ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਦੀਆਂ ਸੜਕਾਂ 'ਤੇ ਅਵਾਰਾ ਪਸ਼ੂਆਂ ਕਾਰਨ ਬੁਰਾ ਹਾਲ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਇਲਾਵਾ ਹਰ ਗਲੀ ਮੁਹੱਲੇ ਵਿਚ ਅਵਾਰਾ ਪਸ਼ੂਆਂ ਦਾ ਖੌਫ ਹੈ। ਹਾਲਤ ਇਹ ਹੈ ਕਿ ਅਵਾਰਾ ਪਸ਼ੂਆਂ ਕਾਰਨ ਕਈ ਸੜਕੀ ਹਾਦਸੇ ਹੋ ਚੁੱਕੇ ਹਨ।
ਸੜਕ ਦੇ ਵਿਚਕਾਰ ਆਪਸ ਵਿਚ ਲੜਦੇ ਇਹ ਪਸ਼ੂ ਹੁਣ ਤਕ ਕਾਫੀ ਨੁਕਸਾਨ ਕਰ ਚੁੱਕੇ ਹਨ। ਵਰਨਣਯੋਗ ਹੈ ਕਿ ਬੀਤੇ ਦਿਨੀਂ ਜ਼ਿਲ੍ਹਾ ਪਰਸਾਸਨ ਵੱਲੋਂ ਅਵਾਰਾ ਪਸ਼ੂਆਂ ਨੂੰ ਰੱਤਾਖੇੜਾ ਵਿਖੇ ਬਣੀ ਸਰਕਾਰੀ ਗਊਸ਼ਾਲਾ ਵਿਚ ਛੱਡਣ ਦੀ ਮੁਹਿੰਮ ਚਲਾਈ ਗਈ ਪਰ ਇਹ ਮੁਹਿੰਮ ਵੀ ਵਿਚਕਾਰ ਹੀ ਰਹਿ ਗਈ। ਸ਼ਹਿਰ ਦੀਆਂ ਸੜਕਾਂ 'ਤੇ ਅੱਜ ਵੀ ਇਹ ਅਵਾਰਾ ਪਸ਼ੂ ਉਸੇ ਤਰ੍ਹਾਂ ਹੀ ਦਰਦਨਾ ਰਹੇ ਹਨ।
ਰਾਤ ਸਮੇਂ ਸ਼ਹਿਰ ਦੇ ਕਈ ਮੁੱਖ ਮਾਰਗਾਂ 'ਤੇ ਵਿਚਕਾਰ ਬੈਠੇ ਇਹ ਪਸ਼ੂ ਮੁੱਖ ਮਾਰਗ ਤੱਕ ਜਾਮ ਕਰ ਦਿੰਦੇ ਹਨ। ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਵੱਡੀ ਗਿਣਤੀ 'ਚ ਪਸ਼ੂ ਇਥੋਂ ਲਿਜਾ ਕੇ ਗਊਸ਼ਾਲਾ ਛੱਡੇ ਗਏ ਹਨ ਪਰ ਅਜੇ ਇਹ ਮੁਹਿੰਮ ਹੋਰ ਅੱਗੇ ਵੀ ਚਲਾਈ ਜਾਵੇਗੀ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Animal husbandry, Muktsar, News, Punjab, Stray dogs, Street dogs