਸਬੰਧੀ ਆੜ੍ਹਤ ਦਾ ਕੰਮ ਕਰਦੇ ਮੋਹਨ ਲਾਲ ਨੇ ਦੱਸਿਆ ਕਿ ਬੈਂਕ ਵਿਚੋਂ ਉਸਨੇ ਦੁਕਾਨ ਲਈ ਪੈਸੇ ਕਢਵਾ ਕਿ ਲਿਆਂਦੇ ਤਾਂ ਉਸਨੇ ਦੇਖਿਆ ਕਿ ਇਸ ਵਿਚ 100 ਰੁਪਏ ਵਾਲੇ ਦੋ ਨੋਟ ਇੱਕੋਂ ਨੰਬਰ ਦੇ ਹੀ ਹਨ।
ਇਹਨਾਂ ਦੋਵਾਂ ਨੋਟਾਂ ਦਾ ਨੰਬਰ 5 ਈ ਐਮ 448901 ਹੈ। ਦੋਵਾਂ ਨੋਟਾਂ ਦਾ ਸੀਰੀਅਲ ਨੰਬਰ ਇੱਕ ਹੋਣ ਕਾਰਨ ਉਹ ਹੈਰਾਨ ਰਹਿ ਗਏ ਅਤੇ ਉਹਨਾਂ ਬੈਂਕ ਨਾਲ ਸੰਪਰਕ ਕੀਤਾ ਤਾਂ ਬੈਂਕ ਅਧਿਕਾਰੀਆਂ ਕਿਹਾ ਕਿ ਦੋਵੇ ਨੋਟ ਹੀ ਅਸਲੀ ਹਨ।ਇੱਕੋਂ ਸੀਰੀਅਲ ਨੰਬਰ ਦੇ ਦੋ ਨੋਟ ਮਾਰਕਿਟ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।